ਪਟਿਆਲਾ, (ਚਮਨ ਲਾਲ ਦੱਤ) – ਡੈਡੀਕੇਟਿਡ ਬ੍ਰਦਰਜ਼ ਗਰੁੱਪ ਦੇ ਸੰਸਥਾਪਕ ਅਤੇ ਪ੍ਰਧਾਨ ਡਾ.ਰਾਕੇਸ਼ ਵਰਮੀ ਦੀ ਸਰਪ੍ਰਸਤੀ ਹੇਠ ਵਣ-ਮਹਾਓਤਸਵ ਮਨਾਉਣ ਦੀ ਪ੍ਰਕਿਆ ਨੂੰ ਜਾਰੀ ਰੱਖਦੇ ਹੋਏ ਘਰ-ਘਰ ਸੁਹਾਂਜਣਾਂ ਰੁੱਖ ਨੂੰ ਪਹੁੰਚਾਉਣ ਦੀ ਸੇਵਾ ਸ਼ੁਰੂ ਕੀਤੀ ਹੈ। ਸੁਹਾਂਜਣਾਂ ਰੁੱਖ ਇਕ ਮੈਡੀਸਨ ਪਲਾਂਟ ਹੈ। ਇਸ ਰੁੱਖ ਦੇ ਫੁੱਲ-ਪੱਤੇ ਸਿਹਤ ਲਈ ਬਹੁਤ ਲਾਹੇਵੰਦ ਹਨ।ਇਹ ਰੁੱਖ ਹਰ ਘਰ ਦੀ ਸ਼ਾਨ ਬਣ ਜਾਵੇਗਾ।
ਇਸ ਦੇ ਪੱਤੇ ਤੋੜ ਕੇ ਪਾਣੀ ਨਾਲ ਧੋਣ ਤੋਂ ਬਾਅਦ ਇਕ ਦਿਨ ਦੀ ਧੁੱਪ ਵਿੱਚ ਸੁਕਾ ਲਉ ਫਿਰ ਛਾਂ ਵਿੱਚ ਸੁਕਾ ਕੇ ਪਾਉਡਰ ਬਣਾ ਲਵੋ, ਬੱਚੇ ਨੂੰ ਚਮਚ ਦਾ ਚੌਥਾ ਹਿੱਸਾ, ਨੌਜਵਾਨ ਨੂੰ ਇਕ ਛੋਟਾ ਚਮਚ, ਬਜੁਰਗ ਸਵੇਰੇ –ਸ਼ਾਮ ਦੁੱਧ ਨਾਲ ਲਓ ਲਗਾਤਾਰ ਖਾਓ ਥੋੜੇ ਦਿਨ ਖਾ ਕੇ ਹੀ ਕਿਸੇ ਚਮਤਕਾਰ ਦੀ ਉਮੀਦ ਨਾ ਕਰਿਓ,ਆਪ ਨੂੰ ਚਮਤਕਾਰ ਦੀ ਆਦਤ ਜਿਹੀ ਪੈ ਜਾਵੇਗੀ। ਇਹ ਕੋਈ ਦਵਾਈ ਨਹੀ ਇਕ ਤਾਕਤ ਨਾਲ ਭਰਪੂਰ ਵਿਟਾਮਿਨ, ਮਿਨਰਲ, ਕੈਲਸ਼ੀਅਮ, ਫਾਈਬਰ ਆਦਿ ਭਰਪੂਰ ਖੁਰਾਕ ਹੈ। ਜਿਸ ਦੀ ਆਪਾਂ ਨੂੰ ਹਰ ਰੋਜ ਲੋੜ ਰਹਿੰਦੀ ਹੈ। ਜਦੋਂ ਆਪਾਂ ਨੂੰ ਲੋੜੀਂਦੇ ਤੱਤ ਲਗਾਤਾਰ ਮਿਲਦੇ ਰਹਿਣਗੇ ਤਾਂ ਆਪਾਂ ਬਿਮਾਰ ਕਿਵੇਂ ਹੋ ਸਕਦੇ ਹਾਂ। ਇਸ ਨੂੰ ਦਵਾਈ ਨਹੀ ਖੁਰਾਕ ਸਮਝ ਕੇ ਸਾਰੀ ਉਮਰ ਖਾਂਦੇ ਰਹੋ ਕੋਈ ਨੁਕਾਸਨ ਨਹੀ। ਇਸਦੇ ਫੁੱਲ ਚੱਟਣੀ ਵਾਂਗ ਵਰਤਾਂਗੇ ਤੇ ਚੇਹਰਾ ਸੋਹਣਾ ਸੁਰਖ ਲਾਲੀ ਭਰਿਆ ਹੋ ਜਾਵੇਗਾ ਸੁਹਾਂਜਣਾਂ ਦਾ ਚਿਲਕਾ ਵੀ ਗਠੀਆ, ਸਿਰ ਦਾ ਦਰਦ ਲਈ ਫਾਇਦੇਮੰਦ ਹੈ। ਇਸ ਦੀਆਂ ਜੜ੍ਹਾਂ ਦਮਾ, ਪੱਥਰੀ, ਪੀਲੀਆ ਰੋਗ ਠੀਕ ਕਰਦੀਆਂ ਹਨ ਇਸ ਦੇ ਪੱਤਿਆਂ ਦਾ ਕਾਹੜਾ ਗਠੀਆ ਅਧਰੰਗ ਨੂੰ ਠੀਕ ਕਰਦਾ ਹੈ। ਇਸ ਦੇ ਬੀਜ ਕੁੱਟ ਕੇ ਪਾਣੀ ਵਿੱਚ ਪਾ ਲਵੋ, ਪਾਣੀ ਇਕ ਦਮ ਸਾਫ ਤੇ ਕਿਟਾਣੂ ਰਹਿਤ ਹੋ ਜਾਵੇਗਾ। ਇਹ ਜੋ ਵੀ ਜਾਣਕਾਰੀ ਦਿੱਤੀ ਗਈ ਹੈ ਇਹ ਤਜਰਬੇ ਦੇ ਆਧਾਰ ਤੇ ਦਿੱਤੀ ਗਈ ਹੈ। ਇਸ ਨਾਲ ਯੂਰਿਕ ਐਸਿਡ, ਜੋੜਾਂ ਦਾ ਦਰਦ, ਕਮਜੋਰੀ, ਕੈਸ਼ਰ, ਮੋਟਾਪਾ, ਬਲੱਡ ਪ੍ਰੈਸ਼ਰ ਆਦਿ ਕਈ ਰੋਗਾਂ ਤੋਂ ਬਚਾਓ ਰਹਿੰਦਾ ਹੈ। ਇਸ ਨੂੰ ਮੈਜਿਕ ਫੂਡ ਦਾ ਦਰਜਾ ਪ੍ਰਾਪਤ ਹੋ ਚੁੱਕਿਆ ਹੈ।