ਵਾਸ਼ਿੰਗਟਨ – ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਦੀ ਭਤੀਜੀ ਮੈਰੀ ਟਰੰਪ ਇੱਕ ਕਿਤਾਬ ਪ੍ਰਕਾਸ਼ਿਤ ਕਰ ਕੇ ਲੋਕਾਂ ਦੇ ਸਾਹਮਣੇ ਉਨ੍ਹਾਂ ਦੇ ਕਈ ਰਾਜਾਂ ਦਾ ਪਰਦਾ ਫਾਸ਼ ਕਰੇਗੀ। ਸੋਮਵਾਰ ਨੂੰ ‘ਸਾਈਮਨ ਅਤੇ ਸ਼ੂਸਟਰ’ ਪਬਲੀਕੇਸ਼ਨ ਨੇ ਇਹ ਘੋਸ਼ਣਾ ਕੀਤੀ ਹੈ ਕਿ ਮੈਰੀ ਟਰੰਪ 28 ਜੁਲਾਈ ਨੂੰ ‘ਟੂ ਮਚ ਐਂਡ ਨੈਵਰ ਇਨਫ, ਹਾਊ ਮਾਈ ਫੈਮਿਲੀ ਕ੍ਰਿਏਟਿਡ ਦਾ ਵਰਲਡਸ ਮੋਸਟ ਡੇਂਜਰਸ ਮੈਨ’ ਕਿਤਾਬ ਨੂੰ ਰਿਲੀਜ਼ ਕਰਨ ਜਾ ਰਹੀ ਹੈ।
ਰੀਪਬਲੀਕਨ ਨੈਸ਼ਨਲ ਕਨਵੈਂਸ਼ਨ ਤੋਂ ਠੀਕ ਕੁਝ ਹਫ਼ਤੇ ਪਹਿਲਾਂ ਇਹ ਬੁੱਕ ਰਲੀਜ਼ ਕੀਤੀ ਜਾ ਰਹੀ ਹੈ। ਮੈਰੀ ਦੇ ਚਾਚਾ ਡੋਨਲਡ ਟਰੰਪ ਇਸ ਦੌਰਾਨ ਹੀ ਨਵੰਬਰ ਵਿੱਚ ਹੋਣ ਵਾਲੀਆਂ ਰਾਸ਼ਟਰਪਤੀ ਚੋਣ ਦੇ ਲਈ ਪਾਰਟੀ ਵੱਲੋਂ ਨਾਮਜ਼ਦਗੀ ਦਰਜ਼ ਕਰਵਾਉਣਗੇ। ਇਸ ਕਿਤਾਬ ਵਿੱਚ ਇਹ ਦੱਸਿਆ ਜਾਵੇਗਾ ਕਿ ਕਿਸ ਤਰ੍ਹਾਂ ਮੈਰੀ ਟਰੰਪ ਨੇ ਨਿਊਯਾਰਕ ਟਾਈਮਜ਼ ਨੂੰ ਰਾਸ਼ਟਰਪਤੀ ਟਰੰਪ ਦੀਆਂ ਵਿਅਕਤੀਗਤ ਵਿੱਤੀ ਗਤੀਵਿਧੀਆਂ ਦੀ ਵਿਸਤਾਰਪੂਰਵਕ ਜਾਂਚ ਨੂੰ ਲੈ ਕੇ ਲੇਖ ਛਾਪਣ ਦੇ ਲਈ ਗੁਪਤ ਦਸਤਾਵੇਜ਼ ਸੌਂਪੇ ਸਨ।
ਮੈਰੀ ਨੇ ਇਹ ਆਰੋਪ ਲਗਾਏ ਹਨ ਕਿ ਡੋਨਲਡ ਟਰੰਪ ਧੋਖਾਧੜੀ ਦੀਆਂ ਯੋਜਨਾਵਾਂ ਵਿੱਚ ਸ਼ਾਮਿਲ ਸਨ ਅਤੇ ਆਪਣੇ ਪਿਤਾ ਦੇ ਰੀਅਲ ਅਸਟੇਟ ਦੇ ਕਾੋਬਾਰ ਵਿੱਚ ਅੱਜ ਦੇ ਹਿਸਾਬ ਨਾਲ 400 ਮਿਲੀਅਨ ਡਾਲਰ ਤੋਂ ਵੀ ਵੱਧ ਪ੍ਰਾਪਤ ਕੀਤੇ ਸਨ। ਇਸ ਤੋਂ ਇਲਾਵਾ ਰਾਸ਼ਟਰਪਤੀ ਟਰੰਪ ਦੇ ਕਈ ਹੋਰ ਰਾਜ ਵੀ ਜੱਗ ਜਗਜਾਹਿਰ ਕੀਤੇ ਜਾ ਸਕਦੇ ਹਨ।