ਮੁੰਬਈ – ਬਾਲੀਵੁੱਡ ਦੀ ਪ੍ਰਸਿੱਧ ਅਭਿਨੇਤਰੀ ਕਰੀਨਾ ਕਪੂਰ ਅਤੇ ਫਿਲਮ ਸਟਾਰ ਸੈਫ਼ ਅਲੀ ਖਾਨ ਦੇ ਘਰ ਨਵਾਂ ਮਹਿਮਾਨ ਆਉਣ ਵਾਲਾ ਹੈ। ਕਰੀਨਾ ਕਪੂਰ ਪ੍ਰੈਗਨੈਂਟ ਹੈ ਇਸ ਦੀ ਜਾਣਕਾਰੀ ਦੋਵਾਂ ਨੇ ਆਫਿ਼ਸ਼ੀਅਲ ਸਟੇਟਮੈਂਟ ਜਾਰੀ ਕਰ ਕੇ ਦਿੱਤੀ ਹੈ। ਇਹ ਖੁਸ਼ਖਬਰੀ ਦੇਣ ਤੋਂ ਬਾਅਦ ਉਨ੍ਹਾਂ ਦੇ ਚਾਹੁਣ ਵਾਲਿਆਂ ਵੱਲੋਂ ਵਧਾਈਆਂ ਦਾ ਤਾਂਤਾ ਲਗਾ ਹੋਇਆ ਹੈ।
ਸੈਫ਼ ਅਤੇ ਕਰੀਨਾ ਨੇ ਇੱਕ ਬਿਆਨ ਜਾਰੀ ਕਰ ਕੇ ਕਿਹਾ, ‘ਸਾਨੂੰ ਇਹ ਦੱਸਦੇ ਹੋਏ ਬਹੁਤ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ ਅਸੀਂ ਆਪਣੇ ਪਰਿਵਾਰ ਨਾਲ ਇੱਕ ਹੋਰ ਮੈਂਬਰ ਜੋੜਨ ਜਾ ਰਹੇ ਹਾਂ। ਆਪ ਸੱਭ ਦੇ ਪਿਆਰ ਅਤੇ ਸਪੋਰਟ ਦੇ ਲਈ ਸ਼ੁਕਰੀਆ।’ ਇਸ ਤੋਂ ਪਹਿਲਾਂ ਰਣਧੀਰ ਕਪੂਰ ਨੇ ਵੀ ਕਿਹਾ ਸੀ ਕਿ ਅਗਰ ਅਜਿਹਾ ਹੈ ਤਾਂ ਬਹੁਤ ਖੂਸ਼ੀ ਵਾਲੀ ਗੱਲ ਹੈ। ਵਰਨਣਯੋਗ ਹੈ ਕਿ ਇਸ ਤੋਂ ਪਹਿਲਾਂ ਕਰੀਨਾ ਅਤੇ ਸੈਫ਼ ਦਾ ਤੈਮੂਰ ਅਲੀ ਖਾਨ ਨਾਮ ਦਾ ਇੱਕ ਬੇਟਾ ਹੈ ਜੋ ਕਿ ਸੋਸ਼ਲ ਮੀਡੀਆ ਤੇ ਕਾਫ਼ੀ ਲੋਕਪ੍ਰਿਅ ਹੈ।