ਹਾਂਗਕਾਂਗ – ਚੀਨ ਅਤੇ ਹਾਂਗਕਾਂਗ ਦਰਮਿਆਨ ਪਿੱਛਲੇ ਕੁਝ ਅਰਸੇ ਤੋਂ ਜਾਰੀ ਤਣਾਅ ਅਜੇ ਸਮਾਪਤ ਨਹੀਂ ਹੋਇਆ ਕਿ ਕੋਰੋਨਾ ਮਹਾਂਮਾਰੀ ਨੇ ਲੋਕਾਂ ਦੀ ਜਿ਼ੰਦਗੀ ਬਦ ਤੋਂ ਬਦਤਰ ਹੋ ਗਈ ਹੈ। ਹਾਂਗਕਾਂਗ ਵਿੱਚ ਕੋਰੋਨਾ ਵਾਇਰਸ ਨਾਲ ਨਜਿੱਠਣ ਲਈ ਚੀਨ ਨੇ ਪੂਰੀ ਤਿਆਰੀ ਕਰ ਲਈ ਹੈ। ਕੋਰੋਨਾ ਦੀ ਤੀਸਰੀ ਲਹਿਰ ਨੂੰ ਰੋਕਣ ਦੇ ਲਈ ਚੀਨ 60 ਸਿਹਤ ਕਰਮਚਾਰੀਆਂ ਦੀ ਟੀਮ ਹਾਂਗਕਾਂਗ ਭੇਜ ਰਿਹਾ ਹੈ। ਇਸ ਯੋਜਨਾ ਦੇ ਤਹਿਤ ਪਹਿਲਾਂ 7 ਸਿਹਤ ਕਰਮਚਾਰੀਆਂ ਦੀ ਟੀਮ ਐਤਵਾਰ ਨੂੰ ਹਾਂਗਕਾਂਗ ਪਹੁੰਚੇਗੀ। ਇਸ ਤੋਂ ਬਾਅਦ 60 ਲੋਕਾਂ ਦੀ ਟੀਮ ਹਾਂਗਕਾਂਗ ਪਹੁੰਚ ਕੇ ਵੱਡੇ ਪੱਧਰ ਤੇ ਕੋਰੋਨਾ ਦੀ ਜਾਂਚ ਕਰੇਗੀ।
ਇਸ ਟੀਮ ਦੇ ਮੈਂਬਰ ਗਵਾਂਗਡੋਂਗ ਸੂਬੇ ਦੇ ਸਰਵਜਨਿਕ ਹਸਪਤਾਲਾਂ ਤੋਂ ਹਨ। ਇਹ ਟੀਮ ਕੋਵਿਡ-19 ਦੇ ਰੋਗੀਆਂ ਦੇ ਲਈ ਇੱਕ ਸਹੂਲਤ ਦੇ ਰੂਪ ਵਿੱਚ ਏਸ਼ੀਆ ਵਰਲਡ ਐਕਸਪੋ ਸੰਮੇਲਨ ਕੇਂਦਰ ਦਾ ਹਿੱਸਾ ਤਿਆਰ ਕਰਨ ਵਿੱਚ ਮੱਦਦ ਕਰੇਗਾ। ਇਹ ਪਹਿਲੀ ਵਾਰ ਹੈ ਜਦੋਂ ਚੀਨ ਦੇ ਸਿਹਤ ਅਧਿਕਾਰੀ ਕੋਰੋਨਾ ਮਹਾਂਮਾਰੀ ਨੂੰ ਕੰਟਰੋਲ ਕਰਨ ਲਈ ਹਾਂਗਕਾਂਗ ਦੀ ਸਹਾਇਤਾ ਕਰ ਰਹੇ ਹਨ। ਚੀਨ ਦੇ ਰਾਸ਼ਟਰੀ ਸਿਹਤ ਆਯੋਗ ਨੇ ਸ਼ਨਿਚਰਵਾਰ ਨੂੰ ਆਪਣੇ ਇਸ ਨਿਰਧਾਰਿਤ ਪ੍ਰੋਗਰਾਮ ਦੀ ਘੋਸ਼ਣਾ ਕੀਤੀ।ਹਾਂਗਕਾਂਗ ਦੇ ਕੁਝ ਸਥਾਨਕ ਨਿਵਾਸੀਆਂ ਨੂੰ ਡਰ ਹੈ ਕਿ ਚੀਨ ਨਿਗਰਾਨੀ ਉਦੇਸ਼ਾਂ ਦੇ ਲਈ ਡੀਐਨਏ ਸੈਂਪਲ ਇੱਕਠੇ ਕਰਨ ਦੇ ਬਹਾਨੇ ਉਨ੍ਹਾਂ ਦੇ ਖਿਲਾਫ਼ ਇਸਤੇਮਾਲ ਕਰ ਸਕਦਾ ਹੈ।