ਨਵੀਂ ਦਿੱਲੀ- ਕੋਰੋਨਾ ਤੋਂ ਪਹਿਲਾਂ ਵੀ ਭਾਰਤ ਦੀ ਅਰਥਵਿਵਸਥਾ ਬਹੁਤ ਹੀ ਬੁਰੇ ਦੌਰ ਵਿੱਚੋਂ ਲੰਘ ਰਹੀ ਸੀ। ਰੇਟਿੰਗ ਏਜੰਸੀ ਮੂਡੀ ਨੇ ਦੇਸ਼ ਦੀ ਕਰੇਡਿਟ ਰੇਟਿੰਗ ਨੂੰ ਪਿੱਛਲੇ ਦੋ ਦਹਾਕਿਆਂ ਤੋਂ ਵੀ ਵੱਧ ਸਮੇਂ ਵਿੱਚ ਪਹਿਲੀ ਵਾਰ ‘ਬੀਏਏ2′ ਤੋਂ ਘਟਾ ਕੇ ‘ਬੀਏਏ3′ ਕਰ ਦਿੱਤਾ ਹੈ। ਮੂਡੀ ਦਾ ਕਹਿਣਾ ਹੈ ਕਿ ਨੀਤੀ ਨਿਰਮਾਤਾਵਾਂ ਦੇ ਸਾਹਮਣੇ ਆਉਣ ਵਾਲੇ ਸਮੇਂ ਵਿੱਚ ਆਰਥਿਕ ਵਾਧਾ, ਵਿਗੜਦੀ ਵਿੱਤੀ ਸਥਿਤੀ ਅਤੇ ਵਿੱਤੀ ਖੇਤਰ ਦੇ ਦਬਾਅ ਜੋਖਿਮ ਨੂੰ ਘੱਟ ਕਰਨ ਦੀਆਂ ਚੁਣੌਤੀਆਂ ਖੜ੍ਹੀਆਂ ਹੋਣਗੀਆਂ।
ਰੇਟਿੰਗ ਏਜੰਸੀ ਮੂਡੀਜ਼ ਦਾ ਅਨੁਮਾਨ ਹੈ ਕਿ ਚਾਲੀ ਵਿੱਤ ਵਰਸ਼ ਦੇ ਦੌਰਾਨ ਭਾਰਤ ਦੀ ਜੀਡੀਪੀ ਵਿੱਚ ਚਾਰ ਫੀਸਦੀ ਤੱਕ ਗਿਰਾਵਟ ਆ ਸਕਦੀ ਹੈ। ਭਾਰਤ ਦੇ ਮਾਮਲੇ ਵਿੱਚ ਪਿੱਛਲੇ ਚਾਰ ਦਹਾਕਿਆਂ ਤੋਂ ਵੱਧ ਸਮੇਂ ਵਿੱਚ ਇਹ ਪਹਿਲਾ ਮੌਕਾ ਹੈ ਜਦੋਂ ਕਿ ਪੂਰੇ ਸਾਲ ਦੇ ਅੰਕੜਿਆਂ ਵਿੱਚ ਜੀਡੀਪੀ ਵਿੱਚ ਗਿਰਾਵਟ ਆਵੇਗੀ। ਇਸੇ ਕਰ ਕੇ ਮੂਡੀਜ਼ ਨੇ ਭਾਰਤ ਦੀ ਸਰਕਾਰੀ ਸਾਖ ਰੇਟਿੰਗ ਨੂੰ ‘ਬੀਏਏ2′ ਤੋਂ ਇੱਕ ਲੈਵਲ ਹੇਠਾਂ ‘ਬੀਏਏ3′ ਕਰ ਦਿੱਤਾ ਹੈ। ‘ਬੀਏਏ3′ ਸੱਭ ਤੋਂ ਹੇਠਲੇ ਨਿਵੇਸ਼ ਗਰੇਡ ਵਾਲੀ ਰੇਟਿੰਗ ਹੈ। ਇਸ ਤੋਂ ਥੱਲੇ ਕਬਾੜ ਵਾਲੀ ਰੇਟਿੰਗ ਹੀ ਬੱਚਦੀ ਹੈ।
ਕਾਂਗਰਸ ਨੇਤਾ ਰਾਹੁਲ ਗਾਂਧ ਿਦਾ ਵੀ ਕਹਿਣਾ ਹੈ ਕਿ ਡਿੱਗਦੀ ਅਰਥਵਿਵਸਥਾ ਨੂੰ ਸੰਭਾਲਣ ਵਿੱਚ ਸਰਕਾਰ ਪੂਰੀ ਤਰ੍ਹਾਂ ਨਾਲ ਅਸਫਲ ਰਹੀ ਹੈ। ਉਨ੍ਹਾਂ ਨੇ ਕਿਹਾ, ‘ਮੂਡੀਜ਼ ਨੇ ਮੋਦੀ ਦੁਆਰਾ ਭਾਰਤ ਦੀ ਅਰਥਵਿਵਸਥਾ ਨੂੰ ਕਬਾੜ ਵਾਲੀ ਰੇਟਿੰਗ ਤੋਂ ਇੱਕ ਕਦਮ ਉਪਰ ਰੱਖਿਆ ਹੈ। ਗਰੀਬਾਂ ਅਤੇ ਐਮਐਸਐਮਈ ਖੇਤਰ ਨੂੰ ਸਮੱਰਥਨ ਦੀ ਕਮੀ ਦਾ ਮੱਤਲਬ ਹੈ ਕਿ ਹੁਣ ਹੋਰ ਵੀ ਵੱਧ ਖਰਾਬ ਸਥਿਤੀ ਆਉਣ ਵਾਲੀ ਹੈ।’