ਪਟਿਆਲਾ – ਨਾਭਾ ਸੋਸਲ ਵੈਲਫੇਅਰ ਕਲਚਰਲ ਕਲੱਬ ਵਲੋਂ ਆਯੋਜਿਤ 27ਵੇਂ ਸਵ. ਨਿਰਮਲ ਸਿੰਘ ਨਹਿਲਾ ਅਤੇ ਸਵ.ਗੁਰਕੀਰਤ ਸਿੰਘ ਥੂਹੀ ਯਾਦਗਾਰੀ ਸੱਭਿਆਚਾਰਕ ਮੇਲੇ ਦੌਰਾਨ ਪੰਜਾਬੀ ਭਾਸ਼ਾ ਦੇ ਸਾਹਿਤਕਾਰ ,ਜਰਨਲਿਸਟ ਅਤੇ ਫਿਲਮਕਾਰ ਡਾ.ਜਗਮੇਲ ਸਿੰਘ ਭਾਠੂਆਂ ਨੂੰ “ਭਾਈ ਕਾਹਨ ਸਿੰਘ ਨਾਭਾ ਪੁਰਸਕਾਰ 2020 “ ਨਾਲ ਸਨਮਾਨਿਤ ਕੀਤਾ ਗਿਆ । ਡਾ.ਜਗਮੇਲ ਸਿੰਘ ਭਾਠੂਆਂ ਵਲੋਂ ਭਾਈ ਕਾਹਨ ਸਿੰਘ ਨਾਭਾ ਦੀ ਮਾਂ ਬੋਲੀ ਪੰਜਾਬੀ ਨੂੰ ਦੇਣ ਬਾਰੇ “ਯੁੱਗ ਪੁਰਸ਼ ਭਾਈ ਕਾਹਨ ਸਿੰਘ ਨਾਭਾ” ਸਮੇਤ ਕਈ ਇਤਿਹਾਸਿਕ ਮਹੱਤਵ ਵਾਲੀਆਂ ਪੁਸਤਕਾਂ ਦੀ ਰਚਨਾ ਕੀਤੀ ਗਈ ਹੈ ਅਤੇ ਭਾਈ ਸਹਿਬ ਦੇ 1931 ਈਸਵੀ ਦੇ ਪ੍ਰਧਾਨਗੀ ਭਾਸ਼ਣ ਉਪਰ ਆਧਾਂਰਿਤ ਇਕ ਡਾਕੂਮੈਂਟਰੀ ਫਿਲਮ “ਵਿਦਿਆ ਵੀਚਾਰੀ ਤਾਂ ਪਰਉਪਕਾਰੀ “ ਵੀ ਤਿਆਰ ਕੀਤੀ ਗਈ ਹੈ ।ਡਾ, ਭਾਠੂਆਂ ਦੀ ਧਰਮ ਪਤਨੀ ਪੰਜਾਬੀ ਯੁਨੀਵਰਸਿਟੀ ਪਟਿਆਲਾ ਦੇ ਸੰਗੀਤ ਵਿਭਾਗ ਦੀ ਅਸਿਸਟੈਂਟ ਪ੍ਰੌਫੇਸਰ ਡਾ.ਰਵਿੰਦਰ ਕੌਰ ਰਵੀ ਵਲੋਂ ਵੀ ਭਾਈ ਕਾਹਨ ਸਿੰਘ ਨਾਭਾ ਦੀ ਮਾਂ ਬੋਲੀ ਪੰਜਾਬੀ ਨੂੰ ਦੇਣ ਬਾਰੇ ਪੰਜ ਪੁਸਤਕਾਂ ਦੀ ਰਚਨਾਂ ਕੀਤੀ ਗਈ ਹੈ ।ਇਸ ਮੌਕੇ ਮਨਜੀਤ ਸਿੰਘ ਔਜਲਾ,ਡਾ..ਜੇ.ਪੀ ਨਰੂਲ਼ਾ, ਇਦੂ ਸਰੀਫ,ਡੀ.ਐਸ.ਪੀ ਆਕਾਸ਼ਦੀਪ,ਨਵਜੀਤ ਬੁਟਰ ਨੂੰ ਵੀ ਵੱਖ ਵੱਖ ਖੇਤਰਾਂ ‘ਚ ਉਨ੍ਹਾਂ ਦੀਆਂ ਸੇਵਾਵਾਂ ਬਦਲੇ ਸਨਮਾਨਿਤ ਕੀਤਾ ਗਿਆ । ਮੇਲੇ ਦੇ ਮੁਖ ਮਹਿਮਾਨ ਮੰਤਰੀ ਸਾਧੂ ਸਿੰਘ ਧਰਮਸੋਤ,ਨਗਰ ਕੌਂਸਲ ਪ੍ਰਧਾਨ ਰਜ਼ਨੀਸ ਮਿਤਲ,ਐਸ ਡੀ ਐਮ ਸੂਬਾ ਸਿੰਘ,ਅਮਰਦੀਪ ਸਿੰਘ ਖੰਨਾ ਚੇਅਰਮੈਨ ਇੰਵਪਰੂਵਮੈਂਟ ਟਰੱਸਟ,ਸਬਕਾ ਡੀ ਆਈ ਜੀ ਪੰਜਾਬ ਪੁਲਿਸ ਹਰਿੰਦਰ ਸਿੰਘ ਚਹਿਲ,ਹਰੀ ਸਿੰਘ ਐਮ.ਡੀ.ਪ੍ਰੀਤ ਗਰੁੱਪ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ।ਮੇਲੇ ਦੌਰਾਨ ਸਵ. ਹਰਚਰਨ ਸਿੰਘ ਰਹਿਲ ਦੀ ਯਾਦ ਨੂੰ ਸਮਰਪਿਤ ਖੂਨਦਾਨ ਕੈਂਪ ਲਗਾਇਆ ਗਿਆ।ਇਸ ਤੋਂ ਇਲਾਵਾ ਪ੍ਰਸਿੱਧ ਸੂਫੀ ਗਾਇਕ ਕੰਵਰ ਗਰੇਵਾਲ,ਹਰਜੀਤ ਹਰਮਨ,ਆਤਮਾ ਬੁਡਾ ਵਾਲੀਆ,ਸੁੱਖੀ ਇੱਦੂ,ਅਮਨ ਰੋਜ਼ੀ,ਕੇ ਸਾਰਥੀ,ਚਮਕੌਰ ਖਟੜਾ ਆਦਿ ਉੱਘੇ ਲੋਕ ਗਾਇਕਾਂ ਅਤੇ ਗਿੱਧੇ ਭੰਗੜੇ ਦੀਆਂ ਟੀਮਾਂ ਨੇ ਮੇਲੇ ਪਹੁੰਚੇ ਦਰਸ਼ਕਾਂ ਦਾ ਮਨੋਰੰਜਨ ਕੀਤਾ ।ਇਸ ਮੌਕੇ ਗੁਰਪ੍ਰੀਤ ਸਿੰਘ ਧਰਮਸੋਤ,ਪ੍ਰਧਾਨ ਜਸਪ੍ਰੀਤ ਸਿੰਘ,ਗੁਰਤੇਜ ਸਿੰਘ ਕੌਲ,ਸ੍ਰੋਮਣੀ ਕਵੀ ਦਰਸ਼ਨ ਬੁੱਟਰ,ਸੁਖਦੇਵ ਸਿੰਘ ਢੀਂਢਸਾ,ਜੈਨੇਂਦਰ ਸ਼ਿੰਘ, ਅਸਿਸਟੈਂਟ ਪ੍ਰੌਫੇਸਰ ਡਾ.ਰਵਿੰਦਰ ਕੌਰ ਰਵੀ ,ਇੰਦਰਜੀਤ ਸਿੰਘ ਚੀਕੂ,ਹਰਜੀਤ ਸਿੰਘ ਭੜੇ,ਐਡਵੋਕੇਟ ਮੱਖਣ ਸਿੰਘ ,ਜਗਜੀਤ ਸਿੰਘ ਦੁਲੱਦੀ,ਦਲਜੀਤ ਸਿੰਘ ਸੰਧੂ, ਬਾਬੂ ਸਿੰਘ ਖਟੜਾ,ਸੇਰ ਸਿੰਘ ਸਹੌਲੀ,ਸੁਖਵੰਤ ਸਿੰਘ ਕੌਲ,ਜਗਮੇਲ ਸਿੰਘ ਸੋਹੀ,ਰਵਿੰਦਰ ਮੁੰਗੋ,ਭੂਪਿੰਦਰ ਸਿੰਘ ਧਾਰੋਕੀ,ਬਲਵਿੰਦਰ ਸਿੰਘ ਢੀਂਗੀ,ਗੁਰਬਚਨ ਸਿੰਘ ਬਿੱਲੂ ਮੱਲੇਵਾਲ,ਪਰਮਜੀਤ ਸਿੰਘ ਕੱਲਰਮਾਜਰੀ,ਇਛੇਮਾਨ ਭੋਜੋਮਾਜਰੀ,ਅਜੇ ਵਰਮਾਂ ,ਮੁਸ਼ਤਾਕ ਅਲੀ ਕਿੰਗ,ਹਿੰਮਤ ਬਾਂਸਲ,ਜੀਵਨ ਲਾਲ ਗੁਪਤਾ ਪ੍ਰਧਾਨ ਆੜਤੀਆ ਐਸੋਸੀਏਸ਼ਨ,ਦੀਪਕ ਜੰਡ,ਜੀਵਨ ਬਾਂਸਲ ਪ੍ਰਧਾਂਨ ਅਗਰਵਾਲ ਸਭਾ ਤੋ ਇਲਾਵਾ,ਕਲੱਬ ਦੇ ਮੈਂਬਰ ਅਤੇ ਦਰਸ਼ਕ ਹਾਜ਼ਿਰ ਸਨ ।
ਸਾਹਿਤਕਾਰ ਡਾ.ਜਗਮੇਲ ਸਿੰਘ ਭਾਠੂਆਂ “ਭਾਈ ਕਾਹਨ ਸਿੰਘ ਨਾਭਾ ਪੁਰਸਕਾਰ 2020 “ ਨਾਲ ਸਨਮਾਨਿਤ
This entry was posted in ਪੰਜਾਬ.