ਫੁੱਲ ਉਦਾਸੀਨ ਨੇ…

ਮਨੁੱਖੀ ਹੋਂਦ ਤਾਂ
ਸਿਰਫ ਇੱਕ ਬਿੰਦੂ ਹੈ
ਕਿਸੇ ਅਗਨੀ ਦਾ ਛਿਣ
ਕਿਸੇ ਰੇਤ ਦਾ ਕਿਣਕਾ
ਪਾਣੀ ਦਾ ਕੋਈ ਬੁਲਬੁਲਾ
ਹਵਾ ਦਾ ਕੋਈ ਬੁੱਲਾ …
ਜੋ ਬੇਚੈਨ ਹੋ
ਸਮੇਂ ਦੇ ਚੱਕਰਾਂ ‘ਚ ਘੁੰਮਦਾ ਹੈ!

ਹਰ ਅੰਸ਼
ਥੋੜ੍ਹਾ ਬਹੁਤ
ਸਕੂਨ ਚਾਹੁੰਦਾ ਹੈ …
ਕੁੱਝ ਰੰਗਾਂ ਵਿੱਚ ਡੁੱਬੇ ਪਲ
ਕੁੱਝ ਧੁੱਪਾਂ ਵਿੱਚ ਖਿਲਦੀਆਂ
ਦੁਪਹਿਰ ਖਿੜੀਆਂ ;
ਕੁੱਝ ਨਿਰਮਲ ਸ਼ੋਭਾ
ਤ੍ਰੇਲ ਤੁਪਕਿਆਂ ਵਰਗੀ
ਕੁੱਝ ਠੰਡਕ
ਜਿਵੇਂ ਸ਼ਾਮ ਢਲਦੀ
ਪਰ …
ਇੱਕ ਗੁਮਨਾਮ
ਖ਼ਲਾਅ ਦੇ ਮੱਥੇ ਦੀ ਤਿਉੜੀ
ਸਭ ਉਦਾਸੀਨ ਕਰ ਦਿੰਦੀ ਹੈ!

ਧਰਤ ਉਦਾਸੀਨ ਹੈ!
ਮਨੁੱਖ ਉਦਾਸੀਨ ਹੈ!

ਫੁੱਲ ਤਾਰੇ ਵੀ
ਮਨੁੱਖ ਨੂੰ
ਰੂਹ ਦੇ ਪੈਰੀਂ ਛਾਲੇ ਜਾਪਦੇ ਨੇ
… ਤੇ
ਫੁੱਲ,
ਤਾਰੇ
ਹੱਸ ਛੱਡਦੇ ਨੇ….!!

ਫੁੱਲ ਉਦਾਸੀਨ ਨੇ …

ਤਾਰੇ ਉਦਾਸੀਨ ਨੇ …

This entry was posted in ਕਵਿਤਾਵਾਂ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>