ਵਾਸ਼ਿੰਗਟਨ – ਅਮਰੀਕਾ ਅਤੇ ਚੀਨ ਵਿਚਕਾਰ ਸਥਿਤੀ ਹੋਰ ਵੀ ਤਣਾਅਪੂਰਣ ਹੁੰਦੀ ਜਾ ਰਹੀ ਹੈ। ਅਮਰੀਕਾ ਨੇ ਹਾਲ ਹੀ ਵਿੱਚ ਹਿਊਸਟਨ ਅਤੇ ਟੈਕਸਸ ਸਟੇਟਾਂ ਵਿੱਚ ਚੀਨੀ ਕੌਂਸਲੇਟ ਬੰਦ ਕਰਨ ਦੇ ਆਦੇਸ਼ ਜਾਰੀ ਕੀਤੇ ਸਨ। ਚੀਨ ਨੇ ਵੀ ਇਸ ਦਾ ਜਵਾਬ ਦਿੰਦੇ ਹੋਏ ਚੇਂਗਦੂ ਸ਼ਹਿਰ ਵਿੱਚ ਸਥਿਤ ਅਮਰੀਕੀ ਕੌਂਸਲੇਟ ਦਾ ਲਾਈਸੈਂਸ ਵਾਪਿਸ ਲੈ ਲਿਆ ਹੈ। ਚੀਨ ਦੇ ਦੋ ਕੌਂਸਲੇਟ ਬੰਦ ਹੋਣ ਤੋਂ ਬਾਅਦ ਅਮਰੀਕਾ ਨੂੰ ਜਵਾਬੀ ਕਾਰਵਾਈ ਕਰਨ ਦੀ ਧਮਕੀ ਦਿੱਤੀ ਸੀ।
ਅਮਰੀਕਾ ਨੇ ਤਿੰਨ ਦਿਨਾਂ ਦੇ ਅੰਦਰ ਚੀਨ ਦੇ ਦੋ ਕੌਂਸਲੇਟ ਬੰਦ ਕੀਤੇ ਸਨ। ਅਮਰੀਕਾ ਦੇ ਵਿਦੇਸ਼ ਵਿਭਾਗ ਨੇ ਇੱਕ ਬਿਆਨ ਜਾਰੀ ਕਰਕੇ ਕਿਹਾ ਸੀ ਕਿ ਪਿੱਛਲੇ ਕੁਝ ਸਾਲਾਂ ਤੋਂ ਚੀਨੀ ਕੌਂਸਲੇਟ ਅਮਰੀਕਾ ਦੀ ਜਾਸੂਸੀ ਕਰਦੇ ਆ ਰਹੇ ਹਨ। ਇਸ ਦੇ ਇਲਾਵਾ ਹੋਰ ਵੀ ਗੈਰਕਾਨੂੰਨੀ ਕੰਮ ਕੀਤੇ ਜਾ ਰਹੇ ਹਨ। ਜਿਹੜੇ ਦੋ ਕੌਂਸਲੇਟਾਂ ਨੂੰ ਬੰਦ ਕਰਨ ਲਈ ਕਿਹਾ ਗਿਆ ਸੀ, ਉਥੇ ਕੁਝ ਸੰਵੇਦਨਸ਼ੀਲ ਦਸਤਾਵੇਜ਼ ਸਾੜਨ ਦੀ ਗੱਲ ਵੀ ਸਾਹਮਣੇ ਆਈ ਹੈ। ਅਮਰੀਕੀ ਖੁਫੀਆ ਵਿਭਾਗ ਦਾ ਕਹਿਣਾ ਹੈ ਕਿ ਵੀਜ਼ਾ ਫਰਾਡ ਕੇਸ ਦਾ ਆਰੋਪੀ ਚੀਨੀ ਸਾਈਂਟਿਸਟ ਵੀ ਚੀਨ ਦੇ ਕਿਸੇ ਕੌਂਸਲੇਟ ਵਿੱਚ ਛੁਪਿਆ ਹੋਇਆ ਹੈ।