ਮਈ ਦਾ ਮਹੀਨਾ ਚੜ੍ਹ ਪਿਆ ਅਤੇ ਗਰਮੀ ਵੀ ਵਧਨ ਲੱਗ ਪਈ ਸੀ। ਦੁਪਹਿਰ ਦਾ ਸਮਾਂ ਹੋਣ ਕਰਕੇ ਪਿੰਡ ਦੀ ਸੱਥ ਵਿਚ ਪਿੱਪਲ ਹੇਠਾਂ ਪਿੰਡ ਦੇ ਜਵਾਨ ਅਤੇ ਬਜੁਰਗ ਇਕੱਠੇ ਹੋਏ ਰੇਡੀਉ ਤੋਂ ਖਬਰਾਂ ਸੁਣ ਰਹੇ ਸਨ। ਖਬਰਾਂ ਤੋਂ ਬਾਅਦ ਅਕਾਲੀਆਂ ਅਤੇ ਭਿੰਡਰਾਂਵਾਲਿਆਂ ਵਿਚ ਪਿਆ ਪਾੜਾ ਉਹਨਾਂ ਵਿਚ ਚਰਚਾ ਦਾ ਵਿਸ਼ਾ ਬਣ ਗਿਆ।
“ਆਹ ਜਦੋਂ ਪਿੱਛੇ ਲੌਂਗੋਵਾਲ ਨੇ ਸਿੱਖਾਂ ਦਾ ਇਕੱਠ ਅੰਮ੍ਰਿਤਸਰ ਵਿਚ ਕੀਤਾ ਸੀ।” ਸਾਬਕਾ ਸਰਪੰਚ ਸੋਹਣ ਸਿੰਘ ਗੱਲ ਕਰ ਰਿਹਾ ਸੀ, “ਉਹਦੇ ਵਿਚ ਫੌਜੀ ਵੀ ਬਹੁਤ ਆਏ ਸਨ।”
“ਪਰ, ਉਹਨਾ ਵਿਚੋਂ ਬੁਹਤਿਆਂ ਨੇ ਭਿੰਡਰਾਂਵਾਲਿਆਂ ਦੀ ਹਮਾਇਤ ਕੀਤੀ।” ਮਾਸਟਰ ਦਲੀਪ ਸਿੰਘ ਨੇ ਕਿਹਾ, “ਉੁਹਨਾ ਵਿਚ ਮੇਜਰ ਜਰਨਲ ਸੁਬੇਗ ਸਿੰਘ ਅਤੇ ਜਨਰਲ ਨਰਿੰਦਰ ਸਿੰਘ ਵੀ ਸਨ।”
“ਆਹ ਭਲਾ ਸੁਬੇਗ ਸਿੰਹੁ ਉਹ ਹੀ ਨਹੀਂ ਜਿੰਨੇ 1971 ਵਿਚ ਇੰਦਰਾ ਗਾਂਧੀ ਨੂੰ ਬੰਗਲਾ ਦੇਸ਼ ਦੀ ਲੜਾਈ ਜਿੱਤ ਕੇ ਦਿੱਤੀ ਸੀ।” ਬੁਜ਼ਰਗ ਲੰਬੜਦਾਰ ਮੰਗਲ ਸਿੰਘ ਨੇ ਪੁੱਛਿਆ, “ਜਾਂ ਫਿਰ ਕੋਈ ਹੋਰ ਆ।”
“ਤਾਇਆ ਜੀ, ਉਹ ਹੀ ਸੁਬੇਗ ਸਿੰਘ ਹੈ।” ਮਾਸਟਰ ਦਲੀਪ ਸਿੰਘ ਨੇ ਕਿਹਾ, “ਬਜ਼ੁਰਗੋ ਤੁਹਾਡੀ ਯਾਦਦਾਸ਼ਤ ਬੜੀ ਤੇਜ਼ ਹੈ।”
“ਤਾਇਆ, ਉਹੀ ਆ, ਜਿਹਦੇ ਬਾਰੇ ਤੂੰ ਦਸਦਾ ਹੁੰਦਾ ਸੀ ਕਿ ਇਨਾ ਸਕੀਮੀਆ ਸੀ ਕਿ ਪਾਕਸਤਾਨੀਆਂ ਦੇ ਛੱਕੇ ਛੁਡਾ ਦਿੱਤੇ।”
“ਆਹੋ, ਅਮਲੀਆ ਉਹ ਹੀ ਹੈ।” ਮੰਗਲ ਸਿੰਘ ਨੇ ਕਿਹਾ, “71 ਦੀ ਲੜਾਈ ਦਾ ਅਸਲੀ ਹੀਰੋ ਤਾਂ ਸੁਬੇਗ ਸਿੰਹੁ ਹੀ ਸੀ।”
“ਪਰ ਉਸ ਦੇ ਕੀਤੇ ਕਾਰਨਾਮਿਆ ਦਾ ਨਾਂ ਸਰਕਾਰ ਨੇ ਮੁੱਲ ਪਾਇਆ ਅਤੇ ਨਾਂ ਇੰਦਰਾ ਗਾਂਧੀ ਨੇਂ।” ਕੋਲ ਬੈਠੇ ਸੂਬੇਦਾਰ ਦਰਸ਼ਨ ਸਿੰਘ ਨੇ ਦੱਸਿਆ, “ਸਗੋਂ ਉਸ ਉੱਤੇ ਇਕ ਨਿੱਕਾ ਜਿਹਾ ਦੋਸ਼ ਲਾ ਕੇ ਅਹੁਦੇ ਤੋਂ ਲਾਹ ਦਿੱਤਾ।”
“ਇਸ ਤਰ੍ਹਾਂ ਕਿਉਂ ਕੀਤਾ”? ਲੰਬੜਦਾਰ ਨੇ ਪੁੱਛਿਆ, “ੳਦੋਂ ਤਾਂ ਸਾਰਾ ਦੇਸ਼ ਉਸ ਦੀ ਬਹਾਦਰੀ ਦੇ ਗੁਣ ਗਾਉਂਦਾ ਸੀ, ਉਹ ਤਾਂ ਲੋਕ ਕਹਾਣੀਆਂ ਦਾ ਵੀ ਹੀਰੋ ਬਣ ਗਿਆ ਸੀ।”
“ਲੋਕਾਂ ਦਾ ਹੀਰੋ ਹੋਣ ਕਰਕੇ ਤਾਂ ਇੰਦਰਾਂ ਗਾਂਧੀ ਨੇ ਉਸ ਨੂੰ ਨੌਕਰੀ ਤੋਂ ਲਾਹ ਦਿੱਤਾ।” ਅਮਲੀ ਨੇ ਸਹਿਜ ਸੁਭਾਅ ਹੀ ਕਹਿ ਦਿੱਤਾ, “ਹੋਰ ਕੁਝ ਮੈਨੂੰ ਭਾਵੇਂ ਨਾਂ ਪਤਾ ਹੋਵੇ ਪਰ ਇਹ ਗੱਲ ਪੱਕੀ ਆ।”
“ਤੈਨੂੰ ਕਿਦਾਂ ਪਤਾ?” ਕੋਲ ਬੈਠੇ ਮਿਸਤਰੀ ਸਰੂਪ ਸਿੰਘ ਨੇ ਪੁੱਛਿਆ, “ਤੂੰ ਇੰਦਰਾਂ ਗਾਂਧੀ ਨੂੰ ਮਿਲ ਕੇ ਆਇਆਂ।”
“ਆਹੀ ਤਾਂ ਗੱਲ ਆ ਜਿਹੜੀ ਤਹਾਨੂੰ ਸਮਝ ਨਹੀਂ ਆਉਂਦੀ।” ਅਮਲੀ ਨੇ ਦੱਸਿਆ, “ਭਰਾਵਾ, ਇੰਦਰਾਂ ਗਾਂਧੀ ਇਹ ਕਦੇ ਵੀ ਬਰਦਾਸ਼ਤ ਨਹੀਂ ਕਰ ਸਕਦੀ ਕਿ ਉਹਦੇ ਹੁੰਦੇ ਲੜਾਈ ਦੀ ਜਿੱਤ ਦਾ ਸਿਹਰਾ ਕਿਸੇ ਹੋਰ ਦੇ ਸਿਰ ਤੇ ਬੱਝੇ, ਅਗਲੀ ਨੇ ਚੁੱਪ ਕਰਕੇ ਮੇਜਰ ਨੂੰ ਘਰ ਨੂੰ ਤੋਰ ਦਿੱਤਾ।”
ਅਮਲੀ ਦੀ ਗੱਲ ਨੇ ਸਾਰਿਆਂ ਨੂੰ ਸੋਚਣ ਲਈ ਮਜ਼ਬੂਰ ਕਰ ਦਿੱੱਤਾ, ਸੱਥ ਵਿਚ ਬੈਠੇ ਸਾਰਿਆਂ ਨੂੰ ਜਾਪਿਆ ਜਿਵੇ ਅਮਲੀ ਨੇ ਠੀਕ ਹੀ ਕਿਹਾ ਹੋਵੇ।
“ਚਲੋ ਜੋ ਕੁਝ ਵੀ ਹੋਵੇ ਅਸੀਂ ਤਾਂ ਇਹੀ ਚਾਹੁੰਦੇ ਹਾਂ, ਪੰਜਾਬ ਵਿਚ ਸ਼ਾਂਤੀ ਰਹੇ।” ਮੁਖਤਿਆਰ ਨੇ ਕਿਹਾ, “ਗੱਲ ਤਾਂ ਅੱਗੇ ਹੀ ਵੱਧਦੀ ਜਾ ਰਹੀ ਆ।”
“ਸਰਕਾਰ ਹੋਰ ਸੂਬਿਆਂ ਵਿਚ ਤਾਂ ਸ਼ਾਤੀ ਰਹਿਣ ਦਊ।” ਸੂਬੇਦਾਰ ਨੇ ਕਿਹਾ, “ਪਰ ਪੰਜਾਬ ਵਿਚ ਨਹੀਂ ਰਹਿਣ ਦੇਂਦੀ।”
“ਜੇ ਇੰਦਰਾ ਗਾਂਧੀ ਨੇ ਮੰਗਾਂ ਨਾਂ ਮੰਨੀਆ, ਫਿਰ ਤਾਂ ਗੱਲ ਆਪੇ ਵਧਣੀ ਆ।” ਇਕ ਹੋਰ ਨੇ ਕਿਹਾ, “ਮੈ ਤਾਂ ਕਹਿੰਦਾ ਹਾਂ ਕਿ ਦੋਵੇ ਧਿਰਾਂ ਥੌੜਾ ਥੋੜਾ ਝੁਕ ਜਾਣ ਤਾਂ ਇਸ ਗੱਲ ਨੂੰ ਠੱਲ ਪੈ ਸਕਦੀ ਆ।”
“ਮੈਂ ਦੱਸਾਂ।” ਅਮਲੀ ਨੇ ਕਿਹਾ, “ਜੇ ਇੰਦਰਾ ਗਾਂਧੀ ਆਪਣੇ ਆਪ ਨੂੰ ਖੱਬੀਖਾਨ ਸਮਝਦੀ ਹੈ ਤਾਂ ਡੰਡੌਤ ਉਹਦੇ ਅੱਗੇ ਭਿੰਡਰਾਵਾਲੇ ਨੇ ਵੀ ਨਹੀਂ ਕਰਨੀ।”
“ਆਹ ਤੀਹ ਪੈਂਤੀ ਸਾਲ ਹੋ ਗਏ ਡੰਡੌਤ ਹੀ ਕਰੀ ਜਾਨੇ ਆਂ, ਇਹਨਾ ਅੱਗੇ।” ਇਕ ਗੱਭਰੂ ਬੋਲਿਆ, “ਕੀ ਦੇ ਦਿੱਤਾ ਇਹਨਾਂ?”
“ਵੀਰ ਮੇਰਿਆ, ਦੇਣਾ ਇੰਨੀ ਹੁਣ ਵੀ ਕੁਝ ਨਹੀਂ।” ਸੂਬੇਦਾਰ ਨੇ ਦੱਸਿਆ, “ਨੁਕਸਾਨ ਸਿੱਖਾਂ ਦਾ ਹੀ ਇਹਨਾਂ ਕਰਨਾ ਆ।”
“ਚਲੋ ਦੇਖੋ, ਊਠ ਕਿਸ ਕਰਵਟ ਬੈਠਦਾ ਹੈ।” ਮਾਸਟਰ ਨੇ ਕਿਹਾ, “ਅਮਲੀਆ ਜਾ, ਸਾਡੇ ਘਰੋਂ ਸਾਰਿਆਂ ਲਈ ਸ਼ਰਬਤ ਬਣਵਾ ਕੇ ਲਿਆ, ਗਰਮੀ ਸਾਲ੍ਹੀ ਨੇ ਮੱਤ ਮਾਰੀ ਪਈ ਆ।”
ਮੁਖਤਿਆਰ ਸਿੰਹਾਂ, ਸੁਣਿਆ ਬੀਬਾ ਦਾ ਵਿਆਹ ਰੱਖ ਦਿੱਤਾ।” ਮੰਗਲ ਸਿੰਘ ਨੇ ਪੁੱਛਿਆ, “ਕਿੰਨੀ ਤਾਰੀਕ ਦਾ ਆ?”
ਮੁਖਤਿਆਰ ਨੇ ਦੱਸਿਆ, “ਜੂਨ ਦੀ 29 ਤਾਰੀਕ ਦਾ, ਚਾਚਾ ਜੀ।”
“ਜੂਨ ਤਾਂ ਆਇਆ ਖੜਾ।” ਮੰਗਲ ਸਿੰਘ ਨੇ ਕਿਹਾ, “ਕਿਸੇ ਵੀ ਚੀਜ਼ ਵਸਤ ਦੀ ਲੋੜ ਹੋਈ ਤਾਂ ਦਸ ਦੇਵੀਂ, ਫਿਕਰ ਨਾਂ ਕਰੀਂ ਕਿਸੇ ਵੀ ਗੱਲ ਦਾ।”
“ਤੁਹਾਡੇ ਬੁਜ਼ਰਗਾਂ ਦੇ ਸਿਰ ਤੇ ਮੈਨੂੰ ਕਾਹਦਾ ਫਿਕਰ।” ਮੁਖਤਿਆਰ ਨੇ ਕਿਹਾ, “ਭਾਪਾ ਜੀ ਦੀ ਸਿਹਤ ਦਿਨੋ ਦਿਨ ਵਿਗੜਦੀ ਜਾਂਦੀ ਆ, ਉਹਦਾ ਫਿਕਰ ਜ਼ਰੂਰ ਹੋ ਜਾਂਦਾ ਹੈ।”
“ਪਹਿਲਾਂ ਤਾਂ ਉਹਦੀ ਸਿਹਤ ਨੌਂ ਬਰ ਨੌਂ ਸੀ।” ਮੰਗਲ ਸਿੰਘ ਨੇ ਕਿਹਾ, “ਜਦੋਂ ਦਾ ਮੋਰਚੇ ਤੋਂ ਵਾਪਸ ਆਇਆ ਹੈ, ਉਦਂੋ ਦਾ ਢੱਲਾ-ਮੱਠਾ ਰਹਿਣ ਲੱਗ ਪਿਆ।”
“ਜੇਹਲਾਂ ਤਾਂ ਚੰਗੇ-ਭਲੇ ਨੂੰ ਬਿਮਾਰ ਕਰ ਦੇਂਦੀਆ ਨੇ।” ਮਾਸਟਰ ਨੇ ਦੱਸਿਆ, “ਤਾਏ ਹੋਰੀ ਤਾਂ ਫਿਰ ਬਜ਼ੁਰਗ ਸਨ।” ਮਾਸਟਰ ਦੇ ਘਰੋਂ ਆਈ ਫਰਿਜ਼ ਦੀ ਲੱਸੀ ਸਾਰਿਆਂ ਨੇ ਪੀਤੀ। ਸੱਥ ਵਿਚ ਸ਼ਾਮ ਹੋਣ ਤਕ ਇਹ
ਹੱਕ ਲਈ ਲੜਿਆ ਸੱਚ – (ਭਾਗ-50)
This entry was posted in ਹੱਕ ਲਈ ਲੜਿਆ ਸੱਚ.