ਨਵੀਂ ਦਿੱਲੀ – ਰਾਜਨੀਤਕ ਪਾਰਟੀਆਂ ਨੇ ਸਾਂਝੇ ਤੌਰ ਤੇ ਮੰਗ ਕੀਤੀ ਹੈ ਕਿ ਜੰਮੂ-ਕਸ਼ਮੀਰ ਵਿੱਚ ਧਾਰਾ-370 ਨੂੰ ਬਹਾਲ ਕਰ ਕੇ ਪਹਿਲਾਂ ਵਰਗੀ ਸਥਿਤੀ ਪੈਦਾ ਕੀਤੀ ਜਾਵੇ। ਸਾਬਕਾ ਵਿੱਤ ਮੰਤਰੀ ਪੀ ਚਿਦੰਬਰਮ ਨੇ ਇਨ੍ਹਾਂ ਪਾਰਟੀਆਂ ਦੇ ਨੇਤਾਵਾਂ ਵੱਲੋਂ ਲਏ ਗਏ ਇਸ ਨਿਰਣੇ ਦਾ ਸਵਾਗਤ ਕੀਤਾ ਹੈ। ਚਿਦੰਬਰਮ ਨੇ ਉਨ੍ਹਾਂ 6 ਦਲਾਂ ਨੂੰ ਸਲਾਮ ਕੀਤਾ ਹੈ, ਜਿੰਨ੍ਹਾਂ ਨੇ ਇਸ ਮੁੱਦੇ ਤੇ ਇੱਕਜੁੱਟ ਹੋਣ ਦਾ ਫੈਂਸਲਾ ਲਿਆ ਹੈ।
ਸਾਬਕਾ ਕੈਬਨਿਟ ਮੰਤਰੀ ਨੇ ਟਵੀਟ ਕਰਕੇ ਕਿਹਾ ਹੈ, ‘ਮੁੱਖਧਾਰਾ ਦੀਆਂ 6 ਵਿਰੋਧੀ ਪਾਰਟੀਆਂ ਦੀ ਏਕਤਾ ਅਤੇ ਸਾਹਸ ਨੂੰ ਸਲਾਮ, ਜੋ ਕਲ੍ਹ ਧਾਰਾ-370 ਦੇ ਖਿਲਾਫ਼ ਲੜਨ ਲਈ ਇੱਕ ਸਾਥ ਆਏ ਸਨ।’ ਉਨ੍ਹਾਂ ਨੇ ਕਿਹਾ, ‘ ਮੈਂ ਉਨ੍ਹਾਂ ਤੋਂ ਆਪਣੀ ਮੰਗ ਦੇ ਨਾਲ ਪੂਰੀ ਤਰ੍ਹਾਂ ਨਾਲ ਖੜ੍ਹੇ ਹੋਣ ਦੀ ਅਪੀਲ ਕਰਦਾ ਹਾਂ। ਆਪੇ ਬਣੇ ਰਾਸ਼ਟਰਵਾਦੀਆਂ ਦੀ ਤੱਥਹੀਣ ਆਲੋਚਨਾ ਦੀ ਸਮੀਖਿਆ ਕਰੋ ਜੋ ਇਤਿਹਾਸ ਨੂੰ ਨਹੀਂ ਪੜ੍ਹਦੇ ਪਰ ਇਤਿਹਾਸ ਨੂੰ ਫਿਰ ਤੋਂ ਲਿਖਣ ਦੀ ਕੋਸਿ਼ਸ਼ ਕਰਦੇ ਹਨ।’
ਉਨ੍ਹਾਂ ਨੇ ਕਿਹਾ, ‘ ਭਾਰਤ ਦੇ ਸੰਵਿਧਾਨ ਵਿੱਚ ਰਾਜਾਂ ਦੇ ਲਈ ਵਿਸ਼ੇਸ਼ ਅਧਿਕਾਰ ਅਤੇ ਸ਼ਕਤੀ ਦੀ ਵੰਡ ਦੇ ਕਈ ੳਦਾਹਰਣ ਹਨ। ਅਗਰ ਸਰਕਾਰ ਵਿਸ਼ੇਸ਼ ਅਧਿਕਾਰਾਂ ਦੇ ਖਿਲਾਫ਼ ਹੈ ਤਾਂ ਫਿਰ ਨਾਗਾ ਮੁੱਦਿਆਂ ਨੂੰ ਕਿਸ ਤਰ੍ਹਾਂ ਹਲ ਕਰੇਗੀ?’