ਜਨੇਵਾ – ਕੋਰੋਨਾ ਮਹਾਂਮਾਰੀ ਦਾ ਕਹਿਰ ਦੁਨੀਆਂਭਰ ਵਿੱਚ ਬਹੁਤ ਤੇਜ਼ੀ ਨਾਲ ਵੱਧਦਾ ਹੀ ਜਾ ਰਿਹਾ ਹੈ। ਬਹੁਤ ਸਾਰੇ ਦੇਸ਼ ਕੋਰੋਨਾ ਦੀ ਵਾਇਰਸ ਤਿਆਰ ਕਰਨ ਵਿੱਚ ਲਗੇ ਹੋਏ ਹਨ। ਇਸ ਸਮੇਂ ਵਿਸ਼ਵਭਰ ਵਿੱਚ 170 ਦੇ ਕਰੀਬ ਵੈਕਸੀਨ ਤੇ ਕੰਮ ਚੱਲ ਰਿਹਾ ਹੈ, ਜਿੰਨ੍ਹਾਂ ਵਿੱਚੋਂ 30 ਵੈਕਸੀਨ ਦਾ ਟਰਾਇਲ ਆਪਣੇ ਆਖਰੀ ਪੜਾਅ ਤੇ ਹੈ। ਇਹ ਵੈਕਸੀਨ ਆਮ ਲੋਕਾਂ ਤੱਕ ਕਦੋਂ ਪਹੁੰਚੇਗੀ, ਇਸ ਸਬੰਧੀ ਅਜੇ ਤੱਕ ਕੋਈ ਵੀ ਪੁਖਤਾ ਜਾਣਕਾਰੀ ਨਹੀਂ ਹੈ।
ਵਿਸ਼ਵ ਸਿਹਤ ਸੰਗਠਨ (WHO) ਦੀ ਮੁੱਖ ਵਿਿਗਆਨਿਕ ਡਾ. ਸੌਭਿਆ ਸਵਾਮੀਨਾਥਨ ਨੇ ਕੋਰੋਨਾ ਵੈਕਸੀਨ ਬਾਰੇ ਇੱਕ ਬਿਆਨ ਜਾਰੀ ਕਰ ਕੇ ਕਿਹਾ ਹੈ ਕਿ 2021 ਦੇ ਮੱਧ ਤੋਂ ਪਹਿਲਾਂ ਕੋਰੋਨਾ ਵੈਕਸੀਨ ਦਾ ਵਿਤਰਣ ਸ਼ੁਰੂ ਹੋਣ ਦੀ ਉਮੀਦ ਨਹੀਂ ਹੈ। ਉਨ੍ਹਾਂ ਨੇ ਕਿਹਾ ਕਿ 2021 ਤੱਕ ਕੋਰੋਨਾ ਵਾਇਰਸ ਦੀ ਵੈਕਸੀਨ ਆਮ ਲੋਕਾਂ ਤੱਕ ਪਹੁੰਚ ਜਾਵੇਗੀ। ਉਨ੍ਹਾਂ ਨੇ ਕਿਹਾ ਕਿ ਕੋਰੋਨਾ ਵੈਕਸੀਨ ਦੇ ਆਉਣ ਨੂੰ ਲੈ ਕੇ ਇਹ ਟਾਈਮਲਾਈਨ ਇਨ੍ਹਾਂ ਤੱਥਾਂ ਤੇ ਆਧਾਰਿਤ ਹੈ ਕਿ ਦੁਨੀਆਂਭਰ ਵਿੱਚ ਕਈ ਟੀਕੇ ਆਪਣੇ ਤੀਸਰੇ ਪੜਾਅ ਦੇ ਟਰਾਇਲ ਵਿੱਚ ਹਨ ਜੋ ਕਿ ਇਸ ਸਾਲ ਦੇ ਅੰਤ ਤੱਕ ਸਮਾਪਤ ਹੋ ਜਾਣਗੇ।
ਸਵਾਮੀਨਾਥਨ ਨੇ ਕਿਹਾ ਕਿ ਕੋਰੋਨਾ ਮਹਾਂਮਾਰੀ ਦੀ ਵੈਕਸੀਨ ਦੇ ਟਰਾਇਲ ਦੇ ਕੁਝ ਨਤੀਜਿਆਂ ਤੋਂ ਇਹ ਉਮੀਦ ਕਰ ਰਹੇ ਹਾਂ ਕਿ ਉਹ ਇਸ ਸਾਲ ਦੇ ਅੰਤ ਜਾਂ ਅਗਲੇ ਸਾਲ ਦੀ ਸ਼ੁਰੂਆਤ ਤੱਕ ਪੂਰੇ ਹੋ ਸਕਦੇ ਹਨ। ਦੁਨੀਆਂਭਰ ਦੇ ਲੋਕਾਂ ਨੂੰ ਅਰਬਾਂ ਦੀ ਸੰਖਿਆ ਵਿੱਚ ਖੁਰਾਕਾਂ ਦੀ ਜਰੂਰਤ ਹੋਵੇਗੀ ਅਤੇ ਇਸ ਦੀ ਪੂਰਤੀ ਲਈ ਕੁਝ ਸਮਾਂ ਲਗੇਗਾ।