ਪੈਰਿਸ, (ਸੁਖਵੀਰ ਸਿੰਘ ਸੰਧੂ) – ਦੁਨੀਆਂ ਵਿੱਚ ਖਤਰਨਾਕ ਕਰੋਨਾ ਵਾਇਰਸ ਨਾਲ ਫੈਲੀ ਮਹਾਂਮਾਰੀ ਨੇ ਯੌਰਪ ਨੂੰ ਵੀ ਆਪਣੀ ਲਪੇਟ ਵਿੱਚ ਲੈ ਲਿਆ ਹੈ।ਇੱਟਲੀ,ਸਪੇਨ, ਜਰਮਨ, ਫਰਾਂਸ,ਬੈਲਜੀਅਮ ਤੇ ਹੌਲੈਂਡ ਆਦਿ ਸਮੇਤ ਹੋਰ ਵੀ ਕਈ ਦੇਸ਼ ਇਸ ਦੀ ਕਰੋਪੀ ਦਾ ਸ਼ਿਕਾਰ ਹੋ ਗਏ ਹਨ।ਇੱਕਲੇ ਫਰਾਂਸ ਵਿੱਚ ਹੀ 4500 ਲੋਕੀਂ ਇਸ ਬੀਮਾਰੀ ਦੀ ਜਕੜ੍ਹ ਵਿੱਚ ਆ ਚੁੱਕੇ ਹਨ।ਹੁਣ ਤੱਕ 79 ਲੋਕੀ ਮੌਤ ਦੇ ਮੂੰਹ ਵਿੱਚ ਜਾ ਪਏ ਹਨ।ਲੋਕਾਂ ਦੀ ਰੋਜ਼ ਮਰਾ ਜਿੰਦਗੀ ਦੀ ਰਫਤਾਰ ਮੱਠੀ ਪੈ ਗਈ ਹੈ।ਸਰਕਾਰ ਨੇ ਸਨਿਚਵਾਰ ਰਾਤ ਨੂੰ 12 ਵਜੇ ਤੋਂ ਬਾਅਦ ਕੌਫੀ ਸ਼ੌਪ,ਰੈਸਟੋਰੈਂਟ,ਡਿਸਕੋ,ਸਿਨੇਮਾ, ਅਤੇ ਹੋਰ ਪਬਲਿੱਕ ਥਾਵਾਂ ਨੂੰ ਅਗਲੇ ਹੁਕਮਾਂ ਤੱਕ ਬੰਦ ਕਰਨ ਦੀ ਤਾਕੀਦ ਕੀਤੀ ਹੈ।ਸੋਮਵਾਰ ਤੋਂ ਸਕੂਲ, ਕਾਲਜ਼ ਤੇ ਯੂਨੀਵਿਰਸਟੀਆਂ ਨੂੰ ਵੀ ਬੰਦ ਕਰ ਦਿੱਤਾ ਗਿਆ ਹੈ।ਇਥੇ ਦੇ ਸਿਹਤ ਮੰਤਰੀ ਨੇ ਸ਼ੂਗਰ ਦੇ ਮਰੀਜ਼ਾਂ ਤੇ ਆਮ ਲੋਕਾਂ ਨੂੰ ਘੱਟ ਤੋਂ ਘੱਟ ਬਾਹਰ ਜਾਣ ਦੀ ਸਲਾਹ ਦਿੱਤੀ ਹੈ। ਅਗਰ ਕਿਸੇ ਜਰੂਰੀ ਕੰਮ ਲਈ ਜਾਣਾ ਪਵੇ ਤਾਂ ਭੀੜ ਭੜੱਕੇ ਵਾਲੀਆਂ ਥਾਵਾਂ ਤੋਂ ਗੁਰੇਜ ਕਰਨਾ ਚਾਹੀਦਾ ਹੈ। ਹਰ ਕਿਸੇ ਨੂੰ ਇੱਕ ਮੀਟਰ ਤੱਕ ਦੀ ਦੂਰੀ ਬਣਾਈ ਰੱਖ ਲਈ ਵੀ ਕਿਹਾ ਗਿਆ ਹੈ।ਇਸ ਲਾ ਇਲਾਜ਼ ਬੀਮਾਰੀ ਨੇ ਦੁਨੀਆਂ ਦੇ ਸਵਾ ਲੱਖ ਲੋਕਾਂ ਨੂੰ ਜਕੜ੍ਹਿਆ ਹੋਇਆ ਹੈ।ਇਥੇ ਇਹ ਵੀ ਦੱਸਣ ਯੋਗ ਹੈ ਕਿ ਕਰਿਆਨੇ ਦੇ ਸਟੋਰ,ਮੈਡੀਕਲ ਸਟੋਰ, ਤਬਾਕੂ ਦੀਆਂ ਦੁਕਾਨਾਂ ਅਤੇ ਪੈਟਰੌਲ਼ ਪੰਪ ਰੋਜ਼ ਦੀ ਤਰਾਂ ਖੁੱਲੇ ਰਹਿਣ ਗੇ।