ਕੋਰੋਨਾ ਆਜ਼ਾਦੀ ਤੋਂ ਬਾਅਦ ਦਾ ਸੱਭ ਤੋਂ ਵੱਡਾ ਸੰਕਟ : ਰਾਜਨ

ਨਵੀਂ ਦਿੱਲੀ – ਆਰਬੀਆਈ ਦੇ ਸਾਬਕਾ ਗਵਰਨਰ ਰਘੂਰਾਮ ਰਾਜਨ ਨੇ ਮੋਦੀ ਸਰਕਾਰ ਨੂੰ ਸਲਾਹ ਦਿੱਤੀ ਹੈ ਕਿ ਕੋਰੋਨਾ ਦੀ ਮਹਾਂਮਾਰੀ ਨਾਲ ਨਜਿੱਠਣ ਦੇ ਲਈ ਮਾਹਿਰਾਂ ਦੀ ਮੱਦਦ ਲੈਣੀ ਚਾਹੀਦੀ ਹੈ। ਇਸ ਵਾਇਰਸ ਨਾਲ ਲੜਨ ਲਈ ਵਿਰੋਧੀ ਦਲਾਂ ਨਾਲ ਵੀ ਸਲਾਹ ਮਸ਼ਵਰਾ ਕਰਨਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਕਿ ਆਜ਼ਾਦੀ ਤੋਂ ਬਾਅਦ ਦੇਸ਼ ਆਰਥਿਕ ਰੂਪ ਵਿੱਚ ਸ਼ਾਇਦ ਸੱਭ ਤੋਂ ਵੱਡੀ ਐਮਰਜੈਂਸੀ ਦਾ ਸਾਹਮਣਾ ਕਰ ਰਿਹਾ ਹੈ।

14232398_1013820175383639_6585778108476817794_n.resized

ਰਘੂਰਾਮ ਰਾਜਨ ਨੇ ਚਿਤਾਵਨੀ ਦਿੰਦੇ ਹੋਏ ਕਿਹਾ ਹੈ ਕਿ ਪੀਐਮ ਦੇ ਆਫਿਸ ਵਿੱਚ ਪਹਿਲਾਂ ਤੋਂ ਹੀ ਕੰਮ ਕਰਨ ਵਾਲਿਆਂ ਤੋਂ ਕੁਝ ਵੀ ਕਰਵਾਉਣਾ ਜਿਆਦਾ ਅਸਰਦਾਰ ਨਹੀਂ ਹੋਵੇਗਾ। ਇਸ ਲਈ ਅੋਪੋਜੀਸ਼ਨ ਦੇ  ਉਨ੍ਹਾਂ ਬੁਧੀਜੀਵੀਆਂ ਦੀ ਮੱਦਦ ਲੈਣੀ ਚਾਹੀਦੀ ਹੈ, ਜਿੰਨ੍ਹਾਂ ਨੂੰ ਵਿਸ਼ਵ ਪੱਧਰ ਤੇ ਆਰਥਿਕ ਸੰਕਟ ਵਰਗੇ ਹਾਲਾਤਾਂ ਨਾਲ ਨਜਿੱਠਣ ਦਾ ਅਨੁਭਵ ਹੈ। 2008-09 ਦੇ ਗਲੋਬਲ ਫਾਇਨੈਸਿ਼ਅਲ ਕਰਾਈਸਿਸ ਦੇ ਸਮੇਂ ਡਿਮਾਂਡ ਵਿੱਚ ਬਹੁਤ ਵੱਡੀ ਕਮੀ ਆਈ ਸੀ, ਪਰ ਸਾਡੀਆਂ ਕੰਪਨੀਆਂ ਦੀ ਗਰੋਥ ਸਾਲ ਦਰ ਸਾਲ ਮਜ਼ਬੂਤ ਹੁੰਦੀ ਰਹੀ। ਸਾਡਾ ਵਿੱਤੀ ਸਿਸਟਮ ਵੀ ਮਜ਼ਬੂਤ ਸੀ, ਪਰ ਹੁਣ ਕੋਰੋਨਾ ਸੰਕਟ ਸਮੇਂ ਅਜਿਹਾ ਨਹੀਂ ਹੈ।

ਉਨ੍ਹਾਂ ਅਨੁਸਾਰ ਲਾਕਡਾਊਨ ਦੇ ਬਾਅਦ ਦੀ ਵੀ ਯੋਜਨਾ ਬਣਾਉਣੀ ਚਾਹੀਦੀ ਹੈ ਕਿ ਜੇ ਵਾਇਰਸ ਦਾ ਅਸਰ ਸਮਾਪਤ ਨਹੀਂ ਹੁੰਦਾ ਤਾਂ ਕੀ ਕਦਮ ਉਠਾਏ ਜਾਣਗੇ? ਦੇਸ਼ ਨੂੰ ਲੰਬੇ ਸਮੇਂ ਤੱਕ ਲਾਕਡਾਊਨ ਰੱਖਣਾ ਮੁਸ਼ਕਿਲ ਹੈ। ਇਸ ਸਮੇਂ ਗਰੀਬ ਅਤੇ ਨਾਨ-ਸੈਲਰੀ ਮਿਿਡਲ ਕਲਾਸ ਦਾ ਧਿਆਨ ਰੱਖਣਾ ਜਰੂਰੀ ਹੈ। ਡਾਰੈਕਟ ਬੈਨੀਫਿਟ ਟਰਾਂਸਫਰ ਦਾ ਲਾਭ ਸੱਭ ਨੂੰ ਨਹੀਂ ਮਿਲ ਪਾਵੇਗਾ ਕਿਉਂਕਿ ਜੋ ਰਾਸ਼ੀ ਦਿੱਤੀ ਜਾ ਰਹੀ ਹੈ ਉਹ ਇੱਕ ਮਹੀਨੇ ਦੇ ਜੋਗੀ ਵੀ ਨਹੀਂ ਹੈ।

This entry was posted in ਭਾਰਤ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>