ਨਵੀਂ ਦਿੱਲੀ – ਸਿੱਖ ਸਦਭਾਵਨਾ ਦਲ ਦੇ ਮੁਖ ਸੇਵਾਦਾਰ ਭਾਈ ਬਲਦੇਵ ਸਿੰਘ ਜੀ ਵਡਾਲਾ ਤੇ ਭਾਈ ਮਹਾਂ ਸਿੰਘ ਜੀ ਮੁੱਖ ਸੇਵਾਦਾਰ (ਦਿੱਲੀ ਯੂਨਿਟ)ਭਾਈ ਪਰਮਜੀਤ ਸਿੰਘ ਜੀ ਸਕੱਤਰ (ਦਿੱਲੀ ਯੂਨਿਟ) ਭਾਈ ਮਨਜੀਤ ਸਿੰਘ ਜੀ ਅਤੇ ਸਾਥੀਆਂ ਵਲੋਂ ਗੁਰੂਦੁਆਰਾ ਰਕਾਬ ਗੰਜ ਸਾਹਿਬ ਹਾਜਰੀ ਭਰੀ ਤੇ ਅਰਦਾਸ ਕੀਤੀ, ਜਿਸਦਾ ਮੁੱਖ ਮਕਸਦ , 22 ਮਾਰਚ 2016 ਨੂੰ ਸ੍ਰੀ ਅਨੰਦਪੁਰ ਸਾਹਿਬ ਜੀ ਦੀ ਧਰਤੀ ਤੋ ਆਰੰਭ ਕੀਤੀ ਗਈ ਗੁਰਦੁਆਰਾ ਪ੍ਰਬੰਧ ਸੁਧਾਰ ਲਹਿਰ ਦੀ ਸਫਲਤਾ ਅਤੇ 2021 ਵਿੱਚ ਦਿੱਲੀ ਸਿੱਖ ਗੁਰੂਦੁਆਰਾ ਪ੍ਬੰਧਕ ਕਮੇਟੀ ਦੀਆਂ ਆ ਰਹੀਆਂ ਚੋਣਾਂ ਦੀ ਸਫ਼ਲਤਾ ਸੀ। ਭਾਈ ਬਲਦੇਵ ਸਿੰਘ ਵਡਾਲਾ ਜੀ ਨੇ ਕਿਹਾ ਗੁਰੂਦੁਆਰਿਆਂ ਤੇ ਸਿੱਖ ਵਿਰੋਧੀ ਤਾਕਤਾਂ ਜੋ ਗੰਦੀ ਰਾਜਨੀਤੀ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਨਿਰਾਦਰੀ ਕਰਾ ਰਹੇ ਹਨ, ਗੁਰੂ ਦੀ ਗੋਲਕ ਤੇ ਐਸ਼ ਪਰਸਤੀ ਕਰ ਰਹੇ ਹਨ ਅਤੇ ਸਿੱਖੀ ਸਿਧਾਂਤਾਂ ਦਾ ਘਾਣ ਕਰ ਰਹੇ ਹਨ ਤੇ ਸਿੱਖ ਬਚਿਆਂ ਦੇ ਮੈਡੀਕਲ ਸਿੱਖਿਆ ਵਰਗੀਆਂ ਸਹੂਲਤਾਂ ਤੇ ਡਾਕਾ ਮਾਰ ਰਹੇ ਹਨ ਗੁਰੂ ਘਰ ਅਤੇ ਸਕੂਲਾਂ, ਕਾਲਜਾਂ ਦੇ ਮੁਲਾਜਮਾਂ ਨੂੰ ਰੋਲ ਰਹੇ ਹਨ, ਇਹਨਾਂ ਸਾਰਿਆਂ ਦੇ ਹਲ ਲਈ ਅੱਜ ਅਰਦਾਸ ਕਰਦੇ ਸਮੁੱਚੇ ਸਿੱਖਾਂ ਨੂੰ ਅਪੀਲ ਕਰਦੇ ਹਾਂ ਅੱਜ ਹਰ ਸਿੱਖ ਅੰਦਰ ਹੀ ਅੰਦਰ ਦੁੱਖੀ ਹੋ ਰਿਹਾ ਹੈ ਜਾਂ ਉਹ ਫੇਸਬੁੱਕ ਜਾਂ ਸੋਸ਼ਲ ਮੀਡੀਆ ਰਾਹੀ ਆਪਣੀ ਭੜਾਸ ਕੱਢ ਰਿਹਾ ਹੈ। ਬੇਨਤੀ ਕਰਦਾ ਹਾਂ ਸਿੱਖ ਸਦਭਾਵਨਾ ਦਲ ਦਿੱਲੀ ਦੇ ਪਲੇਟਫਾਰਮ ਤੇ ਇੱਕਠੇ ਹੋਈਏ ਤੇ ਜਿੰਮੇਵਾਰੀ ਨਾਲ ਆਪਣੀਆਂ-ਆਪਣੀਆਂ ਵੋਟਾਂ ਬਣਾਈਏ ਤੇ ਆਉਣ ਵਾਲ਼ੀਆਂ ਗੁਰਦੁਆਰਾ ਚੋਣਾਂ ਵਿਚ ਆਪਣੇ ਜਮੀਰ ਨੂੰ ਸ਼ਰਾਬ ਦੀ ਬੋਤਲ ਜਾਂ 500 ਦੇ ਨੋਟਾਂ ਪਿੱਛੇ ਲਗਣ ਬਜਾਏ ਗੁਰੂ ਸਾਹਿਬ ਨੁੰ ਸਮਰਪਿਤ ਹੋ ਕੇ ਦਿੱਲੀ ਚੋਣਾਂ ਵਿੱਚ ਭਾਗ ਲਈਏ ਤੇ ਰਾਜਨੀਤੀ ਜੋ ਗੁਰੂ ਘਰਾਂ ਵਿੱਚੋਂ ਹੈ ਉਸ ਦੇ ਖਿਲਾਫ਼ ਲੜਾਗੇ । ਸਿੱਖ ਸਦਭਾਵਨਾ ਦਲ ਨਾਲ ਜੁੜ ਕੇ ਸਿੱਖਨੀਤੀ ਲਿਅੳਣ ਲਈ ਅਸੀ ਆਪਣਾ ਯੋਗਦਾਨ ਪਾਵਾਂਗੇ ਤੇ ਇਸਦਾ ਪ੍ਰਣ ਕਰਨ ਲਈ ਵੀ ਭਾਈ ਬਲਦੇਵ ਸਿੰਘ ਵਡਾਲਾ ਜੀ ਵਲੋ ਹੋਕਾ ਦਿਤਾ ਗਿਆ ਤੇ ਦੱਸਿਆ ਸਿੱਖ ਸਦਭਾਵਨਾ ਦਲ ਦਾ ਮੁੱਖ ਮਕਸਦ ਗੁਰੂਦੁਆਰਿਆਂ ਦੀ ਰਾਜਨੀਤੀ ਖਤਮ ਕਰ ਸਿੱਖਨੀਤੀ ਲਿਆਉਣ ਦਾ ਹੈ।
ਸਿੱਖ ਸਦਭਾਵਨਾ ਦਲ ਦਿੱਲੀ ਵਲੋਂ ਗੁਰੂਦੁਆਰਾ ਰਕਾਬ ਗੰਜ ਸਾਹਿਬ ਵਿੱਖੇ ਅਰਦਾਸ ਕਰਕੇ ਦਿੱਲੀ ਸਿੱਖ ਗੁਰੂਦੁਆਰਾ ਪ੍ਬੰਧਕ ਕਮੇਟੀ ਦੀਆਂ ਚੋਣਾਂ ਦਾ ਵਜਾਇਆ ਬਿਗਲ
This entry was posted in ਭਾਰਤ.