ਵਾਸ਼ਿੰਗਟਨ – ਅਮਰੀਕਾ ਵਿੱਚ ਇਸ ਸਾਲ ਹੋਣ ਵਾਲੀਆਂ ਰਾਸ਼ਟਰਪਤੀ ਚੋਣਾਂ ਵਿੱਚ ਡੈਮੋਕਰੇਟ ਪਾਰਟੀ ਦੇ ਰਾਸ਼ਟਰਪਤੀ ਉਮੀਦਵਾਰ ਜੋ ਬਾਈਡਨ ਨੇ ਸੈਨੇਟਰ ਕਮਲਾ ਹੈਰਿਸ ਨੂੰ ਉਪ ਰਾਸ਼ਟਰਪਤੀ ਦੇ ਅਹੁਦੇ ਦੇ ਲਈ ਆਪਣਾ ਉਮੀਦਵਾਰ ਬਣਾਇਆ ਹੈ। 55 ਸਾਲਾ ਕਮਲਾ ਇਹ ਚੋਣ ਲੜਨ ਵਾਲੀ ਪਹਿਲੀ ਬਲੈਕ ਮਹਿਲਾ ਹੋਵੇਗੀ। ਕਮਲਾ ਕੈਲੀਫੋਰਨੀਆਂ ਦੀ ਅਟਾਰਨੀ ਜਨਰਲ ਰਹਿ ਚੁੱਕੀ ਹੈ। ਬਾਈਡਨ ਨੇ ਟਵੀਟ ਕਰਕੇ ਕਮਲਾ ਦੇ ਉਪ ਰਾਸ਼ਟਰਪਤੀ ਪਦ ਦੀ ਉਮੀਦਵਾਰ ਚੁਣੇ ਜਾਣ ਦੀ ਜਾਣਕਾਰੀ ਦਿੱਤੀ ਹੈ।
ਕਮਲਾ ਨੇ ਉਪ ਰਾਸ਼ਟਰਪਤੀ ਉਮੀਦਵਾਰ ਚੁਣੇ ਜਾਣ ਦੇ ਬਾਅਦ ਇਸ ਸਬੰਧੀ ਆਪਣੀ ਪ੍ਰਤੀਕਿਿਰਆ ਦਿੰਦੇ ਹੋਏ ਕਿਹਾ ਕਿ ਰਾਸ਼ਟਰਪਤੀ ਦੇ ਰੂਪ ਵਿੱਚ ਜੋ ਬਾਈਡਨ ਇੱਕ ਅਜਿਹਾ ਅਮਰੀਕਾ ਬਣਾਉਣਗੇ ਜੋ ਸਾਡੇ ਆਦਰਸ਼ਾਂ ਤੇ ਖਰਾ ਉਤਰੇਗਾ। ਉਹ ਅਮਰੀਕਾ ਦੇ ਲੋਕਾਂ ਨੂੰ ਇੱਕਜੁੱਟ ਕਰ ਸਕਦੇ ਹਨ। ਉਨ੍ਹਾਂ ਨੇ ਕਿਹਾ ਕਿ ਮੈਂ ਪਾਰਟੀ ਵੱਲੋਂ ਇਸ ਪਦ ਲਈ ਚੁਣੇ ਜਾਣ ਤੇ ਆਪਣੇ ਆਪ ਨੂੰ ਸਨਮਾਨਿਤ ਮਹਿਸੂਸ ਕਰ ਰਹੀ ਹਾਂ ਅਤੇ ਬਾਈਡਨ ਨੂੰ ਕਮਾਂਡਰ-ਇਨ-ਚੀਫ਼ (ਰਾਸ਼ਟਰਪਤੀ) ਬਣਾਉਣ ਲਈ ਜੋ ਵੀ ਕਰਨਾ ਪਵੇਗਾ ਉਹ ਕਰਾਂਗੀ।
ਕਮਲਾ ਹੈਰਿਸ ਦਾ ਜਨਮ ਕੈਲੀਫੋਰਨੀਆਂ ਦੇ Eਕਲੈਂਡ ਸ਼ਹਿ ਵਿੱਚ ਹੋਇਆ ਸੀ। ਉਨ੍ਹਾਂ ਦੇ ਪਿਤਾ ਜਮਾਈਕਨ ਮੂਲ ਦੇ ਅਤੇ ਮਾਤਾ ਭਾਰਤੀ ਮੂਲ ਦੀ ਸੀ। ਕਮਲਾ ਆਪਣੇ ਆਪ ਨੂੰ ਸਿਰਫ਼ ਅਮਰੀਕੀ ਕਹਾਉਣ ਤੇ ਗਰਵ ਮਹਿਸੂਸ ਕਰਦੀ ਹੈ।