ਕੇਵਲ ਭਾਰਤ ਹੀ ਨਹੀਂ ਪੂਰਾ ਵਿਸ਼ਵ ਕੋਰੋਨਾ ਵਰਗੀ ਭਿਆਨਕ ਬਿਪਤਾ ਨਾਲ ਪੀੜਤ ਹੈ।ਜਿਸ ਦੇ ਕਾਰਗਾਰ ਹੱਲ ਲਈ ਸਿਹਤ, ਸਫਾਈ ਤੇ ਸੁਰਿਖਆ ਕਾਮੇ ਸੀਮਤ ਸਾਧਨਾ ਨਾਲ ਆਪਣੀ ਜਾਨ ਤਲੀ ’ਤੇ ਧਰ ਕੇ ਸਿਰ ਤੋੜ ਯਤਨ ਕਰ ਰਹੇ ਹਨ।ਇਪਟਾ ਦੀ ਨੈਸ਼ਨਲ ਕਮੇਟੀ ਦੀ ਯੂ.ਪੀ. ਬਿਹਾਰ, ਦਿੱਲੀ, ਛਤੀਸਗੜ੍ਹ ਅਤੇ ਪੰਜਾਬ ਤੋਂ ਕਾਰਕੁਨਾਂ ਦੀ ਸ਼ਮੂਲੀਅਤ ਵਾਲੀ ਵੀਡੀਓ ਕਾਨਫਰਸਿੰਗ ਵਿਚ ਲਏ ਫੈਸਲੇ ਤੋਂ ਬਾਅਦ ਇਪਟਾ, ਪੰਜਾਬ ਨੇ ਆਪਣੀ ਰਵਾਇਤ ਤੇ ਸੁਭਾਅ ਮੁਤਾਬਿਕ ਇਸ ਔਖੀ ਘੜੀ ਸਮਾਜ ਨਾਲ ਖੜਣ ਲਈ ਆਪਣੇ ਕਲਾਕਾਰ ਤੇ ਰੰਗਕਰਮੀ ਕਾਰਕੁਨਾਂ ਦੀ ਜਿਲਾ ਵਾਰ ਟੈਲੀਫੋਨ ਨੰਬਰਾਂ ਸਮੇਤ ਸੂਚੀ ਸ੍ਰੀ ਤੇਜਵੀਰ ਸਿੰਘ ,ਆਈ.ਏ.ਐਸ. (ਪਿੰਸੀਪਲ ਸੱਕਤਰ ਮੁੱਖ ਮੰਤਰੀ, ਪੰਜਾਬ) ਹੋਰਾਂ ਨੂੰ ਭੇਜੀ ਹੈ ਜੋ ਉਨਾਂ ਹਰ ਜ਼ਿਲੇ ਦੇ ਡਿਪਟੀ ਕਮਿਸ਼ਨਰ ਸਾਹਿਬ ਨੂੰ ਭੇਜ ਦਿੱਤੀ ਹੈ।ਇਸ ਤੋਂ ਇਲਾਵਾ ਸਿਹਤ ਮੰਤਰੀ ਸ੍ਰੀ ਬਲਬੀਰ ਸਿੰਘ ਸਿੱਧੂ ਅਤੇ ਡਾਇਰੈਕਟਰ ਸਥਾਨਕ ਸਰਕਾਰ ਵਿਭਾਗ ਸ੍ਰੀ ਭੁਪਿੰਦਰ ਪਾਲ ਸਿੰਘ ਹੋਰਾਂ ਨੂੰ ਕਾਰਵਾਈ ਲਈ ਲਿਸਟ ਭੇਜੀ ਗਈ ਹੈ।
ਇਸ ਜਾਣਕਾਰੀ ਦਿੰਦੇ ਇਪਟਾ,ਪੰਜਾਬ ਦੇ ਪ੍ਰਧਾਨ ਸੰਜੀਵਨ ਸਿੰਘ ਅਤੇ ਜਨਰਲ ਸੱਕਤਰ ਇੰਦਰਜੀਤ ਰੂਪੋਵਾਲੀ ਦੱਸਿਆ ਹੈ ਕਿ ਭੇਜੀ ਗਈ ਸੂਚੀ ਵਿਚ ਸਰਵਸ੍ਰੀ ਮੇਘਰਾਜ ਰੱਲਾ (ਮਾਨਸਾ), ਭੁਪਿੰਦਰ ਉਤਰੇਜਾ (ਅਬੋਹਰ), ਅਵਤਾਰ ਸਿੰਘ ਚੜਿਕ (ਮੋਗਾ), ਜੇ.ਸੀ.ਪਰਿੰਦਾ (ਬਠਿੰਡਾ), ਦਿਲਬਾਰ ਸਿੰਘ (ਸੰਗਰੂਰ), ਹਰਜੀਤ ਕੈਂਥ (ਪਟਿਆਲਾ), ਸੋਹਣ ਧਾਲੀਵਾਲ (ਫਤਿਹਗੜ੍ਹ ਸਾਹਿਬ), ਨਰਿੰਦਰਪਾਲ ਨੀਨਾ (ਮੁਹਾਲੀ), ਰਾਬਿੰਦਰ ਸਿੰਘ ਰੱਬੀ (ਰੋਪੜ), ਪੋ੍ਰ. ਗੁਰਪ੍ਰੀਤ ਸਿੰਘ (ਨਵਾਂ ਸ਼ਹਿਰ), ਅਸ਼ੋਕ ਪੁਰੀ (ਹੁਸ਼ਿਆਰਪੁਰ), ਨੀਰਜ ਕੌਸ਼ਕ (ਜਲੰਧਰ), ਰਾਜਵਿੰਦਰ ਸਮਰਾਲਾ (ਲੁਧਿਆਣਾ), ਗੁਰਮੁੱਖ ਢੋਡ (ਕਪੂਰਥਲਾ), ਦਲਜੀਤ ਸੋਨਾ (ਅਮ੍ਰਿਤਸਰ ਸਾਹਿਬ), ਗੁਰਮੀਤ ਸਿੰਘ ਪਾਹੜਾ (ਗੁਰਦਾਸਪੁਰ), ਕੰਵਲ ਨੈਨ ਸਿੰਘ ਸੇਂਖੋਂ (ਚੰਡੀਗੜ੍ਹ) ਦੇ ਨਾਂ ਸ਼ਾਮਿਲ ਹਨ। ਜ਼ਿਕਰਯੋਗ ਹੈ ਕਿ 77 ਸਾਲ ਪਹਿਲਾਂ 1943 ਨੂੰ ਹੌਂਦ ਵਿਚ ਆਈ ਇਪਟਾ ਨੇ ਹਮੇਸ਼ਾਂ ਹੀ ਸਮਾਜ ਪ੍ਰਤੀ ਆਪਣੀ ਜ਼ੁੰਮੇਵਾਰੀ ਇਮਾਨਦਾਰੀ ਅਤੇ ਗੰਭੀਰਤਾ ਨਾਲ ਨਿਭਾਈ। ਭਾਂਵੇ ਬੰਗਾਲ ਦਾ ਹਿਰਦਾ ਹਿਲਾਊ ਅਕਾਲ ਹੋਵੇ, ਅਜ਼ਾਦੀ ਦੀ ਲੜਾਈ, ਕਿਸਾਨਾਂ-ਮਜ਼ਦੂਰਾਂ ਦਾ ਸੰਘਰਸ਼ ਹੋਵੇ, ਚਾਹੇ ਸਭਿਆਚਾਰਕ ਸੰਕਟ ਹੋਵੇ, ਰਾਜਨੀਤਿਕ ਸੰਕਟ ਹੋਵੇ ਜਾਂ ਸਮਾਜਿਕ ਸੰਕਟ ਹੋਵੇ।