ਨਵੀਂ ਦਿੱਲੀ – ਇਸ ਸਾਲ ਦੀ ਪਹਿਲੀ ਤਿਮਾਹੀ ਵਿੱਚ ਦੇਸ਼ ਦੀ ਅਰਥਵਿਵਸਥਾ ਵਿੱਚ 24 ਸਾਲ ਵਿੱਚ ਸੱਭ ਤੋਂ ਵੱਡੀ ਗਿਰਾਵਟ ਦਰਜ਼ ਕੀਤੀ ਗਈ ਹੈ।ਸਰਕਾਰ ਵੱਲੋਂ ਜਾਰੀ ਕੀਤੇ ਗਏ ਅੰਕੜਿਆਂ ਅਨੁਸਾਰ ਅਪਰੈਲ ਤੋਂ ਜੂਨ ਤਿਮਾਹੀ ਵਿੱਚ ਭਾਰਤ ਦੀ ਅਰਥਵਿਵਸਥਾ ਵਿੱਚ 23.9 ਫੀਸਦੀ ਦੀ ਗਿਰਾਵਟ ਆਈ ਹੈ। ਬੇਸੱਕ ਕੋਰੋਨਾ ਮਹਾਂਮਾਰੀ ਨੇ ਪੂਰੀ ਦੁਨੀਆਂ ਦੀ ਅਰਥਵਿਵਸਥਾ ਨੂੰ ਪ੍ਰਭਾਵਿਤ ਕੀਤਾ ਹੈ ਪਰ ਭਾਰਤ ਦੀ ਸਥਿਤੀ ਜਿਆਦਾ ਹੀ ਚਿੰਤਾਜਨਕ ਹੈ।
ਜੀਡੀਪੀ ਸਬੰਧੀ ਸਰਕਾਰੀ ਵਿਭਾਗ ਵੱਲੋਂ ਇੱਕ ਬਿਆਨ ਵਿੱਚ ਕਿਹਾ ਗਿਆ ਹੈ, ’2020-2021 ਦੀ ਪਹਿਲੀ ਤਿਮਾਹੀ ਵਿੱਚ ਜੀਡੀਪੀ 26.9 ਲੱਖ ਕਰੋੜ ਰੁਪੈ ਦਾ ਅਨੁਮਾਨ ਹੈ ਜੋ ਕਿ 2019-20 ਦੀ ਪਹਿਲੀ ਤਿਮਾਹੀ ਵਿੱਚ 35.35 ਲੱਖ ਕਰੋੜ ਰੁਪੈ ਸੀ।ਇਸ ਵਿੱਚ 23.9 ਫੀਸਦੀ ਦੀ ਗਿਰਾਵਟ ਵੇਖੀ ਜਾ ਸਕਦੀ ਹੈ।’ ਸਰਕਾਰ ਦੀਆਂ ਗੱਲਤ ਨੀਤੀਆਂ ਅਤੇ ਕੋਰੋਨਾ ਮਹਾਂਮਾਰੀ ਦੇ ਚਲਦਿਆਂ ਅਰਥਵਿਵਸਥਾ ਨੂੰ ਜਲਦੀ ਪਟੜੀ ਤੇ ਲਿਆਉਣਾ ਅਸੰਭਵ ਵਿਖਾਈ ਦੇ ਰਿਹਾ ਹੈ। ਸਾਲ 1996 ਤੋਂ ਬਾਅਦ ਪਹਿਲੀ ਵਾਰ ਹੈ ਜਦੋਂ ਕਿ ਜੀਡੀਪੀ ਦੇ ਤਿਮਾਹੀ ਨਤੀਜਿਆਂ ਵਿੱਚ ਏਨੀ ਵੱਡੀ ਗਿਰਾਵਟ ਆਈ ਹੈ।