ਬੀਜਿੰਗ – ਚੀਨ ਦੇ ਫੁਜਿਆਨ ਸੂਬੇ ਦੇ ਚਿਨਝੋਊ ਸ਼ਹਿਰ ਵਿੱਚ ਸ਼ਨਿਚਰਵਾਰ ਨੂੰ ਇੱਕ ਬਹੁਤ ਵੱਡੇ ਹਾਦਸੇ ਦੌਰਾਨ ਇੱਕ ਬਹੁਮੰਜਿ਼ਲਾ ਹੋਟਲ ਢਹਿਢੇਰੀ ਹੋ ਗਿਆ। ਕੋਰੋਨਾ ਵਾਇਰਸ ਫੈਲਣ ਦੇ ਬਾਅਦ ਇਸ ਹੋਟਲ ਨੂੰ ਅਸਥਾਈ ਸੈਂਟਰ ਦੇ ਤੌਰ ਤੇ ਇਸਤੇਮਾਲ ਕੀਤਾ ਜਾ ਰਿਹਾ ਸੀ। ਇੱਥੇ ਵਾਇਰਸ ਦੇ ਸ਼ੱਕੀ ਮਰੀਜ਼ਾਂ ਨੂੰ ਇਲਾਜ ਦੇ ਲਈ ਰੱਖਿਆ ਗਿਆ ਸੀ। ਮਲਬੇ ਵਿੱਚ ਫਸੇ 70 ਲੋਕਾਂ ਵਿੱਚੋਂ 37 ਲੋਕਾਂ ਨੂੰ ਬਾਹਰ ਕੱਢ ਲਿਆ ਗਿਆ ਹੈ।
ਰਾਹਤ ਅਤੇ ਬਚਾਅ ਦਲ ਮਲਬੇ ਵਿੱਚ ਫਸੇ ਹੋਏ ਲੋਕਾਂ ਨੂੰ ਬਾਹਰ ਕੱਢਣ ਦੇ ਲਈ ਹਰ ਸੰਭਵ ਯਤਨ ਕਰ ਰਹੇ ਹਨ। ਐਮਰਜੰਸੀ ਮੈਨੇਜਮੈਂਟ ਮਨਿਸਟਰੀ ਅਨੁਸਾਰ ਰੈਸਕਿਊ ਦੇ ਲਈ 150 ਤੋਂ ਵੱਧ ਕਰਮਚਾਰੀ ਲਗੇ ਹੋਏ ਹਨ। ਇਮਾਰਤ ਦੇ ਡਿੱਗਣ ਦੇ ਕਾਰਣਾਂ ਦਾ ਅਜੇ ਤੱਕ ਕੋਈ ਪਤਾ ਨਹੀਂ ਲਗ ਸਕਿਆ। ਕੁਝ ਲੋਕਾਂ ਦੇ ਮੌਤ ਵੀ ਹੋ ਸਕਦੀ ਹੈ, ਪਰ ਅਜੇ ਤੱਕ ਇਸ ਸਬੰਧੀ ਕੋਈ ਪੁਸ਼ਟੀ ਨਹੀਂ ਹੋਈ। 80 ਕਮਰਿਆਂ ਵਾਲੇ ਇਸ ਹੋਟਲ ਨੂੰ ਕੋਰੋਨਾ ਵਾਇਰਸ ਨਾਲ ਸੰਕਰਮਿਤ ਲੋਕਾਂ ਨੂੰ ਵੱਖ ਰੱਖਣ ਲਈ ਵਰਤਿਆ ਜਾ ਰਿਹਾ ਸੀ।