ਕਰੋਨ – ਕਰੋਨਾ ਕਰਦੀ ਦੁਨੀਆਂ,
ਅਨਹੋਣੀ ਮੌਤੇ ਮਰਦੀ ਦੁਨੀਆਂ।
ਇਹ ਪਰਲੋ ਹੈ ਕੈਸੀ ਆ ਗਈ,
ਜਿਸ ਤੋਂ ਸਾਰੀ ਡਰਦੀ ਦੁਨੀਆਂ।
ਸੋਚ ਰਹੀਆਂ ਨੇ ਸਭ ਸਰਕਾਰਾਂ,
ਦੁੱਖੜੈ ਨੇ ਹੁਣ ਜਰਦੀ ਦੁਨੀਆਂ।
ਦੁਨੀਆਂ ਦੇ ਅੱਜ ਮੁਲਕਾਂ ਵਿੱਚ,
ਦੁੱਖ ‘ਚ ਹੌਕੇ ਭਰਦੀ ਦੁਨੀਆਂ।
ਲੋਕ ਤਾਂ ਚਾਰ- ਦੀਵਾਰੀ ਅੰਦਰ,
ਬਣ ਗਈ ਹੈ ਘਰ ਦੀ ਦੁਨੀਆਂ।
ਸੁਣ-ਸੁਣ ਮੌਤਾਂ ਦਾ ਡਰ ਲਗਦੈ,
ਮਹਾਂਮਾਰੀ ‘ਚ,ਸੜਦੀ ਦੁਨੀਆਂ।
ਦੁਨੀਆਂ ਦਾ ਰੱਬ ਕਿਥੇ ਸੁੱਤਾ?
ਜਿਹਦੇ ਤੋਂ ਨਾ ਤਰਦੀ ਦੁਨੀਆਂ।