ਬਹੁਤੇ ਯਾਰ ਬਣਾਵੀਂ ਨਾ,
ਬਣਾ ਕੇ ਫਿਰ ਪਛਤਾਵੀਂ ਨਾ।
ਫ਼ੁਕਰੇ ਯਾਰ ਬਣਾ ਕੇ ਯਾਰਾ,
ਐਵੇਂ ਹੀ ਗ਼ਮ ਖਾਵੀਂ ਨਾ।
ਕਹਿੰਦੇ ਨੇ ਜੋ ਨਾਲ ਮਰਾਂਗੇ,
ਤੂੰ ਵੀ ਪਿੱਠ ਵਿਖਾਵੀਂ ਨਾ।
ਇਕ-ਇਕ ਦੋ ਗਿਆਰਾਂ ਹੁੰਦੇ,
ਇਹ ਗਿਣਤੀ ਭੁਲ ਜਾਵੀਂ ਨਾ।
ਬਾਂਹ ਫੜੀਂ ਤਾਂ ਤੋੜ ਨਿਭਾਵੀਂ,
ਤੂੰ ਐਵੇਂ ਗੁੱਟ ਤੁੜਾਵੀਂ ਨਾ।
ਸਿਅਸਤ ਤੋਂ ਵੀ ਦੂਰ ਰਹੀਂ,
ਭੜਕੀਲੇ ਨਾਅਰੇ ਲਾਵੀਂ ਨਾ।
ਸਹੁੰ – ਚੁੱਕ ਸਮਾਗਮ ਅੰਦਰ,
ਭੁੱਲ ਕੇ ਫੇਰਾ ਪਾਵੀਂ ਨਾ।
ਨੇਤਾ ਜੀ ਦਾ ਬਣ ਕੇ ਚੱਮਚਾ,
ਗੀਤ ੳਹਨਾਂ ਦੇ ਗਾਵੀਂ ਨਾ।
“ਸੁਹਲ” ਝੂੱਠੇ ਲੀਡਰ ਨਾਲ,
ਐਵੇਂ ਸਿੰਗ ਫ਼ਸਾਵੀਂ ਨਾ।