ਵਾਸਿ਼ੰਗਟਨ- ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੂੰ ਕੋਰੋਨਾ ਪਾਜਿਿਟਵ ਹੋਣ ਦੇ ਬਾਅਦ ਮੇਰੀਲੈਂਡ ਦੇ ਵਾਲਟਰ ਰੀਡ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ। 74 ਸਾਲਾ ਟਰੰਪ ਨੂੰ ਸਰਦੀ, ਬੁਖਾਰ ਅਤੇ ਸਾਹ ਲੈਣ ਵਿੱਚ ਕੁਝ ਦਿਕਤ ਆਉਣ ਬਾਰੇ ਜਾਣਕਾਰੀ ਦਿੱਤੀ ਗਈ ਹੈ। ਉਨ੍ਹਾਂ ਦੇ ਕੁਝ ਹੋਰ ਟੈਸਟ ਕੀਤੇ ਜਾਣਗੇ ਅਤੇ ਕੁਝ ਦਿਨ ਹਸਪਤਾਲ ਵਿੱਚ ਹੀ ਰਹਿਣਾ ਪਵੇਗਾ।
ਰਾਸ਼ਟਰਪਤੀ ਨੇ ਹਸਪਤਾਲ ਪਹੁੰਚਣ ਤੋਂ ਬਾਅਦ 18 ਸਕਿੰਟ ਦੀ ਵੀਡੀਓ ਜਾਰੀ ਕਰ ਕੇ ਕਿਹਾ ਹੈ ਕਿ ਮੈਂ ਠੀਕ ਹਾਂ ਅਤੇ ਸਾਵਧਾਨੀ ਦੈ ਤੌਰ ਤੇ ਹਸਪਤਾਲ ਆਇਆ ਹਾਂ। ਪਹਿਲੀ ਮਹਿਲਾ ਮੇਲਾਨੀਆ ਵੀ ਠੀਕ ਹੈ। ਜਿਕਰਯੋਗ ਹੈ ਕਿ ਮੇਲਾਨੀਆ ਦੀ ਰਿਪੋਰਟ ਵੀ ਕੋਰੋਨਾ ਪਾਜਿਟਿਵ ਆਈ ਹੈ। ਟਰੰਪ ਨੂੰ ਮੈਰੀਨ ਵਨ ਹੈਲੀਕਾਪਟਰ ਦੁਆਰਾ ਹਸਪਤਾਲ ਪਹੁੰਚਾਇਆ ਗਿਆ। ਉਹ ਵੇਖਣ ਤੋਂ ਕੁਝ ਕਮਜ਼ੋਰ ਨਜ਼ਰ ਆ ਰਹੇ ਸਨ ਅਤੇ ਤੁਰਨ ਵਿੱਚ ਵੀ ਥੋੜੀ ਤਕਲੀਫ਼ ਮਹਿਸੂਸ ਕਰ ਰਹੇ ਸਨ। ਉਨ੍ਹਾਂ ਨੇ ਨੀਲੇ ਰੰਗ ਦਾ ਮਾਸਕ ਲਗਾਇਆ ਹੋਇਆ ਸੀ, ਜਦੋਂ ਕਿ ਜਿਆਦਾਤਰ ਉਹ ਮਾਸਕ ਪਹਿਨਣ ਦਾ ਮਜ਼ਾਕ ਹੀ ਉਡਾਉਂਦੇ ਆਏ ਸਨ।
ਵਾਈਟ ਹਾਊਸ ਦੇ ਕੰਮਕਾਰ ਦੀ ਜਿੰਮੇਵਾਰੀ ਹੁਣ ਉਪ ਰਾਸ਼ਟਰਪਤੀ ਪੈਂਸ ਸੰਭਾਲਣਗੇ। ਅਮਰੀਕਾ ਦੀਆਂ ਰਾਸ਼ਟਰਪਤੀ ਚੋਣਾਂ ਵਿੱਚ ਬਹੁਤ ਘੱਟ ਸਮਾਂ ਰਹਿ ਗਿਆ ਹੈ। ਜੇ ਉਹ ਜਲਦੀ ਠੀਖ ਹੋ ਜਾਂਦੇ ਹਨ ਤਾਂ ਤਦ ਵੀ ਉਹ ਚੋਣ ਪ੍ਰਚਾਰ ਨਹੀਂ ਕਰ ਸਕਣਗੇ।