ਦਲੀਪ ਸਿੰਘ ਵਾਸਨ, ਐਡਵੋਕੇਟ,
ਸਾਡਾ ਮੁਲਕ ਸਦੀਆਂ ਗੁਲਾਮ ਰਿਹਾ ਹੈ ਅਤੇ ਇਹ ਵੀ ਇੱਕ ਸਚਾਈ ਹੈ ਕਿ ਲੋਕਾਂ ਨੇ ਰੱਬ ਦਾ ਭਾਣਾ ਮਨਕੇ ਸਦੀਆਂ ਗੁਲਾਮੀ ਦੀਆਂ ਬਰਦਾਸਿ਼ਤ ਕੀਤੀਆਂ ਸਨ ਅਤੇ ਲੋਕਾਂ ਤਕ ਇਹ ਗੱਲ ਵੀ ਪੁਜ ਗਈ ਸੀ ਕਿ ਹੁਣ ਸਾਡਾ ਮੁਲਕ ਹਿੰਦੁਸਤਾਨ ਆਗ਼ਾਦ ਹੋਣ ਵਾਲਾ ਹੈ। ਪਰ ਇਹ ਕਿਸੇ ਨੂੰ ਵੀ ਪਤਾ ਨਹ॥ ਸੀ ਕਿ ਇਹ ਆਗ਼ਾਦੀ ਲੁਟ ਦਾ ਮਾਲ ਸਮਝ ਕੇ ਮੁਲਕ ਦੀ ਵੰਡ ਕਰ ਦਿੱਤੀ ਜਾਣੀ ਹੈ। ਲੋਕਾਂ ਨੇ ਦੇਖਿਆ ਕਿ ਕੁਝ ਹੀ ਦਿੰਨਾ ਵਿੱਚ ਮੁਲਕ ਵਿਚਕਾਰ ਲਕੀਰਾਂ ਖਿਚ ਦਿਤੀਆਂ ਗਈਆਂ ਅਤੇ ਦੋਹਾਂ ਪਾਸੇ ਮਾਸੂਮਾਂ ਦਾ ਕਤਲ ਸ਼ੁਰੂ ਹੋ ਗਿਆ ਅਤੇ ਲੁਟਾ ਹੋਈਆਂ ਅਤੇ ਜਾਇਦਾਦਾਂ ਸਾੜ ਵੀ ਦਿਤੀਆਂ ਗਈਆਂ। ਇਹ ਸਾਰਾ ਕੁਝ ਆਜ਼ਾਦੀ ਤੋਂ ਕੁਝ ਅਰਸਾ ਪਹਿਲਾਂ ਹੀ ਕਰ ਦਿਤਾ ਗਿਆ ਤਾਂਕਿ ਇਸ ਮੁਲਕ ਦੇ ਲੋਕਾਂ ਦੀ ਸਮਝ ਵਿੱਚ ਹੀ ਨਾ ਆਵੇ ਕਿ ਆਗ਼ਾਦੀ ਕਿਸ ਬਲਾ ਦਾ ਨਾਮ ਹੁੰਦਾ ਹੈ। ਅਤੇ ਇਹ ਗੱਲ ਸਚ ਵੀ ਹੋ ਨਿਬੜੀ ਹੈ ਕਿ ਸਾਡੇ ਮੁਲਕ ਦੇ ਲੋਕਾਂ ਦੀ ਸਮਝ ਵਿੱਚ ਅਜ ਤਕ ਇਹ ਗਲ ਕੋਈ ਨਹ॥ ਪਾ ਸਕਿਆ ਕਿ ਹੁਣ ਅਸ॥ ਗੁਲਾਮ ਨਹੀਂ ਹਾਂ ਅਤੇ ਆਜ਼ਾਦ ਹਾਂ।
ਲੋਕਾਂ ਦੀਆਂ ਪੀੜ੍ਹੀਆਂ ਨੇ ਗੁਲਾਮੀ ਅੰਦਰ ਜੀਵਨ ਕਟਿਾ ਸੀ ਅਤੇ ਗੁਲਾਮ ਰਹਿਣਾ ਲੋਕਾਂ ਨੇ ਸਿਖ ਲਿਆ ਸੀ। ਲੋਕਾਂ ਨੂੰ ਸਾਡੀਆਂ ਧਾਰਮਿਕ ਹਸਤੀਆਂ ਨੇ ਇਹ ਵੀ ਸਮਝਾ ਦਿਤਾ ਸੀ ਕਿ ਇਸ ਦੁਨੀਆਂ ਵਿੱਚ ਜੋ ਵੀ ਵਾਪਰ ਰਿਹਾ ਹੈ ਇਹ ਸਾਰਾ ਕੁਝ ਰੱਬ ਦਾ ਭਾਣਾ ਹੈ ਅਤੇ ਇਹ ਜੋ ਵੀ ਲਿਖਿਆ ਹੈ ਇਹ ਹੋਕੇ ਰਹਿਣਾ ਹੈ, ਕੋਈ ਰੋਕ ਨਹੀ ਸਕਦਾ ਅਤੇ ਇਸ ਲਈ ਰੱਬ ਦਾ ਭਾਣਾ ਮਨਣ ਦਾ ਸਿਧਾਂਤ ਅਸ॥ ਸਾਰਿਆਂ ਨੇ ਕਬੂਲ ਕਰ ਲਿਆ ਸੀ ਅਤੇ ਸਦੀਆਂ ਤੋਂ ਇਹ ਭਾਣਾ ਮੰਨੀ ਵੀ ਆ ਰਹੇ ਸਾਂ। ਸਾਨੂੰ ਮਹਾਤਮਾਂ ਗਾਂਧੀ ਜੀ ਇਹ ਵੀ ਆਖ ਰਹੇ ਸਨ ਕਿ ਹੁਣ ਰਾਮ ਰਾਜ ਆ ਜਾਵੇਗਾ, ਪਰ ਮਹਾਤਮਾਂ ਗਾਧੀ ਜੀ ਨੇ ਵੀ ਸਾਨੂੰ ਇਹ ਨਹੀਂ ਸੀ ਦਸਿਆ ਕਿ ਆਜ਼ਾਦੀ ਬਾਅਦ ਸਾਡੇ ਜੀਵਨ ਵਿੱਚ ਫਰਕ ਕੀ ਪੈ ਜਾਣਾ ਹੈ। ਅਸੀਂ ਵੀ ਖੁਸ਼ ਸਾਂ ਕਿ ਰਾਮ ਰਾਜ ਆਉਣ ਵਾਲਾ ਹੈ। ਸ੍ਰੀ ਰਾਮ ਜੀ ਸਾਡੇ ਮੁਲਕ ਵਿੱਚ ਭਗਵਾਨ ਦਾ ਦਰਜਾ ਰਖਦੇ ਸਨ ਅਤੇ ਅਸੀਂ ਇਹ ਸੋਚ ਰਹੇ ਸਾਂ ਕਿ ਭਗਵਾਨ ਦਾ ਰਾਜ ਆ ਜਾਵੇਗਾ ਸਭ ਹਛਾ ਹੀ ਹੋਵੇਗਾ।
ਲਾਸ਼ਾਂ ਦੇ ਢੇਰਾਂ ਉਤੇ ਬੈਠਕੇ ਕੁਝ ਲੀਡਰਾਂ ਨੇ ਮੁਲਕ ਦੀ ਵੰਡ ਕਰ ਦਿੱਤੀ ਅਤੇ ਇਹ ਹਿੰਦੁਸਤਾਨ ਜਿਸਦਾ ਨਾਮ ਅਜ ਭਾਰਤ ਹੈ ਬਣ ਗਿਆ ਅਤੇ ਉਹ ਵਾਲਾ ਹਿਸਾ ਪਾਕਿਸਤਾਨ ਬਣ ਗਿਆ। ਇਸ ਲਈ ਇਹ ਦਿਹਾੜਾ ਰਸਮੀ ਤੋਰ ਤੇ ਹੀ ਮਨਾਇਆ ਗਿਆ ਅਤੇ ਕਿਸੇ ਕਿਸਮ ਦੀ ਦੀਪ ਮਾਲਾ ਨਹੀਂ ਸੀ ਕੀਤੀ ਗਈ। ਲੋਕਾਂ ਨੂੰ ਬਸ ਇਤਨਾ ਹੀ ਪਤਾ ਲਗਾ ਕਿ ਅੰਗਰੇਜ ਆਪਣੀਆਂ ਸਾਰੀਆਂ ਕੰਪਨੀਆਂ ਵੀ ਵੇਚ ਗਏ ਅਤੇ ਬੜੇ ਆਰਾਮ ਨਾਲ ਦੋਹਾਂ ਮੁਲਕਾਂ ਵਿੱਚ ਹਿਸਾਬ ਕਿਤਾਬ ਕਰਕੇ ਆਪ ਚਲੇ ਗਏ। ਇਹ ਮੁਲਕ ਕੁਝ ਰਾਜਸੀ ਲੋਕਾਂ ਦੇ ਹਵਾਲੇ ਕਰ ਦਿੱਤਾ ਗਿਆ ਅਤੇ ਅਜ ਤਕ ਇਹ ਮੁਲਕ ਰਾਜਸੀ ਲੋਕਾਂ ਤਲੇ ਹੀ ਚਲਦਾ ਆ ਰਿਹਾ ਹੈ। ਇੰਨ੍ਹਾਂ ਰਾਜਸੀ ਲੋਕਾਂ ਨੇ ਹੀ ਇਹ ਪਰਜਾਤੰਤਰ ਲਿਆਂਦਾ ਅਤੇ ਅਸ॥ 26 ਜਨਵਰੀ, 1950 ਤੋਂ ਗਣਤੰਤਰ ਅਰਥਾਤ ਪਰਜਾਤੰਤਰ ਬਣ ਗਏ ਹਾਂ। ਅਤੇ ਅੱਜ ਕੋਈ 73 ਸਾਲ ਦਾ ਸਮਾਂ ਲਦ ਗਿਆ ਹੈ। ਹਾਲਾਂ ਤਕ ਇਹ ਰਾਜਸੀ ਲੋਕੀਂ, ਲੋਕਾਂ ਨੂੰ ਇਹ ਨਹੀਂ ਸਮਝਾ ਸਕੇ ਕਿ ਇਹ ਆਜ਼ਾਦੀ ਅਤੇ ਇਹ ਪਰਜਾਤੰਤਰ ਹਨ ਕੀ ਅਤੇ ਸਾਡੇ ਜੀਵਨ ਵਿੱਚ ਕੀ ਕੀ ਤਬਦਲੀਆਂ ਆ ਗਈਆਂ ਹਨ। ਹਰ ਸਾਲ ਬਾਅਦ ਇਹ ਪਰਜਾਤੰਤਰ ਦਿਹਾੜਾ ਵੀ ਮਨਾਇਆ ਜਾਂਦਾ ਹੈ ਅਤੇ ਇਹ ਆਜ਼ਦੀ ਦਿਵਸ ਵੀ ਮਨਾਇਆ ਜਾਂਦਾ ਹੈ। ਪਹਿਲਾਂ ਪਹਿਲ ਤਾਂ ਲੋਕ ਦਿਵਾਲੀ ਵਾਂਗ ਬਤੀਆਂ ਵੀ ਜਗਾ ਦਿਆ ਕਰਦੇ ਸਨ, ਪਰ ਹੁਣ ਤਾਂ ਇਹ ਦਿਹਾੜੇ ਸਿਰਫ ਸਰਕਾਰੀ ਤੌਰ ਤੇ ਮਨਾਏ ਜਾਂਦੇ ਹਨ ਅਤੇ ਆਮ ਲੋਕਾਂ ਵਿੱਚ ਨਾ ਤਾਂ ਰਸਮੀ ਜਿਹੀਆਂ ਵਧਾਈਆਂ ਹੀ ਦਿਤੀਆਂ ਜਾਂਦੀਆਂ ਹਨ, ਨਾ ਹੀ ਹਲਵਾਈ ਮਿਠਾਈਆਂ ਦੇ ਡਬੇ ਤਿਆਰ ਕਰਦੇ ਹਨ ਅਤੇ ਨਾ ਹੀ ਲਿਖਤੀ ਵਧਾਈ ਕਾਰਡ ਹੀ ਵੰਡੇ ਜਾਂਦੇ ਹਨ ਅਤੇ ਘਰਾਂ ਉਤੇ ਕਦੀ ਅਸਾਂ ਬਤੀਆਂ ਜਲਦੀਆਂ ਦੇਖੀਆਂ ਹੀ ਨਹੀਂ ਹਨ।
ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਭਾਰਤ ਦੇ ਲੋਕਾਂ ਦੀ ਸਮਝ ਵਿੱਚ ਆਖਰ ਆਇਆ ਕੀ ਹੈ। ਇਹ ਰਾਜਸੀ ਲੋਕ ਤਾਂ ਹਰ ਪੰਜਾਂ ਸਾਲਾਂ ਬਾਅਦ ਚੋਣਾਂ ਕਰਵਾਕੇ ਇਹ ਆਖੀ ਜਾਂਦੇ ਹਨ ਕਿ ਇਹੀ ਆਜ਼ਾਦੀ ਹੈ ਅਤੇ ਇਹੀ ਪਰਜਾਤੰਤਰ ਹੁੰਦਾ ਹੈ। ਹਾਲਾਂ ਤਕ ਇਹ ਰਾਜਸੀ ਲੋਕ ਇਹ ਨਹੀਂ ਦਸ ਪਾਏ ਹਨ ਕਿ ਲੋਕਾਂ ਦੇ ਜੀਵਨ ਵਿਚ ਕੀ ਕੀ ਫਰਕ ਪੈ ਗਿਆ ਹੈ। ਕੀ ਹਰ ਕਿਸੇ ਪਾਸ ਸਹੀ ਸਿਹਤ ਹੈ, ਕੀ ਹਰ ਕਿਸੇ ਪਾਸ ਵਾਜਿਬ ਜਿਹੀ ਵਿਦਿਆ ਆ ਗਈ ਹੈ, ਕੀ ਹਰ ਕਿਸੇ ਪਾਸ ਵਾਜਿਬ ਜਿਹੀ ਸਿਖਲਾਈ ਆ ਗਈ ਹੈ, ਕੀ ਹਰ ਕਿਸੇ ਪਾਸ ਵਾਜਿਬ ਜਿਹਾ ਰੁਜ਼ਗਾਰ ਆ ਗਿਆ ਹੈ ਅਤੇ ਕੀ ਹਰ ਕਿਸੇ ਦੀ ਵਾਜਿਬ ਜਿਹੀ ਆਮਦਨ ਆ ਗਈ ਹੈ। ਇਹ ਪੰਜ ਮੁਢਲੀਆਂ ਗਲਾਂ ਹਨ ਜਿਸ ਉਤੇ ਸਾਡਾ ਜੀਵਨ ਨਿਰਭਰ ਕਰਦਾ ਹੈ। ਜਦ ਅਸ॥ ਇਹ ਪੰਜ ਨੁਕਤੇ ਵਿਚਾਰਦੇ ਹਾਂ ਤਾਂ ਇਉ੍ਵ ਪਿਆ ਲਗਦਾ ਹੈ ਕਿ ਪਰਨਾਲਾ ਉਥੇ ਦਾ ਉਥੇ ਹੀ ਹੈ। ਇਹ ਪੰਜ ਮੁਢਲੀਆਂ ਗ਼ਰੂਰਤਾਂ ਹਾਲਾਂ ਵੀ ਉਥੇ ਹੀ ਖਲੌਤੀਆਂ ਹਨ ਜਿਥੇ ਅੰਗਰੇਗ਼ ਛਡ ਗਏ ਸਨ। ਇਹ ਹਸਪਤਾਲ ਤਾਂ ਅੰਗਰੇਜਾਂ ਦੇ ਵਕਤਾਂ ਵਿੱਚ ਵੀ ਆ ਗਏ ਸਨ। ਇਹ ਸਕੂਲ, ਕਾਲਿਜ, ਯੂਨੀਵਰਿਸਟੀਆਂ ਅਤੇ ਸਿਖਆਈ ਕੇਂਦਰ ਤਾਂ ਅੰਗਰੇਗ਼ ਵੀ ਖੜੇ ਕਰ ਗਏ ਸਨ ਅਤੇ ਹੁਣ ਕੁਝ ਗਿਣਤੀ ਵਧਾ ਦਿਤੀ ਗਈ ਹੈ। ਪਰ ਕੋਈ ਆਖੇ ਕਿ ਅੱਜ ਹਰ ਕਿਸੇ ਪਾਸ ਵਾਜਿਬ ਜਿਹੀ ਸਿਹਤ ਹੈ ਜਾਂ ਵਾਜਿਬ ਜਿਹੀ ਵਿਦਿਆ ਅਤੇ ਸਿਖਲਾਈ ਹੈ ਤਾਂ ਇਹ ਗੱਲਾਂ ਹਾਲਾਂ ਵੀ ਸ਼ੱਕ ਦੇ ਘੇਰੇ ਵਿੱਚ ਹਨ ਅਤੇ ਇਸੇ ਤਰ੍ਹਾਂ ਹਾਲਾਂ ਵੀ ਬੇਰੁਜ਼ਗਾਰੀ ਵੱਡੀ ਗਿਣਤੀ ਵਿੱਚ ਹੈ ਅਤੇ ਅੱਜ ਵੀ ਜਿਹੜੇ ਲੋਕ ਨੌਕਰੀਆਂ ਉਤੇ ਹਨ ਜਾਂ ਹਾਲਾਂ ਨਹੀਂ ਵੀ ਨੌਕਰੀਆਂ ਪਏ ਕਰਦੇ ਆਮਦਨ ਇਤਨੀ ਘੱਟ ਹੈ ਕਿ ਹਰ ਆਦਮੀ ਗੁਰਬਤ ਜਿਹੀ ਮਹਿਸੂਸ ਕਰ ਰਿਹਾ ਹੈ।
ਆਜ਼ਾਦੀ ਤੋਂ ਪਹਿਲਾਂ ਬਹੁਤ ਸਾਰੇ ਲੋਕਾਂ ਪਾਸ ਮਕਾਨ ਨਹੀਂ ਸਨ ਅਤੇ ਉਹ ਝੁੱਗੀਆਂ, ਝੋਪੜੀਆਂ, ਕੱਚੇ ਮਕਾਨਾਂ, ਇਕ ਕਮਰਾ ਮਕਾਨਾਂ, ਬਿੱਨਾ ਰਸੋਈ, ਗੁਸਲਖਾਨਾਂ ਅਤੇ ਪਾਖਾਨਾ ਵਾਲੇ ਮਕਾਨ ਵਿੱਰ ਰਹਿ ਰਹੇ ਸਨ ਅਤੇ ਇੱਕ ਵੱਡੀ ਗਿਣਤੀ ਹਾਲਾਂ ਵੀ ਟਪਰੀ ਵਾਸੀਆਂ ਦੀ ਸੀ ਜਿਹੜੇ ਖੁਲ੍ਹੇ ਆਸਮਾਨ ਤਲੇ ਸੋਦੇ ਸਨ। ਇਹ ਲੋਕ ਅੱਜ ਵੀ ਮੌਜੂਦ ਹਨ ਅਤੇ ਇੰਨ੍ਹਾਂ ਦੀ ਗਿਣਤੀ ਵੀ ਕਾਫੀ ਹੈ। ਅਸਾਂ ਦੇਖਿਆ ਹੈ ਕਿ ਗੁਲਾਮੀ ਦੇ ਦਿਨਾਂ ਵਿੱਚ ਗਰੀਬਾਂ ਦੀ ਹਾਲਤ ਜਾਨਵਰਾਂ ਵਰਗੀ ਸੀ ਅਤੇ ਇਹ ਸਤ ਦਹਾਕਿਆਂ ਦੀ ਆਜ਼ਾਦੀ ਅਤੇ ਇਸ ਪਰਜਾਤੰਤਰ ਨੇ ਕੋਈ ਵਡੀਆਂ ਤਬਦੀਲੀਆਂ ਨਹੀਂ ਲਿਆਂਦੀਆਂ ਅਤੇ ਜਿਉ੍ਵ ਜਿਉ੍ਵ ਆਬਾਦੀ ਵਧਦੀ ਰਹੀ ਹੈ ਤਿਉ੍ਵ ਤਿਉ੍ਵ ਗਰੀਬਾਂ ਦੀ ਗਿੱਣਤੀ ਵੀ ਵਧਦੀ ਰਹੀ ਹੈ ਅਤੇ ਅੱਜ ਇਸ ਮੁਲਕ ਦੀ ਕੁਲ ਆਬਾਦੀ ਦਾ ਤਿੰਨ ਚੋਥਾਈ ਹਿੱਸਾ ਗਰੀਬਾਂ ਦਾ ਹੋ ਗਿਆ ਹੈ ਜਿੰਨਾਂ ਦਾ ਜੀਵਨ ਉਥੇ ਹੀ ਖਲੋਤਾ ਹੈ ਜਿਥੇ ਅੰਗਰੇਜ਼ ਸਾਮਰਾਜੀਏ ਛੱਡ ਗਏ ਸਨ। ਅੱਜ ਵੀ ਮੁਲਕ ਵਿੱਚ ਅਨਪੜ੍ਹਤਾ ਹੈ, ਬੇਰੁਜਗਾਰੀ ਹੈ ਅਤੇ ਅੱਜ ਵੀ ਬਹੁਤ ਹੀ ਘੱਟ ਕਮਾਈ ਹੈ ਅਤੇ ਬਹੁਤੇ ਲੋਕ॥ ਮਸਾਂ ਹੀ ਦੋ ਵਕਤਾਂ ਦੀ ਰੋਟੀ ਖਾ ਸਕਦਾੇ ਹਨ ਅਤੇ ਉਹ ਖਾਂਦੇ ਕੀ ਹਨ ਅਗਰ ਉਸਦਾ ਨਿਰੀਖਣ ਕੀਤਾ ਜਾਵੇ ਤਾਂ ਉਸਨੂੰ ਅੱਜ ਦੇ ਸਮਿਆਂ ਵਿੱਚ ਖਾਣਾ ਆਖਣਾ ਵੀ ਠੀਕ ਜਿਹਾ ਨਹੀਂ ਲਗ ਰਿਹਾ ਹੈ। ਅਤੇ ਇਹ ਲੋਕ ਇਤਨੀ ਮੇਹਨਤ ਕਰਕੇ ਕੈਸੇ ਘਰਾਂ ਵਿੱਚ ਰਾਤੀ ਆਰਮ ਕਰਦੇ ਹਨ ਇਹ ਜੀਵਨ ਵੀ ਇਨਸਾਨੀ ਜੀਵਨ ਦੀ ਕੋਈ ਪਧਰ ਨਹੀ ਹੈ ਅਤੇ ਬਹੁਤ ਹੀ ਮਾੜਾ ਹੈ।
ਆਜ਼ਾਦੀ ਅਤੇ ਇਸ ਪਰਜਾਤੰਤਰ ਬਾਅਦ ਸਿਰਫ ਇਕ ਗਲ ਆਈ ਹੈ ਕਿ ਹਰ ਪੰਜਾਂ ਸਾਲਾਂ ਬਾਅਦ ਇਹ ਰਾਜਸੀ ਲੋਕ ਜਿੰਨ੍ਹਾਂ ਨੇ ਰਾਜ ਉਤੇ ਕਬਜ਼ਾ ਕਰ ਰੱਖਿਆ ਹੈ ਇਹ ਆਪਣਾ ਕਬਜ਼ਾ ਪੱਕਾ ਕਰਨ ਲਈ ਲੋਕਾਂ ਦੇ ਘਰਾਂ ਤਕ ਪੁੱਜਦੇ ਹਨ ਅਤੇ ਵੋਟਾਂ ਮੰਗਦੇ ਹਨ ਅਤੇ ਇਹ ਭਾਰਤੀ ਨਵੇ ਕਪੜੇ ਪਾਕੇ ਕਤਾਰਾਂ ਵਿਚ ਖੜੇ ਹੋਕੇ ਵੋਟਾ ਪਾ ਆਉ੍ਵਦੇ ਹਨ ਅਤੇ ਕੋਣ ਜਿਤ ਗਿਆ ਕੋਣ ਹਾਰ ਗਿਆ ਇਹ ਸੋਚਣਾ ਵੀ ਉਨ੍ਹਾਂ ਦੀ ਸਿਰਦਰਦੀ ਨਹੀਂ ਰਹਿੰਦਾ।
ਅੱਜ ਸਤ ਦਹਾਕਿਆਂ ਤੋਂ ਉਤੇ ਦਾ ਸਮਾਂ ਹੋ ਗਿਆ ਹੈ ਅਤੇ ਇਹ ਰਾਜਸੀ ਲੋਕ ਕਦੀ ਲੋਕਾਂ ਸਾਹਮਣੇ ਆਕੇ ਇਹ ਨਹੀਂ ਦਸ ਸਕੇ ਕਿ ਅਸੀਂ ਇਹ ਇਹ ਵਾਲੀਆਂ ਤਬਦੀਲੀਆਂ ਲੈ ਆਂਦੀਆਂ ਹਨ ਅਤੇ ਇਹ ਇਹ ਵਾਲੀਆਂ ਤਬਦੀਲੀਆਂ ਅਸੀਂ ਜਲਦੀ ਹੀ ਲੈ ਆਵਾਂਗੇ। ਅੱਜ ਤਾਂ ਗਰੀਬਾਂ ਦੀ ਗਿਣਤੀ ਹੀ ਵਧਦੀ ਰਹੀ ਹੈ ਅਤੇ ਇਹ ਅਗਰ ਆਜ਼ਾਦੀ ਵਕਤ ਮਸਾਂ ਪੰਜ ਕਰੋੜ ਦੀ ਸੀ ਅੱਜ ਇਹ 70-80 ਕਰੋੜ ਗਰੀਬਾਂ ਦੀ ਹੀ ਹੋ ਗਈ ਹੈ ਅਤੇ ਅਜ ਤਕ ਕੋਈ ਇਹ ਨਹੀਂ ਦਸ ਸਕਿਆ ਕਿ ਇਹ ਜਿਹੜੀ ਅਸਾਂ ਤਰੱਕੀ ਕੀਤੀ ਹੈ ਇਹ ਆਖਿਰ ਗਈ ਕਿੱਥੇ ਹੈ।