ਨਵੀਂ ਦਿੱਲੀ – ਮੋਦੀ ਸਰਕਾਰ ਵੱਲੋਂ ਦਿੱਤੇ ਗਏ 20 ਲੱਖ ਕਰੋੜ ਰੁਪੈ ਦੇ ਰਾਹਤ ਪੈਕੇਜ਼ ਦੇ ਸਬੰਧ ਵਿੱਚ ਬੋਲਦੇ ਹੋਏ ਕਿਹਾ, ‘ਪ੍ਰਧਾਨਮੰਤਰੀ ਨਰੇਂਦਰ ਮੋਦੀ ਨੇ ਸਾਨੂੰ ਹੈਡਲਾਈਨ ਅਤੇ ਬਲੈਂਕ ਪੇਜ਼ (ਕੋਰਾ ਕਾਗਜ਼) ਦਿੱਤਾ ਹੈ। ਹੁਣ ਵੇਖਣਾ ਇਹ ਹੋਵੇਗਾ ਕਿ ਵਿੱਤ ਮੰਤਰੀ ਨਿਰਮਲਾ ਸੀਤਾਰਮਣ ਉਸ ਬਲੈਂਕ ਪੇਜ ਨੂੰ ਕਿਸ ਤਰ੍ਹਾਂ ਭਰਦੀ ਹੈ। ਅਸੀਂ ਹਰ ਉਸ ਐਕਸਟਰਾ ਰੁਪੈ ਤੇ ਨਜ਼ਰ ਰੱਖ ਰਹੇ ਹਾਂ, ਜੋ ਅਰਥਵਿਵਸਥਾ ਵਿੱਚ ਪਾਇਆ ਜਾਵੇਗਾ।’
ਸਾਬਕਾ ਵਿੱਤ ਮੰਤਰੀ ਪੀ ਚਿਦੰਬਰਮ ਨੇ ਕੇਂਦਰ ਸਰਕਾਰ ਦੇ 20 ਲੱਖ ਕਰੋੜ ਦੇ ਦਿੱਤੇ ਜਾ ਰਹੇ ਪੈਕੇਜ ਤੇ ਟਵੀਟ ਕਰ ਕੇ ਕਿਹਾ ਕਿ ਖਾਲੀ ਪੇਜ ਦੀ ਤਰ੍ਹਾਂ ਮੇਰੀ ਪ੍ਰਤੀਕਿਿਰਆ ਵੀ ਖਾਲੀ ਸੀ। ਅਸੀਂ ਵੇਖਾਂਗੇ ਕਿ ਕਿ ਕਿਸ ਨੂੰ ਕੀ ਮਿਲਦਾ ਹੈ?
P. Chidambaram
@PChidambaram_IN
Yesterday, PM gave us a headline and a blank page. Naturally, my reaction was a blank!
Today, we look forward to the FM filling the blank page. We will carefully count every ADDITIONAL rupee that the government will actually infuse into the economy.
7:56 PM · May 12, 2020·