ਵਾਸ਼ਿੰਗਟਨ – ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਆਦੇਸ਼ ਦਿੱਤਾ ਹੈ ਕਿ ਕੋਵਿਡ-19 ਦੀ ਮਹਾਂਮਾਰੀ ਨਾਲ ਜਾਨਾਂ ਗੁਵਾਉਣ ਵਾਲੇ ਅਮਰੀਕੀ ਲੋਕਾਂ ਦੇ ਸਨਮਾਨ ਵਿੱਚ ਅਗਲੇ ਤਿੰਨ ਦਿਨਾਂ ਤੱਕ ਅਮਰੀਕੀ ਝੰਡਾ ਅੱਧਾ ਝੁਕਿਆ ਰਹੇਗਾ। ਇਸ ਵਾਇਰਸ ਦੇ ਨਾਲ ਮਰਨ ਵਾਲਿਆਂ ਦੀ ਸੰਖਿਆ ਇੱਕ ਲੱਖ ਦੇ ਕਰੀਬ ਪਹੁੰਚ ਗਈ ਹੈ। ਇਸ ਕਾਰਨ ਡੈਮੋਕਰੇਟ ਪਾਰਟੀ ਦੇ ਨੇਤਾਵਾਂ ਦੁਆਰਾ ਲਿਖੀ ਗਈ ਚਿੱਠੀ ਕਰਕੇ ਰਾਸ਼ਟਰਪਤੀ ਨੂੰ ਇਹ ਫੈਂਸਲਾ ਲੈਣਾ ਪਿਆ।
ਟਰੰਪ ਨੇ ਟਵੀਟ ਕਰਕੇ ਕਿਹਾ, ‘ ਕੋਰੋਨਾ ਵਾਇਰਸ ਮਾਮਲਿਆਂ ਕਰਕੇ ਮਰਨ ਵਾਲੇ ਅਮਰੀਕੀਆਂ ਦੀ ਯਾਦ ਵਿੱਚ ਮੈਂ ਦੇਸ਼ ਦੀਆਂ ਸਾਰੀਆਂ ਫੈਡਰਲ ਇਮਾਰਤਾਂ ਅਤੇ ਰਾਸ਼ਟਰੀ ਸਮਾਰਕਾਂ ਤੇ ਦੇਸ਼ ਦੇ ਝੰਡੇ ਨੂੰ ਅਗਲੇ ਤਿੰਨ ਦਿਨਾਂ ਤੱਕ ਝੁਕਾ ਕੇ ਰੱਖਣ ਦਾ ਆਦੇਸ਼ ਦਿੱਤਾ ਹੈ।’ ਉਨ੍ਹਾਂ ਨੇ ਕਿਹਾ ਕਿ ਮੈਮੋਰੀਅਲ ਡੇ ਤੱਕ ਇਹ ਝੰਡਾ ਅੱਧਾ ਝੁਕਿਆ ਰਹੇਗਾ।
Donald J. Trump
@realDonaldTrump
I will be lowering the flags on all Federal Buildings and National Monuments to half-staff over the next three days in memory of the Americans we have lost to the CoronaVirus….
ਹਾਊਸ ਸਪੀਕਰ ਨੈਂਸੀ ਪਲੋਸੀ ਅਤੇ ਸੈਨੇਟ ਦੇ ਮਾਇਨੋਰਿਟੀ ਨੇਤਾ ਚਕ ਸ਼ੂਮਰ ਨੇ ਟਰੰਪ ਨੂੰ ਲਿਿਖਆ ਸੀ ਕਿ ਦੇਸ਼ ਵਿੱਚ ਕੋਰੋਨਾ ਵਾਇਰਸ ਨਾਲ ਮਰਨ ਵਾਲਿਆਂ ਦਾ ਅੰਕੜਾ ਇੱਕ ਲੱਖ ਦੇ ਕਰੀਬ ਪਹੁੰਚ ਗਿਆ ਹੈ। ਇਸ ਲਈ ਰਾਸ਼ਟਰੀ ਝੰਡੇ ਨੂੰ ਅੱਧਾ ਝੁਕਾਉਣ ਦਾ ਆਰਡਰ ਦਿੱਤਾ ਜਾਵੇ।ਇਸ ਤੋਂ ਪਹਿਲਾਂ ਵੀ ਅਜਿਹੇ ਹਾਲਾਤਾਂ ਦੌਰਾਨ ਅਮਰੀਕੀ ਝੰਡੇ ਨੂੰ ਅੱਧਾ ਝੁਕਾਇਆ ਜਾਂਦਾ ਰਿਹਾ ਹੈ।