ਫਰਾਂਸ, (ਸੁਖਵੀਰ ਸਿੰਘ ਸੰਧੂ) – ਪੈਰਿਸ ਵਿੱਚ ਮੱਕੜੀ ਦੇ ਜਾਲੇ ਵਾਂਗ ਵਿਛੀਆਂ ਹੋਈਆਂ 120 ਸਾਲ ਪੁਰਾਣੀਆਂ ਮੈਟਰੋ ਦੀਆਂ ਲਾਈਨਾਂ ਹੁਣ ਵੇਲਾਂ ਵਾਂਗ ਵੱਧ ਕੇ ਨਾਲ ਦੇ ਪਿੰਡਾਂ ਵਿੱਚ ਵੀ ਪਹੁੰਚ ਗਈਆਂ ਹਨ। ਗਰੈਂਡ ਪੈਰਿਸ ਐਕਸਪ੍ਰੈਸ ਨਾਂ ਦੀ ਤੇਜ਼ ਚੱਲਣ ਵਾਲੀ ਮੈਟਰੋ ਦੀਆਂ ਜਮੀਨ ਦੋਜ਼ ਲਾਈਨਾਂ ਵਿਛਾਉਣ ਦਾ ਕੰਮ ਜੋਰ ਸ਼ੋਰ ਨਾਲ ਚੱਲ ਰਿਹਾ ਹੈ। 200 ਕਿ.ਮੀ. ਦੇ ਕਰੀਬ ਲੰਬੀ ਬਣ ਰਹੀ ਪਟੜ੍ਹੀ ਉਪਰ 68 ਨਵੇਂ ਸਟੇਸ਼ਨਾਂ ਦਾ ਨਿਰਮਾਣ ਹੋਵੇਗਾ।ਮਹਿਕਮੇ ਮੁਤਾਬਕ ਸਾਲ 2025 ਤੱਕ ਪੈਰਿਸ ਦੇ ਪਿੰਡਾਂ ਦੇ ਇਲਾਕਿਆਂ ਵਿੱਚ ਮੈਟਰੋ ਦੌੜਦੀ ਨਜ਼ਰ ਆਵੇਗੀ।ਪੈਰਿਸ ਦੇ ਬਿਲਕੁਲ ਨਾਲ ਸੇਂਟ ਕੂਆਂ ਨਾਂ ਦੇ ਇਲਾਕੇ ਦੀ ਫੈਕਟਰੀ ਵਿੱਚ ਜਿਥੇ ਇਸ ਦਾ ਸਮਾਨ ਤਿਆਰ ਕੀਤਾ ਜਾਦਾਂ ਹੈ।ਲੋਕੀਂ ਅਗਲੇ ਮਹੀਨੇ ਸਵੇਰੇ 8 ਤੋਂ ਸ਼ਾਮ 19 ਵਜੇ ਤੱਕ ਵੇਖਣ ਲਈ ਵੀ ਜਾ ਸਕਦੇ ਹਨ।ਇਥੇ ਇਹ ਵੀ ਦੱਸਣ ਯੋਗ ਹੈ ਕਿ ਸਦੀਆਂ ਪੁਰਾਣੇ ਪੈਰਿਸ ਵਿੱਚ ਅੰਡਰਗਰਾਂਊਂਡ ਮੈਟਰੋ ਬਣਾਉਣ ਦਾ ਸੰਕਲਪ ਫਰਾਂਸ ਦੇ ਮਸ਼ਹੂਰ ਇੰਜੀਨੀਅਰ ਫੁਲਜੋਨਜ਼ ਬੀਆਂਵਿਨੂ ਨੇ 20 ਅਪ੍ਰੈਲ 1896 ਨੂੰ ਇੱਕ ਪ੍ਰਜ਼ੈਕਟ ਤਿਆਰ ਕਰਕੇ ਕੀਤਾ ਸੀ। ਚਾਰ ਅਕਤੂਬਰ 1898 ਨੂੰ ਪਹਿਲੀ ਅੰਡਰਗਾਂਊਡ ਚੱਲਣ ਵਾਲੀ ਮੈਟਰੋ ਦੀ ਲਾਈਨ ਨੰਬਰ ਇੱਕ ਬਣਨੀ ਸ਼ੁਰੂ ਹੋ ਗਈ ਸੀ।ਤੇ 19 ਜੁਲਾਈ 1900 ਨੂੰ ਬਣ ਕੇ ਤਿਆਰ ਹੋ ਗਈ ਸੀ।
ਪੈਰਿਸ ਦੀ ਮੈਟਰੋ ਹੁਣ ਵੇਲ ਵਾਂਗ ਵੱਧ ਕੇ ਨਾਲ ਲਗਦੇ ਪਿੰਡਾਂ ਵਿੱਚ ਵੀ ਬਣਨੀ ਸ਼ੁਰੂ
This entry was posted in ਅੰਤਰਰਾਸ਼ਟਰੀ.