ਮੁੰਬਈ – ਦੇਸ਼ ਵਿੱਚ ਇਸ ਸਮੇਂ ਕੋਰੋਨਾ ਮਹਾਂਮਾਰੀ ਕਰਕੇ ਲਾਕਡਾਊਨ ਦੇ ਸਬੰਧ ਵਿੱਚ ਗੱਲਬਾਤ ਕਰਦੇ ਹੋਏ ਬਾਲੀਵੁੱਡ ਐਕਟਰ ਸੈਫ਼ ਅਲੀ ਖਾਨ ਨੇ ਕਿਹਾ ਕਿ ਅਸੀਂ ਸੱਭ ਇੱਕਜੁੱਟ ਹੋ ਕੇ ਇੱਕ ਤਰ੍ਹਾਂ ਦਾ ਯੁੱਧ ਹੀ ਲੜ੍ਹ ਰਹੇ ਹਾਂ। ਉਨ੍ਹਾਂ ਨੇ ਕਿਹਾ ਕਿ ਇਸ ਸਮੇਂ ਸਾਡਾ ਸੱਭ ਦਾ ਘਰਾਂ ਵਿੱਚ ਰਹਿਣਾ ਬਹੁਤ ਜਰੂਰੀ ਹੈ।ਰਾਸ਼ਟਰਭਗਤ ਹੋਣ ਦੇ ਸਵਾਲ ਤੇ ਸੈਫ਼ ਨੇ ਕਿਹਾ ਕਿ ਅਜਿਹੇ ਸਵਾਲ ਪਤਾ ਨਹੀਂ ਕਦੋਂ ਸਮਾਪਤ ਹੋਣਗੇ ਅਤੇ ਉਨ੍ਹਾਂ ਨੇ ਕਦੇ ਵੀ ਇਸ ਤੇ ਆਪਣਾ ਸਮਾਂ ਵੇਸਟ ਨਹੀਂ ਕੀਤਾ।
ਰਾਸ਼ਟਰਭਗਤੀ ਦੇ ਮੁੱਦੇ ਤੇ ਸੈਫ਼ ਨੇ ਕਿਹਾ, “ਅੱਜ ਇੱਕ ਤਰ੍ਹਾਂ ਦੀ ਨਵੀਂ ਮਾਨਸਿਕਤਾ ਆ ਗਈ ਹੈ, ਜਿਸ ਨਾਲ ਲੋਕ ਆਪਣੇ ਆਪ ਨੂੰ ਰਾਸ਼ਟਰਪ੍ਰੇਮੀ ਸਾਬਿਤ ਕਰਨ ਦੀ ਹੋੜ ਵਿੱਚ ਲਗੇ ਹੋਏ ਹਨ। ਇਸ ਦਾ ਕੀ ਮਤਲੱਬ ਹੈ? ਕਈ ਮਹਿਿਣਆਂ ਵਿੱਚ ਇਹ ਚੰਗੀ ਗੱਲ ਹੈ, ਪਰ ਭਾਰਤੀ ਹੋਣ ਦਾ ਅਰਥ ਕੀ ਹੈ? ਕੀ ਇਸ ਦਾ ਮਤਲੱਬ ਹਿੰਦੂ ਹੋਣਾ ਹੈ ਜਾਂ ਸਿਰਫ਼ ਭਾਰਤ ਵਿੱਚ ਪੈਦਾ ਹੋਣਾ ਕਾਫ਼ੀ ਹੈ?” ਉਨ੍ਹਾਂ ਨੇ ਕਿਹਾ ਕਿ ਜਿਸ ਸੈਕਿਊਲਰਿਜ਼ਮ ਦੀ ਅਸੀਂ ਗੱਲ ਕਰਦੇ ਹਾਂ, ਉਹ ਭਾਰਤ ਵਿੱਚ ਨਾਲ ਬਣਿਆ ਰਹੇ।