ਇਪਟਾ ਦੀ ਨੈਸ਼ਨਲ ਕਮੇਟੀ ਦੀ ਯੂ.ਪੀ., ਬਿਹਾਰ, ਦਿੱਲੀ, ਪੰਜਾਬ, ਛੱਤੀਸਗੜ, ਚੰਡੀਗੜ੍ਹ, ਮਹਾਰਸ਼ਟਰ, ਮੱਧ ਪ੍ਰਦੇਸ, ਉਤਰ-ਖੰਡ ਅਤੇ ਪੱਛਮੀ ਬੰਗਾਲ ਦੇ ਕਾਰਕੁਨਾਂ ਅੰਜਨ ਸ੍ਰੀਵਾਸਤਵ, ਤਨਵੀਰ ਅਖਤਰ, ਅਮੀਤਾਬ ਪਾਂਡੇ, ਮਨੀਸ਼ ਸ੍ਰੀਵਾਸਤਵ, ਸੀਮਾ ਰਾਜੋਰੀਆ, ਫ਼ਿਰੋਜ਼ ਅਸ਼ਰਫ ਖਾਨ, ਨਵੀਨ ਕੁਮਾਰ, ਸੰਜੀਵਨ ਸਿੰਘ, ਇੰਦਰਜੀਤ ਰੂਪੋਵਾਲੀ, ਨੀਰਜ, ਅਨੀਲ, ਊਸ਼ਾ ਅਥਲੈ, ਅਜ ਅਥਲੈ, ਖੁਸ਼ਪ੍ਰਿਯ ਮਿਸ਼ਰਾ, ਸਤੀਸ਼, ਬਲਕਾਰ ਸਿੱਧੂ, ਕੰਵਲ ਨੈਨ ਸਿੰਘ ਸੇਂਖੋਂ, ਲਲੀਓਨੀ, ਮਨੀ ਮੁਖਰਜੀ, ਦਲੀਪ ਰਘੂਵੰਸ਼ੀ, ਮਨੀਮੈ ਮੁਖਰਜੀ, ਸਦੀਰਥ ਰਘੂਵੰਸ਼ੀ, ਆਸਿਫ਼ ਅਹਿਮਦ ਦੀ ਸ਼ਮੂਲੀਅਤ ਵਾਲੀ ਇਪਟਾ ਦੇ ਰਾਸ਼ਟਰੀ ਜਨਰਲ ਸੱਕਤਰ ਰਾਕੇਸ਼ ਵੈਦਾ ਪ੍ਰਧਾਨਗੀ ਹੇਠ ਵੀਡੀਓ ਕਾਨਫਰਸਿੰਗ ਹੋਈ।ਜਿਸ ਵਿਚ ਕੇਵਲ ਭਾਰਤ ਹੀ ਨਹੀਂ ਪੂਰਾ ਵਿਸ਼ਵ ਕੋਰੋਨਾ ਵਰਗੀ ਭਿਆਨਕ ਬਿਪਤਾ ਦੇ ਕਾਰਗਾਰ ਹੱਲ ਲਈ ਸਿਹਤ, ਸਫਾਈ ਤੇ ਸੁਰਿਖਆ ਕਾਮੇ ਸੀਮਤ ਸਾਧਨਾ ਨਾਲ ਆਪਣੀ ਜਾਨ ਤਲੀ ’ਤੇ ਧਰ ਕੇ ਕੀਤੇ ਜਾ ਰਹੇ ਸਿਰ ਤੋੜ ਯਤਨਾਂ ਦੀ ਪ੍ਰਸੰਸਾ ਕੀਤੀ ਅਤੇ ਇਪਟਾ ਦੀਆਂ ਦੇਸ ਪੱਧਰ ਉਪਰ ਆਨ ਲਾਇਨ ਸਭਿਆਚਾਰਕ ਗਤੀਵਿਧੀਆਂ ਆਰੰਭਣ ਤੋਂ ਇਲਾਵਾ ਸ਼ੌਸ਼ਲ ਮੀਡੀਆ ਉਪਰ ਫੇਕ ਨਿਊਜ਼ ਬਾਰ ਅਤੇ ਦੇਸ ਦੇ ਕੁਲਵਕਤੀ ਸਮਰਪਿਤ ਕਲਾਕਾਰਾਂ ਉਪਰ ਆਏ ਆਰਿਥਕ ਸੰਕਟ ਦੀ ਚਿੰਤਾ ਪ੍ਰਗਟ ਕਰਨ ਤੋਂ ਇਲਾਵਾ ਕੋਰੋਨਾ ਵਇਰਸ ਸੰਕਟ ਤੋਂ ਬਾਅਦ ਸਭਿਆਚਾਰਕ, ਰਾਜਨੀਤਿਕ ਤੇ ਸਮਾਜਿਕ ਸਬਕ ਵਰਗੇ ਭੱਖਵੇਂ ਮਸਲਿਆਂ ਉਪਰ ਤਿੰਨ ਘੰਟੇ ਦੇ ਕਰੀਬ ਚੱਲੀ ਵੀਡੀਓ ਕਾਨਫਰਸਿੰਗ ਦੌਰਾਨ ਭਖਵੀਂ ਤੇ ਉਸਾਰੂ ਚਰਚਾ ਕੀਤੀ।
ਇਪਟਾ ਦੇ ਰਾਸ਼ਰਟੀ ਜਨਰਲ ਸੱਕਤਰ ਰਾਕੇਸ਼ ਵੈਦਾ ਨੇ ਕਿਹਾ ਕਿ ਸਾਨੂੰ ਆਪਣੀਆਂ ਲੋਕ-ਹਿਤੈਸ਼ੀ ਸਭਿਆਚਰਕ ਗਤੀਵਿਧੀਆਂ, ਨਿਰੋਈ ਗਾਇਕੀ ਤੇ ਨਵ-ਲਿਖਤ ਨਾਟਕਾਂ ਬਾਰੇ ਵਿਚਾਰ-ਚਰਚਾ ਤੋਂ ਇਲਾਵਾ ਇਪਟਾ ਦੀਆਂ ਸੂਬਾ-ਪੱਧਰੀ ਮਹੀਨਾਂਵਾਰ ਗਤੀਵਿਧੀਆਂ ਦੀ ਜਾਣਕਕਾਰੀ ਆਨ ਲਾਇਨ ਕਰਨੀ ਚਾਹੀਦੀ ਹੈ।ਇਪਟਾ ਦੇ ਰਾਸ਼ਟਰੀ ਮੀਤ ਪ੍ਰਧਾਨ ਤਨਵੀਰ ਅਖ਼ਤਰ ਨੇ ਸ਼ੌਸ਼ਲ ਮੀਡੀਆਂ ਉਪਰ ਫੇਕ ਨਿਊਜ਼ ਬਾਰੇ ਫਿਕਰਮੰਦੀ ਜ਼ਾਹਿਰ ਕਰਦੇ ਕਿਹਾ ਕਿ ਅਜਿਹਾ ਵਰਤਾਰਾ ਸਮਾਜ ਵਿਚ ਅਫ਼ਰਾ-ਤਫਰੀ ਪੈਦਾ ਕਰਦਾ ਹੈ।
ਇਪਟਾ, ਪੰਜਾਬ ਦੇ ਪ੍ਰਧਾਨ ਸੰਜੀਵਨ ਸਿੰਘ ਨੇ ਕਿਹਾ ਕਿ ਫੇਕ ਨਿਉਜ਼ ਬਾਰੇ ਪਤਾ ਕਿਵੇਂ ਲਾਉਂਣਾ ਹੈ ਇਸ ਬਾਰੇ ਕੇਂਦਰੀ ਤੇ ਸੂਬਾ ਪ੍ਰਸ਼ਾਸ਼ਨ ਵੱਲੋਂ ਲੋਕਾਂ ਨੂੰ ਜਾਗਰੁਕ ਕਰਨਾ ਤੋਂ ਇਲਾਵਾ ਇਪਟਾ ਦੇ ਕਾਰਕੁਨਾਂ ਨੂੰ ਵੀ ਇਸ ਪਾਸੇ ਧਿਆਨ ਦੇਣਾ ਚਾਹੀਦਾ ਹੈ।ਇਪਟਾ ਦੇ ਰਾਸ਼ਟਰੀ ਆਗੂ ਅਮੀਤਾਬ ਪਾਡੇ ਨੇ ਕਿਹਾ ਕਿ ਕੋਰੋਨਾ ਦਾ ਸੰਕਟ ਸਮਾਜਿਕ, ਸਭਿਆਚਾਰਕ ਤੇ ਰਾਜਨੀਤਿਕ ਵਿਵਸਥਾ ਨੂੰ ਚਣੌਤੀ ਦੇਵੇਗਾ।ਇਪਟਾ, ਪੰਜਾਬ ਜਨਰਲ ਸੱਕਤਰ ਇੰਦਰਜੀਤ ਰੂਪੋਵਾਲੀ ਅਤੇ ਇਪਟਾ, ਚੰਡੀਗੜ੍ਹ ਦੇ ਜਨਰਲ ਸੱਕਤਰ ਕੰਵਲ ਨੈਨ ਸਿੰਘ ਸੇਂਖੋਂ ਨੇ ਕੋਰੋਨਾ ਵਰਗੇ ਗੰਭੀਰ ਤੇ ਜਾਨ-ਲੇਵਾ ਸੰਕਟ ਮੌਕੇ ਇਪਟਾ, ਪੰਜਾਬ ਦੇ ਕਾਰਕੁਨਾਂ ਵੱਲੋਂ ਆਪਣੀ ਸਮਾਜਿਕ ਜ਼ੁੰਮੇਵਾਰੀ ਸਮਝਦੇ ਆਪਣੀਆਂ ਸੇਵਾਵਾਂ ਸੂਬਾ ਪ੍ਰਸ਼ਾਸ਼ਣ ਦੇ ਸਪੁਰਦ ਕਰਨ ਬਾਰੇ ਵੀ ਦੱਸਿਆ।