ਚੰਡੀਗੜ੍ਹ – ਮੁਖਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਪੇਸ਼ ਕੀਤੇ ਗਏ ਪ੍ਰਸਤਾਵ ਨੂੰ ਪੰਜਾਬ ਵਿਧਾਨਸਭਾ ਨੇ ਪਾਸ ਕਰ ਕੇ ਕੇਂਦਰ ਸਰਕਾਰ ਦੁਆਰਾ ਜਾਰੀ ਕੀਤੇ ਗਏ ਤਿੰਨ ਖੇਤੀਬਾੜੀ ਬਿਲਾਂ ਅਤੇ ਸੰਭਾਵਤ ਬਿਜਲੀ ਸੁਧਾਰ ਬਿਲ ਨੂੰ ਖਾਰਿਜ਼ ਕਰ ਦਿੱਤਾ ਹੈ। ਇਹ ਪ੍ਰਸਤਾਵ ਵਿਧਾਨਸਭਾ ਵਿੱਚ ਤਕਰੀਬਨ ਸੱਭ ਦੀ ਸਹਿਮੱਤੀ ਨਾਲ ਬਹੁਮੱਤ ਨਾਲ ਪਾਸ ਕੀਤਾ ਗਿਆ ਹੈ।
ਇਸ ਦੇ ਨਾਲ ਹੀ ਇਹ ਪ੍ਰਸਤਾਵ ਵੀ ਪਾਸ ਕੀਤਾ ਹੈ ਕਿ ਕੇਂਦਰ ਹਰ ਫਸਲ ਦੇ ਘੱਟ ਤੋਂ ਘੱਟ ਸਮੱਰਥਨ ਮੁੱਲ ਨੂੰ ਕਾਨੂੰਨੀ ਅਧਿਕਾਰ ਦੇਣ ਦੇ ਲਈ ਆਰਡੀਨੈਸ ਜਾਰੀ ਕਰੇ ਤਾਂ ਕਿ ਭਵਿੱਖ ਵਿੱਚ ਕਿਸੇ ਵੀ ਤਰ੍ਹਾਂ ਨਾਲ ਸਰਕਾਰ ਦੇ ਐਮਐਸਪੀ ਤੋਂ ਪਿੱਛੇ ਹੱਟਣ ਦਾ ਖਤਰਾ ਨਾ ਰਹੇ। ਇਸ ਤੋਂ ਇਲਾਵਾ ਬਿਜਲੀ ਸੁਧਾਰ ਬਿਲ 2020 ਨੂੰ ਵੀ ਰੱਦ ਕਰਨ ਦਾ ਪ੍ਰਸਤਾਵ ਪਾਸ ਕੀਤਾ ਗਿਆ। ਭਾਜਪਾ ਨੂੰ ਛੱਡ ਕੇ ਉਥੇ ਸਾਰੇ ਮੌਜੂਦ ਮੈਂਬਰਾਂ ਨੇ ਇਸ ਤੇ ਆਪਣਾ ਸਮੱਰਥਨ ਦਿੱਤਾ।
ਉਨ੍ਹਾਂ ਨੇ ਇਹ ਪ੍ਰਸਤਾਵ ਪੇਸ਼ ਕਰਦੇ ਹੋਏ ਕਿਹਾ ਕਿ ਇਨ੍ਹਾਂ ਤਿੰਨ ਬਿਲਾਂ ਕਰਕੇ ਪੰਜਾਬ ਦੇ ਕਿਸਾਨਾਂ ਨੂੰ ਹੋਣ ਵਾਲੀਆਂ ਪਰੇਸ਼ਾਨੀਆਂ ਨੂੰ ਲੈ ਕੇ ਬਹੁਤ ਚਿੰਤਿਤ ਹਨ। ਭਾਰਤ ਵਿੱਚ ਅਨਾਜ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਪੰਜਾਬ ਹਮੇਸ਼ਾ ਅੱਗੇ ਰਿਹਾ ਹੈ ਤੇ ਕੇਂਦਰ ਸਰਕਾਰ ਦਾ ਖੇਤੀ ਆੱਰਡੀਨੈਂਸ ਨਾ ਸਿਰਫ਼ ਕਿਸਾਨਾਂ ਲਈ ਸਗੋਂ ਸਮੁੱਚੀ ਖੇਤੀ ਵਾਤਾਵਰਣ ਪ੍ਰਣਾਲੀ ਲਈ ਖ਼ਤਰਾ ਹੈ। ਸਾਡਾ ਪੰਜਾਬ ਵਿਧਾਨ ਸਭਾ ਦਾ ਮਤਾ ਸਾਡੇ ਕਿਸਾਨਾਂ ਅਤੇ ਖੇਤੀਬਾੜੀ ਦੀ ਆਰਥਿਕਤਾ ‘ਤੇ ਹੋਏ ਇਸ ਹਮਲੇ ਵਿਰੁੱਧ ਇਕਜੁੱਟ ਪੰਜਾਬ ਦਾ ਪੱਖ ਪੇਸ਼ ਕਰਦਾ ਹੈ।