ਅੰਮ੍ਰਿਤਸਰ – ਸੋਸ਼ਲ ਮੀਡੀਆ ’ਤੇ ਗੁਟਕਾ ਸਾਹਿਬ ਦੀ ਬੇਅਦਬੀ ਪ੍ਰਤੀ ਵਾਇਰਲ ਵੀਡੀਓ ਨਾਲ ਸਬੰਧਿਤ ਕਥਿਤ ਦੋਸ਼ੀ ਦੀ ਜ਼ਮਾਨਤ ਉਪਰੰਤ ਜੇਲ੍ਹ ਤੋਂ ਬਾਹਰ ਆਉਣ ’ਤੇ ਸਿਰੋਪਾਓ ਨਾਲ ਸਨਮਾਨਿਤ ਕਰਨ ਦਾ ਮਾਮਲਾ ਸ੍ਰੀ ਅਕਾਲ ਤਖ਼ਤ ਸਾਹਿਬ ਪੁੱਜ ਗਿਆ ਹੈ।
ਅੱਜ ਅੰਮ੍ਰਿਤਸਰ, ਜਲੰਧਰ ਅਤੇ ਗੁਰਦਾਸਪੁਰ ਨਾਲ ਸੰਬੰਧਿਤ ਦਰਜਨਾਂ ਸਿੱਖ ਸ਼ਖ਼ਸੀਅਤਾਂ ਅਤੇ ਸੰਗਤਾਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਸਕੱਤਰੇਤ ਵਿਖੇ ਅਧਿਕਾਰੀਆਂ ਨੂੰ ਜਥੇਦਾਰ ਸਾਹਿਬ ਦੇ ਨਾਮ ਇਕ ਮੰਗ ਪੱਤਰ ਦਿੰਦਿਆਂ ਬੇਅਦਬੀ ਦੇ ਕਥਿਤ ਦੋਸ਼ੀ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕਰਨ ਦਾ ਗੰਭੀਰ ਨੋਟਿਸ ਲਿਆ ਅਤੇ ਸਿਰੋਪਾਓ ਦੇਣ ਵਾਲਿਆਂ ਖ਼ਿਲਾਫ਼ ਪੰਥਕ ਰਵਾਇਤਾਂ ਅਨੁਸਾਰ ਬਣਦੀ ਕਾਰਵਾਈ ਕਰਨ ਦੀ ਮੰਗ ਕੀਤੀ। ਦੱਸਿਆ ਜਾਂਦਾ ਹੈ ਕਿ ਕੈਲੇਫੋਰਨੀਆ ਤੋਂ ਕੁਝ ਮਹੀਨੇ ਪਹਿਲਾਂ ਭਾਰਤ ਆਏ ਜਸਵਿੰਦਰ ਸਿੰਘ ਉਰਫ਼ ਨਿਹੰਗ ਪੁੱਤਰ ਸ: ਬਚਨ ਸਿੰਘ ਵਾਸੀ ਪਿੰਡ ਰੋੜਾਂਵਾਲਾ ਨੇੜੇ ਅਟਾਰੀ ਜ਼ਿਲ੍ਹਾ ਅੰਮ੍ਰਿਤਸਰ ਵੱਲੋਂ 19 ਜੂਨ 2020 ਨੂੰ ਫੇਸ ਬੁੱਕ ‘ਤੇ ਵਾਇਰਲ ਹੋਈ ਇਕ ਵੀਡੀਓ ਵਿਚ ਗੁਟਕਾ ਸਾਹਿਬ ਦੀ ਕੀਤੀ ਗਈ ਬੇਅਦਬੀ ਪ੍ਰਤੀ ਸਾਹਿਬ ਸਿੰਘ ਨਾਮੀ ਵਿਅਕਤੀ ਵੱਲੋਂ ਪੁਲੀਸ ਨੂੰ ਸ਼ਿਕਾਇਤ ਕੀਤੀ ਗਈ । ਕਥਿਤ ਦੋਸ਼ੀ ਜਸਵਿੰਦਰ ਸਿੰਘ ਉਰਫ਼ ਨਿਹੰਗ ਖ਼ਿਲਾਫ਼ ਪੁਲਿਸ ਦੇ ਉੱਚ ਅਧਿਕਾਰੀਆਂ ਵੱਲੋਂ ਡੂੰਘੀ ਪੜਤਾਲ ਕਰਨ ਉਪਰੰਤ ਥਾਣਾ ਮਹਿਤਾ ਵਿਖੇ ਮਿਤੀ 28/06/ 2020 ਨੂੰ ਮੁਕੱਦਮਾ ਨੰਬਰ 95 ਅਧੀਨ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਲਈ ਧਾਰਾ 295 ਏ, 285, 153 ਬੀ ਅਤੇ 120 ਬੀ ਤਹਿਤ ਮੁਕੱਦਮਾ ਦਰਜ ਕਰ ਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਸੀ । ਇਸੇ ਕੇਸ ‘ਚ ਪੁਲਿਸ ਨੇ ਉਕਤ ਵੀਡੀਓ ‘ਚ ਖੰਡਿਤ ਹੋਏ ਗੁਟਕਾ ਸਾਹਿਬ ਨੂੰ ਬਰਾਮਦ ਕਰ ਲਿਆ ਗਿਆ ਹੈ। ਇਹ ਕਿ ਉਕਤ ਕੇਸ ਵਿਚ ਜ਼ਮਾਨਤ ਹੋਣ ਉਪਰੰਤ ਪੱਟੀ ਜੇਲ੍ਹ ਵਿਚੋਂ 10/07/2020 ਨੂੰ ਬਾਹਰ ਆਉਣ ’ਤੇ ਗੁਰਬਾਣੀ ਦੀ ਬੇਅਦਬੀ ਵਰਗਾ ਘਿਣਾਉਣਾ ਤੇ ਸ਼ਰਮਨਾਕ ਅਪਰਾਧ ਕਰਨ ਵਾਲੇ ਅਤੇ ਅਦਾਲਤ ਵਿੱਚ ਬੇਅਦਬੀ ਕੇਸ ਦਾ ਸਾਹਮਣਾ ਕਰ ਰਹੇ ਉਕਤ ਕਥਿਤ ਦੋਸ਼ੀ ਨੂੰ ਕੁਝ ਵਿਅਕਤੀਆਂ ਵੱਲੋਂ ਸਿਰੋਪਾਓ ਦਿੰਦਿਆਂ ਸਨਮਾਨਿਤ ਕੀਤਾ ਗਿਆ। ਜਿਨ੍ਹਾਂ ਦੀ ਅਗਵਾਈ ਦੀਵਾਨ ਹਾਲ ਗੁਰਦੁਆਰਾ ਮੰਜੀ ਸਾਹਿਬ, ਸ੍ਰੀ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਤੇ ਗੁਰਦੁਆਰਾ ਸੀਸ ਗੰਜ ਸਾਹਿਬ, ਗੁ: ਬੰਗਲਾ ਸਾਹਿਬ, ਦਿੱਲੀ ਸਮੇਤ ਹੋਰ ਅਹਿਮ ਧਾਰਮਿਕ ਅਸਥਾਨਾਂ ਸਮਾਗਮਾਂ ਵਿੱਚ ਗੁਰਬਾਣੀ ਤੇ ਗੁਰ ਇਤਿਹਾਸ ਦੀ ਕਥਾ ਸਰਵਣ ਕਰਾਉਣ ਵਾਲੇ ਕਥਾਵਾਚਕ ਗਿਆਨੀ ਨਵਤੇਜ ਸਿੰਘ ਫ਼ੋਨ ਨੰ: 9815008021 ਤੋ ਇਲਾਵਾ ਭਾਈ ਗੁਰਨਾਮ ਸਿੰਘ ਬੰਡਾਲਾ ਫ਼ੋਨ ਨੰ: 9915013208 ਅਤੇ ਭਾਈ ਬਲਵੰਤ ਸਿੰਘ ਗੋਪਾਲਾ ਫ਼ੋਨ ਨੰ: 8427499166 ਵੱਲੋਂ ਕੀਤੀ ਗਈ। ਇਹ ਕਿ ਸਿਰੋਪਾਓ ਦੇਣ ਵਾਲੇ ਵਿਅਕਤੀਆਂ ਦੀ ਅਗਵਾਈ ਕਰਨ ਵਾਲੇ ਸ਼ਕਸ ਆਮ ਨਹੀਂ ਸਗੋਂ ਸਿੱਖ ਧਰਮ ਦੀਆਂ ਰਹੁ ਰੀਤਾਂ ਅਤੇ ਗੁਰਮਤਿ ਸਿਧਾਂਤ ਪ੍ਰਤੀ ਬਾਖ਼ੂਬੀ ਗਿਆਨ ਰੱਖਣ ਵਾਲੇ ਹਨ, ਜਿਨ੍ਹਾਂ ਵੱਲੋਂ ਕੀਤੀ ਗਈ ਭਾਰੀ ਧਾਰਮਿਕ ਤੇ ਸਿਧਾਂਤਕ ਅਵੱਗਿਆ ਨੂੰ ਅੱਖੋਂ ਪਰੋਖੇ ਨਹੀਂ ਕੀਤਾ ਜਾ ਸਕਦਾ । ਸਿੱਖ ਹਿਰਦਿਆਂ ਨੂੰ ਠੇਸ ਪਹੁੰਚਾਉਣ ਵਾਲੇ ਇਸ ਨਕਾਰਾਤਮਿਕ ਵਰਤਾਰੇ ਦਾ ਸਿੱਖ ਜਗਤ ਨੇ ਗੰਭੀਰ ਨੋਟਿਸ ਲਿਆ । ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਅਪੀਲ ਹੈ ਕਿ ਅਜਿਹੇ ਅਨਸਰਾਂ ਨੂੰ ਤਲਬ ਕਰਦਿਆਂ ਉਕਤ ਅਵੱਗਿਆ ਲਈ ਜਵਾਬ ਤਲਬੀ ਕੀਤੀ ਜਾਵੇ। ਤਾਂ ਕਿ ਭਵਿੱਖ ਦੌਰਾਨ ਕੋਈ ਵੀ ਵਿਅਕਤੀ ਗੁਰਮਤਿ ਸਿਧਾਂਤ ਵਿਰੋਧੀ ਕਾਰਾ ਕਰਨ ਦਾ ਹੀਆ ਨਾ ਕਰ ਸਕੇ।
ਮੰਗ ਪੱਤਰ ਦੇਣ ਵਾਲਿਆਂ ਅਤੇ ਮੰਗ ਪੱਤਰ ਵਿਚ ਅਮਰਜੀਤ ਸਿੰਘ ਤਰਸੇਮ ਸਿੰਘ , ਗੁਰਦੇਵ ਸਿੰਘ, ਮਨਦੀਪ ਸਿੰਘ ਜੌਹਲਾਂ, ਗੁਰਦੇਵ ਸਿੰਘ, ਮਾਨ ਸਿੰਘ, ਜਸਪ੍ਰੀਤ ਸਿੰਘ, ਗੁਰਨਾਮ ਸਿੰਘ, ਨਗਿੰਦਰ ਸਿੰਘ, ਗੁਰਿੰਦਰ ਸਿੰਘ, ਗੁਰਵਿੰਦਰ ਸਿੰਘ, ਹਰਨੇਕ ਸਿੰਘ, ਕਰਮਜੀਤ ਸਿੰਘ, ਲੱਖਾ ਸਿੰਘ, ਇੰਦਰਜੀਤ ਸਿੰਘ , ਰਾਜਪਾਲ ਸਿੰਘ , ਤੀਰਥ ਸਿੰਘ ਕਮਲਜੀਤ ਸਿੰਘ , ਹਰਪ੍ਰੀਤ ਸਿੰਘ , ਗੁਰਪਿੰਦਰ ਸਿੰਘ , ਸ਼ਮਸ਼ੇਰ ਸਿੰਘ , ਗੁਰਦੀਪ ਸਿੰਘ, ਨਿਰਮਲ ਸਿੰਘ, ਨਿਰਵੈਰ ਸਿੰਘ, ਰਸ਼ਪਾਲ ਸਿੰਘ ਅਤੇ ਹੋਰਨਾਂ ਦੇ ਦਸਤਖ਼ਤ ਹਨ।