ਲੁਧਿਆਣਾ : ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਵਲੋਂ ਅੰਤਰਰਾਸ਼ਟਰੀ ਮਾਤ ਭਾਸ਼ਾ ਦਿਵਸ ਨੂੰ ਸਮਰਪਿਤ ਪੰਜਾਬੀ ਮਾਤ ਭਾਸ਼ਾ ਮੇਲਾ ਪੰਜਾਬੀ ਭਵਨ, ਲੁਧਿਆਣਾ ਵਿਖੇ ਕਰਵਇਆ ਗਿਆ। ਜਿਸ ਵਿਚ ਪੰਜਾਬ ਦੇ ਵੱਖ ਵੱਖ ਹਿੱਸਿਆਂ ਤੋਂ 15 ਕਾਲਜਾਂ ਦੇ ਵਿਦਿਆਰਥੀਆਂ ਨੇ ਸ਼ਮੂਲੀਅਤ ਕੀਤੀ।
ਇਸ ਮੌਕੇ ਵਿਨੀਪੈੱਗ (ਕੈਨੇਡਾ) ਤੋਂ ਐਮ.ਐਲ.ਏ. ਦਲਜੀਤ ਪਾਲ ਸਿੰਘ ਬਰਾੜ ਵਿਸ਼ੇਸ਼ ਤੌਰ ’ਤੇ ਪਹੁੰਚੇ। ਉਨ੍ਹਾਂ ਆਪਣੇ ਪੀ.ਏ.ਯੂ. ਵਿਖੇ ਵਿਦਿਆਰਥੀ ਜੀਵਨ ਨੂੰ ਯਾਦ ਕਰਦਿਆਂ ਲੋਕ ਗਾਇਨ ਮੁਕਾਬਲੇ ਵਾਲੇ ਵਿਦਿਆਰਥੀਆਂ ਦੀ ਇਸ ਗੱਲੋਂ ਸ਼ਲਾਘਾ ਕੀਤੀ ਕਿ ਉਹ ਸੰਵੇਦਨਸ਼ੀਲਤਾ ਨੂੰ ਸੰਭਾਲ ਕੇ ਰੱਖਣ ਦਾ ਯਤਨ ਕਰ ਰਹੇ ਹਨ। ਪੰਜਾਬੀ ਸਾਹਿਤ ਅਕਾਡਮੀ ਦੇ ਸਾਬਕਾ ਪ੍ਰਧਾਨ ਪ੍ਰੋ. ਗੁਰਭਜਨ ਸਿੰਘ ਗਿੱਲ ਵਿਸ਼ੇਸ਼ ਤੌਰ ਸ਼ਾਮਲ ਹੋਏ। ਉਨ੍ਹਾਂ ਵਿਦਿਆਰਥੀਆਂ ਨੂੰ ਨਸੀਹਤ ਦਿੰਦਿਆਂ ਕਿਹਾ ਕਿ ਸਾਨੂੰ ਲੋਕ ਗੀਤ ਗਾਇਨ ਸਮੇਂ ਲੋਕ ਗੀਤਾਂ ਦੀ ਰੂਹ ਤੋਂ ਆਸੇ ਪਾਸੇ ਨਹੀਂ ਜਾਣਾ ਚਾਹੀਦਾ। ਇਉਂ ਅਰਥਾਂ ਦੇ ਅਨਰਥ ਹੋ ਜਾਂਦੇ ਹਨ, ਉਨ੍ਹਾਂ ਦੇ ਪ੍ਰਧਾਨਗੀ ਮੰਡਲ ਵਿਚ ਅਕਾਡਮੀ ਦੇ ਪ੍ਰਧਾਨ ਪ੍ਰੋ. ਰਵਿੰਦਰ ਸਿੰਘ ਭੱਠਲ, ਜਨਰਲ ਸਕੱਤਰ ਡਾ. ਸੁਰਜੀਤ ਸਿੰਘ ਅਤੇ ਸੀਨੀ. ਮੀਤ ਪ੍ਰਧਾਨ ਸ੍ਰੀ ਸੁਰਿੰਦਰ ਕੈਲੇ ਨੇ ਪੰਜਾਬੀ ਮਾਤ ਭਾਸ਼ਾ ਮੇਲੇ ਪਹੁੰਚੇ ਵਿਦਿਆਰਥੀ, ਅਧਿਆਪਕਾਂ ਅਤੇ ਸਰੋਤਿਆਂ ਦਾ ਧੰਨਵਾਦ ਕਰਦਿਆਂ ਆਖਿਆ ਕਿ ਅਸੀਂ ਸਾਰੇ ਰਲ ਕੇ ਮਾਤ ਭਾਸ਼ਾ ਪ੍ਰਤੀ ਜਾਗਰੂਕ ਹੁੰਦੇ ਰਹੀਏ।
ਪੰਜਾਬੀ ਮਾਤ ਭਾਸ਼ਾ ਮੇਲੇ ਮੌਕੇ ਹੋਏ ਅੰਤਰ-ਕਾਲਜ ਵਿਦਿਆਰਥੀਆਂ ਦੇ ਸਾਹਿਤਕ ਮੁਕਾਬਲਿਆਂ ਵਿਚ ਪੰਜਾਬੀ ਕਹਾਣੀ ਮੁਕਾਬਲੇ ਵਿਚ ਪਹਿਲਾ ਸਥਾਨ ਮਨੀਸ਼ਾ ਰਾਣੀ, ਰਾਮਗੜ੍ਹੀਆ ਗਰਲਜ਼ ਕਾਲਜ, ਲੁਧਿਆਣਾ, ਦੂਸਰਾ ਸਥਾਨ ਗੁਰਦੀਪ ਸਿੰਘ, ਸਰਕਾਰੀ ਕਾਲਜ ਲੜਕੇ ਲੁਧਿਆਣਾ, ਤੀਸਰਾ ਸਥਾਨ ਸੁਖਵਿੰਦਰ ਬਾਵਾ, ਮੁਲਤਾਨੀ ਮੱਲ ਮੋਦੀ ਕਾਲਜ ਪਟਿਆਲਾ, ਕਾਵਿ ਸਿਰਜਣ ਮੁਕਾਬਲੇ ਵਿਚ ਪਹਿਲਾ ਸਥਾਨ ਨਵਜੋਤ ਕੌਰ, ਗੋਬਿੰਦ ਨੈਸ਼ਨਲ ਕਾਲਜ ਨਾਰੰਗਵਾਲ, ਦੂਸਰਾ ਸਥਾਨ ਜਸਪ੍ਰੀਤ ਸਿੰਘ ਸਰਕਾਰੀ ਕਾਲਜ ਲੜਕੇ, ਲੁਧਿਆਣਾ, ਤੀਸਰਾ ਸਥਾਨ ਸਿਮਰਨਜੀਤ ਕੌਰ ਰਾਮਗੜ੍ਹੀਆ ਗਰਲਜ਼ ਕਾਲਜ, ਲੁਧਿਆਣਾ, ਲੋਕ ਗੀਤ ਮੁਕਾਬਲੇ ਵਿਚ ਪਹਿਲਾ ਸਥਾਨ ਹਰਜੀਤ ਕੌਰ, ਰਾਮਗੜ੍ਹੀਆ ਗਰਲਜ਼ ਕਾਲਜ, ਲੁਧਿਆਣਾ, ਦੂਸਰਾ ਸਥਾਨ ਮਨਪ੍ਰੀਤ ਸਿੰਘ, ਆਰੀਆ ਕਾਲਜ ਲੁਧਿਆਣਾ, ਤੀਸਰਾ ਸਥਾਨ ਜਸਵਿੰਦਰ ਸਿੰਘ, ਸਰਕਾਰੀ ਕਾਲਜ ਲੜਕੇ ਲੁਧਿਆਣਾ, ਸਭਿਆਚਾਰਕ ਪ੍ਰਸ਼ਨੋਤਰੀ (ਕੁਇਜ਼), ਪੰਜਾਬੀ ਕਵਿਤਾ ਪੋਸਟਰ ਮੁਕਾਬਲੇ ਵਿਚ ਪਹਿਲਾ ਸਥਾਨ ਰਾਗਨੀ ਆਹੂਜਾ, ਪੀ. ਏ. ਯੂ. ਲੁਧਿਆਣਾ, ਦੂਸਰਾ ਸਥਾਨ ਸੰਦੀਪ ਕੌਰ ਐਸ. ਡੀ. ਐਸ. ਕਾਲਜ ਮੋਗਾ, ਤੀਸਰਾ ਸਥਾਨ ਹਰਮਨਜੋਤ ਕੌਰ ਐਲ. ਬੀ. ਐਸ. ਕਾਲਜ ਬਰਨਾਲਾ, ਪੰਜਾਬੀ ਕਾਵਿ ਉਚਾਰਣ ਮੁਕਾਬਲਾ ਵਿਚ ਪਹਿਲਾ ਸਥਾਨ ਤਨਵੀਰ ਸਿੰਘ, ਆਰੀਆ ਕਾਲਜ ਲੁਧਿਆਣਾ, ਦੂਸਰਾ ਸਥਾਨ ਗਗਨਗੀਤ ਸਿੰਘ, ਪੀ. ਏ.ਯੂ. ਲੁਧਿਆਣਾ ਤੀਸਰਾ ਸਥਾਨ ਜਸਵੀਰ ਕੌਰ ਰਾਮਗੜ੍ਹੀਆ ਗਰਲਜ਼ ਕਾਲਜ, ਲੁਧਿਆਣਾ ਅਤੇ ਅਖਾਣ ਅਤੇ ਮੁਹਾਵਰੇ ਭਰਪੂਰ ਵਾਰਤਾਲਾਪ ਮੁਕਾਬਲੇ ਵਿਚ ਪਹਿਲਾ ਸਥਾਨ ਮਨਮੀਤ ਸਿੰਘ, ਹਰਮਨਪ੍ਰੀਤ ਸਿੰਘ, ਆਰੀਆ ਕਾਲਜ ਲੁਧਿਆਣਾ, ਦੂਸਰਾ ਸਥਾਨ ਰਜਨੀ, ਮਾਨਸੀ, ਹਰਮਨਪ੍ਰੀਤ ਕੌਰ, ਸਰਕਾਰੀ ਕਾਲਜ ਲੜਕੀਆਂ, ਤੀਸਰਾ ਸਥਾਨ ਮਨਪ੍ਰੀਤ ਕੌਰ, ਯੋਗਿਤਾ, ਮਾਈ ਭਾਗੋ ਕਾਲਜ ਫ਼ਾਰ ਗਰਲਜ਼, ਰਾਮਗੜ੍ਹ ਨੇ ਹਾਸਿਲ ਕੀਤਾ।
ਪੰਜਾਬੀ ਮਾਤ ਭਾਸ਼ਾ ਮੇਲੇ ਦੇ ਸੰਯੋਜਕ ਸ੍ਰੀ ਤ੍ਰੈਲੋਚਨ ਲੋਚੀ ਅਤੇ ਸਹਿ ਸੰਯੋਜਕ ਡਾ. ਗੁਰਚਰਨ ਕੌਰ ਕੋਚਰ, ਡਾ. ਗੁਲਜ਼ਾਰ ਸਿੰਘ ਪੰਧੇਰ ਅਤੇ ਸ੍ਰੀ ਜਸਵੀਰ ਝੱਜ ਸਨ। ਸਾਹਿਤਕ ਮੁਕਾਬਲਿਆਂ ਦੇ ਨਿਰਣਾਇਕਾਂ ਵਜੋਂ ਡਾ. ਗੁਰਇਕਬਾਲ ਸਿੰਘ, ਜੋਆਇ ਅਤੁਲ, ਸੁਰਿੰਦਰ ਕੈਲੇ, ਡਾ. ਗੁਲਜ਼ਾਰ ਸਿੰਘ ਪੰਧੇਰ, ਮਨਜਿੰਦਰ ਧਨੋਆ, ਸ੍ਰੀਮਤੀ ਇੰਦਰਜੀਤਪਾਲ ਕੌਰ, ਸ੍ਰੀ ਜਸਵੀਰ ਝੱਜ, ਸ੍ਰੀ ਹਰਬੰਸ ਮਾਲਵਾ, ਡਾ. ਦਵਿੰਦਰ ਦਿਲਰੂਪ, ਰਣਧੀਰ ਕੰਵਲ ਨੇ ਭੂਮਿਕਾ ਨਿਭਾਈ ਅਤੇ ਅਕਾਡਮੀ ਦੇ ਪ੍ਰਧਾਨ ਪ੍ਰੋ. ਰਵਿੰਦਰ ਸਿੰਘ ਭੱਠਲ ਨੇ ਸਭਿਆਚਾਰਕ ਪ੍ਰਸ਼ਨੋਤਰੀ ਦਾ ਸੰਚਾਲਨ ਕੀਤਾ।
ਇਸ ਮੌਕੇ ਰਾਜਨ ਮਾਨ ਅੰਮਿਤਸਰ, ਪ੍ਰੋ. ਸੁਰਿੰਦਰ ਖੰਨਾ, ਡਾ. ਸੁਰਿੰਦਰ ਕੌਰ ਭੱਠਲ, ਅਮਰੀਕ ਸਿੰਘ ਅਖਾੜਾ, ਪਿਰਥੀਪਾਲ ਸਿੰਘ ਹੇਅਰ ਸਰਪ੍ਰਸਤ, ਡਾ. ਸੰਦੀਪ ਕੌਰ ਸੇਖੋਂ, ਸੁਰਿੰਦਰ ਦੀਪ, ਨੀਲੂ ਬੱਗਾ, ਪ੍ਰੋ. ਗੁਰਵਿੰਦਰ ਕੌਰ, ਕੁਲਵਿੰਦਰ ਕਿਰਨ, ਪਰਮਜੀਤ ਕੌਰ ਮਹਿਕ, ਸੁਰਿੰਦਰ ਕੌਰ, ਕਮਲਪ੍ਰੀਤ ਕੌਰ, ਰਿਤਿਕਾ, ਦਿਸ਼ਾ, ਕਰੀਨਾ, ਏਕਜੋਤ, ਹਰ ਸਾਹਿਬ, ਤੁਸ਼ਾਰ, ਹਰਸੰਗੀਤ ਸਿੰਘ, ਗੁਰਜੀਤ ਕੁਮਾਰ, ਗੁਰਜੀਤ ਸਿੰਘ, ਹਰਸ਼ਵਿੰਦਰ ਸਿੰਘ, ਗਗਨਦੀਪ ਸਿੰਘ, ਸਰਬਜੀਤ ਸਿੰਘ ਵਿਰਦੀ, ਧਨਵਿੰਦਰ ਕੌਰ, ਗੁਰਸ਼ਰਨ ਸਿੰਘ ਨਰੂਲਾ ਸਮੇਤ ਪੰਜਾਬ ਭਰ ਤੋਂ ਕਾਲਜਾਂ ਦੇ ਵਿਦਿਆਰਥੀ, ਅਧਿਆਪਕ ਅਤੇ ਸਰੋਤੇ ਹਾਜ਼ਰ ਸਨ।
ਨਤੀਜਿਆਂ ਦੇ ਆਧਾਰ ’ਤੇ ਜ਼ਿਆਦਾ ਅੰਕ ਹਾਸਿਲ ਕਰਨ ਵਾਲੀ ਆਰੀਆ ਕਾਲਜ ਲੁਧਿਆਣਾ ਨੂੰ ਪੰਜਾਬੀ ਸਾਹਿਤ ਅਕਾਡਮੀ ਵਲੋਂ ਮਾਤ-ਭਾਸ਼ਾ ਟਰਾਫ਼ੀ ਪ੍ਰਦਾਨ ਕੀਤੀ ਗਈ।