ਨਵੀਂ ਦਿੱਲੀ – ਸੁਪਰੀਮ ਕੋਰਟ ਨੇ ਸੀਨੀਅਰ ਵਕੀਲ ਪ੍ਰਸ਼ਾਂਤ ਭੂਸ਼ਣ ਤੇ ਅਦਾਲਤ ਅਤੇ ਜੱਜਾਂ ਦੀ ਮਾਣਹਾਨੀ ਦੇ ਕੇਸ ਵਿੱਚ ਇੱਕ ਰੁਪੈ ਦਾ ਜੁਰਮਾਨਾ ਲਗਾਇਆ ਗਿਆ ਹੈ ਜੋ ਕਿ ਉਸੇ ਸਮੇਂ ਕੋਰਟ ਵਿੱਚ ਜਮੂਾਂ ਕਰਵਾ ਦਿੱਤਾ ਗਿਆ ਹੈ। ਭੂਸ਼ਣ ਦੇ ਵਕੀਲ ਰਾਜੀਵ ਧਵਨ ਵੱਲੋਂ ਕੋਰਟ ਵਿੱਚ ਇਹ ਜੁਰਮਾਨਾ ਅਦਾ ਕਰ ਦਿੱਤਾ ਗਿਆ ਹੈ।
ਅਦਾਲਤ ਅਤੇ ਚੀਫ਼ ਜਸਟਿਸ ਤੇ ਕਮੈਂਟ ਦੇ ਕੇਸ ਵਿੱਚ ਸੁਪਰੀਮ ਕੋਰਟ ਨੇ 14 ਅਗੱਸਤ ਨੂੰ ਭੂਸ਼ਣ ਨੂੰ ਮਾਣਹਾਨੀ ਦਾ ਦੋਸ਼ੀ ਕਰਾਰ ਦਿੱਤਾ ਗਿਆ ਸੀ। ਸੁਪਰੀਮ ਕੋਰਟ ਨੇ ਪਿੱਛਲੇ ਹਫ਼ਤੇ ਭੂਸ਼ਣ ਨੂੰ ਮਾਫ਼ੀ ਮੰਗਣ ਦਾ ਅਵਸਰ ਦਿੱਤਾ ਸੀ ਪਰ ਉਸ ਨੇ ਇਨਕਾਰ ਕਰ ਦਿੱਤਾ ਸੀ। ਭੂਸ਼ਣ ਨੇ ਕਿਹਾ ਸੀ ਕਿ ਜੇ ਮੈਂ ਮਾਫ਼ੀ ਮੰਗ ਲਈ ਤਾਂ ਇਹ ਅੰਤਰਆਤਮਾ ਅਤੇ ਅਦਾਲਤ ਦੀ ਮਾਣਹਾਨੀ ਹੋਵੇਗੀ।ਪ੍ਰਸ਼ਾਂਤ ਭੂਸ਼ਣ ਜੇ 15 ਸਤੰਬਰ ਤੱਕ ਜੁਰਮਾਨਾ ਨਾ ਭਰਦੇ ਤਾਂ ਉਨ੍ਹਾਂ ਨੂੰ ਤਿੰਨ ਮਹੀਨੇ ਦੀ ਜੇਲ੍ਹ ਹੋ ਸਕਦੀ ਸੀ ਅਤੇ ਤਿੰਨ ਸਾਲ ਦੇ ਲਈ ਪ੍ਰੈਕਟਿਸ ਤੇ ਵੀ ਰੋਕ ਲਗਾਈ ਜਾ ਸਕਦੀ ਸੀ।