ਨਿਊਯਾਰਕ – ਵਿਸ਼ਵ ਸਿਹਤ ਸੰਗਠਨ ਨੇ ਉਨ੍ਹਾਂ ਦੇਸ਼ਾਂ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਹੈ ਕਿ ਜਿਹੜੇ ਦੇਸ਼ਾਂ ਵਿੱਚ ਕੋਰੋਨਾ ਸੰਕਰਮਣ ਦੇ ਕੇਸ ਘੱਟ ਹੋ ਰਹੇ ਹਨ, ਉਥੇ ਇਸ ਵਾਇਰਸ ਦੇ ਮਾਮਲੇ ਅਚਾਨਕ ਵੱਧ ਵੀ ਸਕਦੇ ਹਨ। ਇਸ ਲਈ ਉਨ੍ਹਾਂ ਦੇਸ਼ਾਂ ਦੀਆਂ ਸਰਕਾਰਾਂ ਨੂੰ ਚਾਹੀਦਾ ਹੈ ਕਿ ਉਹ ਇਸ ਵਾਇਰਸ ਨੂੰ ਰੋਕਣ ਲਈ ਲੋੜੀਂਦੇ ਸਾਧਨਾਂ ਸਮੇਤ ਤਿਆਰ ਰਹੇ।
ਡਬਲਿਯੂਐਚਓ ਦੇ ਐਮਰਜੰਸੀ ਮੁੱਖੀ ਡਾ. ਮਾਈਕ ਰਿਆਨ ਨੇ ਕਿਹਾ, ‘ ਦੁਨੀਆਂ ਕੋਰੋਨਾ ਸੰਕਰਮਣ ਦੀ ਪਹਿਲੀ ਲਹਿਰ ਨਾਲ ਜੂਝ ਰਹੀ ਹੈ। ਕੁਝ ਦੇਸ਼ਾਂ ਦੇ ਮਾਮਲੇ ਘੱਟ ਵੀ ਰਹੇ ਹਨ। ਮੱਧ ਅਤੇ ਦੱਖਣੀ ਅਮਰੀਕਾ, ਦੱਖਣੀ ਏਸ਼ੀਆ ਅਤੇ ਅਫ਼ਰੀਕਾ ਵਿੱਚ ਮਾਮਲੇ ਵੱਧ ਰਹੇ ਹਨ।’
ਮਾਈਕ ਰਿਆਨ ਨੇ ਕਿਹਾ, “ਮਹਾਂਮਾਰੀ ਵੇਵਸ ਜਾਨੀ ਕਿ ਲਹਿਰਾਂ ਦੇ ਰੂਪ ਵਿੱਚ ਆਉਂਦੀ ਹੈ। ਇਸ ਦਾ ਮੱਤਲਬ ਹੈ ਕਿ ਇਹ ਇਸੇ ਸਾਲ ਉਨ੍ਹਾਂ ਖੇਤਰਾਂ ਵਿੱਚ ਦੁਬਾਰਾ ਆ ਸਕਦੀ ਹੈ,ਜਿੱਥੇ ਇਹ ਮਾਮਲੇ ਘੱਟ ਰਹੇ ਹਨ। ਜੇ ਇਸ ਸਮੇਂ ਚੱਲ ਰਹੇ ਸੰਕਰਮਣ ਦੇ ਪਹਿਲੇ ਦੌਰ ਨੂੰ ਰੋਕ ਵੀ ਲਿਆ ਗਿਆ ਤਾਂ ਵੀ ਅਗਲੀ ਵਾਰ ਸੰਕਰਮਣ ਦੀ ਦਰ ਬਹੁਤ ਤੇਜ਼ ਹੋ ਸਕਦੀ ਹੈ।”
ਉਨ੍ਹਾਂ ਨੇ ਕਿਹਾ ਕਿ ਯੌਰਪ ਅਤੇ ਉਤਰੀ ਅਮਰੀਕਾ ਨੂੰ ਬਚਾਅ ਦੇ ਯਤਨ ਕਰਦੇ ਰਹਿਣਾ ਚਾਹੀਦਾ ਹੈ। ਲਗਾਤਾਰ ਜਾਂਚ ਦੇ ਨਾਲ ਬਚਾਅ ਦੀ ਰਣਨੀਤੀ ਬਣਾਏ ਰੱਖਣ ਦੀ ਜਰੂਰਤ ਹੈ, ਤਾਂ ਕਿ ਦੂਸਰੇ ਦੌਰ ਵਿੱਚ ਪਹੁੰਚਣ ਤੋਂ ਖੁਦ ਨੂੰ ਰੋਕਿਆ ਜਾ ਸਕੇ। ਕਈ ਯੌਰਪੀ ਦੇਸ਼ਾਂ ਅਤੇ ਅਮਰੀਕੀ ਰਾਜਾਂ ਨੇ ਲਾਕਡਾਊਨ ਦੇ ਨਾਲ ਉਨ੍ਹਾਂ ਯਤਨਾਂ ਤੋਂ ਵੀ ਮੂੰਹ ਮੋੜ ਲਿਆ ਹੈ ਜੋ ਸੰਕਰਮਣ ਨੂੰ ਰੋਕਦੇ ਹਨ। ਇਹ ਅਰਥਵਿਵਸਥਾ ਨੂੰ ਵੀ ਰੋਕਦੇ ਹਨ।