ਜੰਮੂ-ਕਸ਼ਮੀਰ – ਸਾਬਕਾ ਮੁੱਖਮੰਤਰੀ ਫਾਰੂਕ ਅਬਦੁੱਲਾ ਨੇ ਧਾਰਾ 370 ਨੂੰ ਬਹਾਲ ਕਰਨ ਦੀ ਮੰਗ ਦੇ ਬਾਅਦ ਦਾਅਵੇ ਨਾਲ ਕਿਹਾ ਕਿ ਕਸ਼ਮੀਰੀ ਦੇ ਲੋਕ ਆਪਣੇ ਆਪ ਨੂੰ ਭਾਰਤੀ ਨਹੀਂ ਮੰਨਦੇ। ਉਨ੍ਹਾਂ ਨੇ ਕਿਹਾ ਕਿ ਨਾ ਹੀ ਕਸ਼ਮੀਰ ਵਾਸੀ ਖੁਦ ਨੂੰ ਭਾਰਤੀ ਮੰਨਦੇ ਹਨ ਤੇ ਨਾ ਹੀ ਉਹ ਭਾਰਤੀ ਨਾਗਰਿਕ ਬਣਨਾ ਚਾਹੁੰਦੇ ਹਨ। ਇਸ ਦੇ ਉਲਟ ਉਹ ਚਾਹੁੰਦੇ ਹਨ ਕਿ ਚੀਨ ਉਨ੍ਹਾਂ ਤੇ ਸ਼ਾਸਨ ਕਰੇ।
ਉਨ੍ਹਾਂ ਨੇ ਇੱਕ ਵੈਬਸਾਈਟ ਨੂੰ ਦਿੱਤੇ ਗਏ ਇੰਟਰਵਿਯੂ ਵਿੱਚ ਕਿਹਾ, ‘ਇਮਾਨਦਾਰੀ ਨਾਲ ਕਹਾ ਤਾਂ ਮੈਨੂੰ ਹੈਰਾਨੀ ਹੋਵੇਗੀ ਕਿ ਜੇ ਉਨ੍ਹਾਂ ਨੂੰ (ਸਰਕਾਰ ਨੂੰ) ਉਥੇ ਕੋਈ ਵਿਅਕਤੀ ਮਿਲ ਜਾਂਦਾ ਹੈ ਜੋ ਆਪਣੇ ਆਪ ਨੂੰ ਭਾਰਤੀ ਬੋਲੇ। ਫਾਰੂਕ ਅਬਦੁੱਲਾ ਨੇ ਅੱਗੇ ਇਹ ਵੀ ਕਿਹਾ, ‘ਆਪ ਜਾ ਕੇ ਉਥੇ ਕਿਸੇ ਨਾਲ ਵੀ ਗੱਲ ਕਰ ਲਵੋ[[[[ਉਹ ਆਪਣੇ ਆਪ ਨੂੰ ਭਾਰਤੀ ਨਹੀਂ ਮੰਨਦੇ ਹਨ ਅਤੇ ਨਾ ਹੀ ਪਾਕਿਸਤਾਨੀ[[[ਮੈਂ ਤੁਹਾਨੂੰ ਇਹ ਸਪੱਸ਼ਟ ਕਰ ਦੇਵਾਂ। ਪਿੱਛਲੇ ਸਾਲ 5 ਅਗੱਸਤ ਨੂੰ ਉਨ੍ਹਾਂ ਨੇ (ਕੇਂਦਰ ਸਰਕਾਰ ਨੇ) ਜੋ ਕੀਤਾ, ਉਹ ਤਾਬੂਤ ਵਿੱਚ ਆਖਿਰੀ ਕਿਲ ਸੀ।’
ਇੰਟਰਵਿਯੂ ਦੌਰਾਨ ਫਾਰੂਕ ਨੇ ਕਿਹਾ, ‘ਇਹ ਉਥੋਂ ਦੇ ਲੋਕਾਂ ਦਾ ਮੂਡ ਹੈ ਕਿਉਂਕਿ ਕਸ਼ਮੀਰੀਆਂ ਨੂੰ ਸਰਕਾਰ ਤੇ ਕੋਈ ਭਰੋਸਾ ਨਹੀਂ ਰਹਿ ਗਿਆ।’ ਉਨ੍ਹਾਂ ਨੇ ਕਿਹਾ ਕਿ ਵੰਡ ਵੇਲੇ ਕਸ਼ਮੀਰ ਦੇ ਲੋਕਾਂ ਨੇ ਗਾਂਧੀ ਦੇ ਭਾਰਤ ਨੂੰ ਚੁਣਿਆ ਸੀ ਨਾ ਕਿ ਮੋਦੀ ਦੇ ਭਾਰਤ ਨੂੰ। ਉਨ੍ਹਾਂ ਨੇ ਕਿਹਾ ਕਿ ਮੈਂ ਜੋ ਇਮਾਨਦਾਰੀ ਨਾਲ ਕਹਿ ਰਿਹਾ ਹਾਂ, ਉਸ ਨੂੰ ਲੋਕ ਸੁਣਨਾ ਨਹੀਂ ਚਾਹੁੰਦੇ।