ਨਵੀਂ ਦਿੱਲੀ – ਅਯੁਧਿਆ ਵਿੱਚ ਹੋਈ ਭੂਮੀ ਪੂਜਾ ਦੇ ਸਬੰਧ ਵਿੱਚ ਮੁਸਲਿਮ ਪ੍ਰਸਨਲ ਲਾਅ ਬੋਰਡ ਨੇ ਇੱਕ ਬਿਆਨ ਜਾਰੀ ਕਰਕੇ ਸਖਤ ਪ੍ਰਤੀਕ੍ਰਿਆ ਦਿੱਤੀ ਹੈ। ਬੋਰਡ ਨੇ ਕਿਹਾ ਕਿ ਬਾਬਰੀ ਮਸਜਿਦ ਅੱਜ ਵੀ ਹੈ ਅਤੇ ਕਲ੍ਹ ਵੀ ਰਹੇਗੀ, ਹਾਗਿਆ ਸੋਫਿਆ ਇਸ ਦੀ ਵਧੀਆ ਉਦਾਹਰਣ ਹੈ। ਮਸਜਿਦ ਵਿੱਚ ਮੂਰਤੀਆਂ ਰੱਖ ਦੇਣ, ਪੂਜਾ ਪਾਠ ਸ਼ੁਰੂ ਕਰ ਦੇਣ ਜਾਂ ਲੰਬੇ ਸਮੇਂ ਤੱਕ ਨਮਾਜ਼ ਤੇ ਪਾਬੰਦੀ ਲਗਾ ਦੇਣ ਨਾਲ ਮਸਜਿਦ ਦੀ ਹੈਸੀਅਤ ਸਮਾਪਤ ਨਹੀਂ ਹੋ ਜਾਂਦੀ।
ਆਲ ਇੰਡੀਆ ਪ੍ਰਸਨਲ ਲਾਅ ਬੋਰਡ ਵੱਲੋਂ ਜਾਰੀ ਪ੍ਰੈਸ ਰਲਿੀਜ਼ ਵਿੱਚ ਕਿਹਾ ਗਿਆ ਹੈ ਕਿ ਅਸੀਂ ਇਹੋ ਮੰਨਦੇ ਆਏ ਹਾਂ ਕਿ ਬਾਬਰੀ ਮਸਜਿਦ ਕਿਸੇ ਵੀ ਮੰਦਿਰ ਜਾਂ ਕਿਸੇ ਹਿੰਦੂ ਪੂਜਾ ਸਥਾਨ ਨੂੰ ਤੋੜ ਕੇ ਨਹੀਂ ਬਣਾਇਆ ਗਿਆ। ਬੋਰਡ ਨੇ ਕਿਹਾ ਕਿ ਸਥਿਤੀ ਭਾਂਵੇ ਕਿੰਨੀ ਵੀ ਖਰਾਬ ਕਿਉਂ ਨਾ ਹੋਵੇ ਪਰ ਹੌਂਸਲਾ ਨਹੀਂ ਹਾਰਨਾ ਚਾਹੀਦਾ। ਮੁਖਾਲਿਫ ਹਾਲਾਤ ਵਿੱਚ ਵੀ ਜੀਊਣ ਦੀ ਆਦਤ ਬਣਾਉਣੀ ਚਾਹੀਦੀ।
ਬੋਰਡ ਵੱਲੋਂ ਮੁਸਲਮਾਨਾਂ ਨੂੰ ਅਪੀਲ ਕੀਤੀ ਗਈ ਕਿ ਉਹ ਸੁਪਰੀਮ ਕੋਰਟ ਦੇ ਫੈਂਸਲੇ ਅਤੇ ਮਸਜਿਦ ਦੀ ਜ਼ਮੀਨ ਤੇ ਮੰਦਿਰ ਬਣਾਏ ਜਾਣ ਤੇ ਬਿਲਕੁਲ ਨਿਰਾਸ਼ ਨਾ ਹੋਣ, ਸਾਨੂੰ ਇਹ ਵੀ ਯਾਦ ਰੱਖਣਾ ਚਾਹੀਦਾ ਹੈ ਕਿ ਖਾਨਾ-ਏ-ਕਾਅਬਾ ਇੱਕ ਲੰਬੇ ਸਮੇਂ ਤੱਕ ਸ਼ਿਰਕ ਅਤੇ ਬਿਦਅਤ ਪ੍ਰਸਤੀ ਦਾ ਸ਼ਿਕਾਰ ਰਿਹਾ ਹੈ। ਸਾਡੀ ਜਿੰਮੇਵਾਰੀ ਬਣਦੀ ਹੈ ਕਿ ਅਜਿਹੇ ਨਾਜ਼ੁਕ ਹਾਲਾਤ ਮੌਕੇ ਆਪਣੀਆਂ ਗੱਲਤੀਆਂ ਤੋਂ ਤੌਬਾ ਕਰੇ, ਇਖਲਾਕ ਅਤੇ ਕਿਰਦਾਰ ਨੂੰ ਸੁਧਾਰੇ, ਘਰ ਅਤੇ ਸਮਾਜ ਨੂੰ ਦੀਨਦਾਰ ਬਣਾਏ ਅਤੇ ਪੂਰੇ ਹੌਂਸਲੇ ਦੇ ਨਾਲ ਮਾੜੇ ਹਾਲਾਤ ਵਿੱਚ ਵੀ ਅੱਗੇ ਵੱਧਣ ਦਾ ਨਿਰਣਾ ਕਰੇਂ।