ਵਾਸ਼ਿੰਗਟਨ – ਅਮਰੀਕਾ ਦੇ ਰਾਸ਼ਟਰਪਤੀ ਟਰੰਪ ਨੇ ਕਿਹਾ ਹੈ ਕਿ ਦੇਸ਼ ਵਿੱਚ ਕੋਰੋਨਾ ਦੇ ਪਾਜਿਿਟਵ ਕੇਸਾਂ ਦਾ ਸਾਰੀ ਦੁਨੀਆਂ ਤੋਂ ਵੱਧ ਹੋਣਾ ਸਾਡੇ ਲਈ ਸਨਮਾਨ ਵਾਲੀ ਗੱਲ ਹੈ। ਜਾਨ ਹਾਪਕਿਨਸ ਯੂਨੀਵਰਿਿਸਟੀ ਅਨੁਸਾਰ ਅਮਰੀਕਾ ਵਿੱਚ ਹੁਣ ਤੱਕ 15 ਲੱਖ 70 ਹਜ਼ਾਰ ਤੋਂ ਵੀ ਵੱਧ ਮਾਮਲੇ ਆਏ ਹਨ ਅਤੇ 93 ਹਜ਼ਾਰ ਤੋਂ ਜਿਆਦਾ ਲੋਕ ਇਸ ਮਹਾਂਮਾਰੀ ਨਾਲ ਮੌਤ ਦੇ ਮੂੰਹ ਵਿੱਚ ਜਾ ਚੁੱਕੇ ਹਨ। ਡੈਮੋਕ੍ਰੇਟਿਕ ਨੈਸ਼ਨਲ ਕਮੇਟੀ ਨੇ ਟਰੰਪ ਦੀ ਸਖਤ ਆਲੋਚਨਾ ਕਰਦੇ ਹੋਏ ਇਸ ਨੂੰ ਮੌਜੂਦਾ ਰਾਸ਼ਟਰਪਤੀ ਦੀ ਨਾਕਾਮਯਾਬੀ ਦੱਸਿਆ ਹੈ।
ਰਾਸ਼ਟਰਪਤੀ ਟਰੰਪ ਨੇ ਕਿਹਾ, ‘ਜਦੋਂ ਆਪ ਕਹਿੰਦੇ ਹੋ ਕਿ ਅਸੀਂ ਕੋਰੋਨਾ ਦੇ ਪਾਜਿਿਟਵ ਮਾਮਲਿਆਂ ਵਿੱਚ ਅੱਗੇ ਹੈ ਤਾਂ ਮੈਂ ਇਸ ਨੂੰ ਬੁਰਾ ਨਹੀਂ ਮੰਨਦਾ। ਇਸ ਦਾ ਮਤਲੱਬ ਹੈ ਕਿ ਅਸਾਂ ਦੂਸਰਿਆਂ ਨਾਲੋਂ ਵੱਧ ਟੈਸਟ ਕੀਤੇ ਹਨ। ਇਹ ਚੰਗੀ ਗੱਲ ਹੈ, ਇਸ ਤੋਂ ਪਤਾ ਚੱਲਦਾ ਹੈ ਕਿ ਸਾਡੀ ਟੈਸਟਿੰਗ ਵਧੀਆ ਹੈ। ਮੈਂ ਇਸ ਨੂੰ ਇੱਕ ‘ਸਨਮਾਨ ਦੇ ਤਮਗੇ’ ਦੇ ਤੌਰ ਤੇ ਵੇਖਦਾ ਹਾਂ।’
ਹਾਰਵਰਡ ਗਲੋਬਲ ਹੈਲਥ ਇੰਸਟੀਚਿਊਟ ਅਨੁਸਾਰ , ਅਮਰੀਕਾ ਨੂੰ ਆਪਣੀ ਅਰਥਵਿਵਸਥਾ ਖੋਲ੍ਹਣ ਦੇ ਲਈ ਹਰਰੋਜ਼ ਘੱਟ ਤੋਂ ਘੱਟ 50 ਲੱਖ ਟੈਸਟ ਕਰਨ ਦੀ ਜਰੂਰਤ ਹੈ। ਰੀਪਬਲੀਕਨ ਸਾਂਸਦ ਮਿਟ ਰੋਮਨੀ ਨੇ ਕਿਹਾ ਹੈ ਕਿ ਦੇਸ਼ ਦਾ ਟੈਸਟਿੰਗ ਰਿਕਾਰਡ ਚੰਗਾ ਨਹੀਂ ਹੈ। ਉਨ੍ਹਾਂ ਨੇ ਕਿਹਾ ਕਿ ਫਰਵਰੀ-ਮਾਰਚ ਵਿੱਚ ਹੀ ਕੋਰਾਨਾ ਦੇ ਕੇਸ ਸਾਹਮਣੇ ਆ ਗਏ ਸਨ। ਇਸ ਲਈ ਇਹ ਟੈਸਟ ਕਾਫੀ ਨਹੀਂ ਹਨ। ਇਸ ਵਿੱਚ ਖੁਸ਼ ਹੋਣ ਵਰਗੀ ਕੋਈ ਵੀ ਗੱਲ ਨਹੀਂ ਹੈ।