ਸ਼ਹਿਰ ਤੇਰਾ ਅੱਜ ਸੱਜਣਾ ਸਾਰਾ ਸੁੰਨ੍ਹਾ ਪਿਆ,
ਮੰਦਰ ਮਸਜਿਦ ਭੀੜ ਨਹੀਂ ਰੱਬ ਇੱਕਲਾ ਪਿਆ।
ਅੱਜ ਪਸ਼ੂ – ਪੰਛੀ ਵੀ ਸਾਰੇ ਹੈਰਾਨ ਹੈ,
ਕਿੱਥੇ ਗਿਆ ਹੈ ਆਦਮ ਨਾ ਹੁਣ ਦਿਸਦਾ ਪਿਆ।
ਕਿੰਨੀ ਸਾਂਤ ਫਿਜ਼ਾ ਹੈ ਕੋਈ ਪ੍ਰਦੂਸ਼ਨ ਨਹੀਂ,
ਪੰਛੀਆਂ ਦਾ ਝੁੰਡ ਗੀਤ ਕੋਈ ਗਾਉਂਦਾ ਪਿਆ।
ਹੈ ਰੱਬੀ ਖੇਡ ਜਾਂ ਆਦਮ ਦੀ ਸ਼ਰਾਰਤ ਕੋਈ,
ਡਰ ਤੇ ਖ਼ੌਫ਼ ‘ਚ ਆਦਮ ਹੁਣ ਦਿਨ ਕੱਟਦਾ ਪਿਆ।
ਡਰ ਕੇ ਫੈਲਾਉਂਦੇ ਝੂਠੀਆਂ ਅਫ਼ਵਾਹਾਂ ਕਈ,
ਪੜ੍ਹਿਆ-ਲਿਖਿਆ ਦੀ ਅਕਲ ਤੇ ਵੀ ਪਰਦਾ ਪਿਆ।
ਭੀੜ ਪਈ ਤੇ ਬਣਦਾ ਕੋਈ ਆਪਣਾ ਨਹੀਂ,
ਆਪਣੀ ਲੜਾਈ ਆਪੇ ਹੀ ਗਿੱਲ ਲੜਦਾ ਪਿਆ।