ਨਵੀਂ ਦਿੱਲੀ – ਰੀਜ਼ਰਵ ਬੈਂਕ ਦੇ ਗਵਰਨਰ ਨੇ ਸਾਲ 2021 ਵਿੱਚ ਜੀਡੀਪੀ ਦੇ 9.5 ਫੀਸਦੀ ਤੱਕ ਡਿੱਗਣ ਦੀ ਸੰਭਾਵਨਾ ਜਾਹਿਰ ਕੀਤੀ ਹੈ। ਗਵਰਨਰ ਸ਼ਕਤੀਕਾਂਤ ਦਾਸ ਨੇ ਨਵੀਂ ਮੌਦਰਿਕ ਨੀਤੀ ਸਬੰਧੀ ਜਾਣਕਾਰੀ ਦਿੰਦੇ ਹੋਏ ਕਿਹਾ ਹੈ ਕਿ ਸਾਲ 2021 ਵਿੱਚ ਸਕਲ ਘਰੇਲੂ ਉਤਪਾਦਨ (ਜੀਡੀਪੀ) ਵਿੱਚ ਗਿਰਾਵਟ ਦੀ ਸੰਭਾਵਨਾ ਪ੍ਰਗੱਟ ਕੀਤੀ ਹੈ। ਆਰਬੀਆਈ ਦੇ ਗਵਰਨਰ ਸ਼ਕਤੀਕਾਂਤ ਦੀ ਪ੍ਰਧਾਨਗੀ ਵਾਲੀ ਮੌਦਰਿਕ ਨੀਤੀ ਕਮੇਟੀ ਵੱਲੋਂ ਲਏ ਗਏ ਨਿਰਣੇ ਤੋਂ ਬਾਅਦ ਇਹ ਸੂਚਨਾ ਜਾਰੀ ਕੀਤੀ ਗਈ ਹੈ।
ਆਰਬੀਆਈ ਨੇ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਕਿਹਾ ਹੈ ਕਿ ਸਤੰਬਰ ਵਿੱਚ ਮਹਿੰਗਾਈ ਦਰ ਵੱਧੀ ਰਹੇਗੀ ਪਰ ਤੀਸਰੇ ਅਤੇ ਚੌਥੇ ਪੜਾਅ ਵਿੱਚ ਹੌਲੀ-ਹੌਲੀ ਇਸ ਦੇ ਘੱਟ ਹੋਣ ਦੀ ਸੰਭਾਵਨਾ ਹੈ। ਬੈਂਕ ਅਨੁਸਾਰ ਅਰਥਵਿਵਸਥਾ ਵਿੱਚ ਤੇਜ਼ੀ ਦੀ ਉਮੀਦ ਬਣੀ ਹੋਈ ਹੈ। ਅਪਰੈਲ-ਜੂਨ ਦੀ ਗਿਰਾਵਟ ਦੇ ਬਾਅਦ ਸੁਧਾਰ ਹੋ ਰਿਹਾ ਹੈ। ਅਨਾਜ ਉਤਪਾਦਨ ਵੀ ਵੱਧਿਆ ਹੈ। ਇਸ ਦੇ ਇਲਾਵਾ ਗਲੋਬਲ ਇਕਾਨਮੀ ਵਿੱਚ ਵੀ ਰਿਕਵਰੀ ਦੇ ਮਜ਼ਬੂਤ ਸੰਕੇਤ ਵਿਖਾਈ ਦੇ ਰਹੇ ਹਨ। ਕਈ ਦੇਸ਼ਾਂ ਵਿੱਚ ਮੈਨਿਊਫੈਕਚਰਿੰਗ ਅਤੇ ਰੀਟੇਲ ਵਿਕਰੀ ਵਿੱਚ ਵੀ ਰਿਕਵਰੀ ਹੋ ਰਹੀ ਹੈ। ਐਕਸਪੋਰਟ ਅਤੇ ਖਪਤ ਵਿੱਚ ਵੀ ਸੁਧਾਰ ਦੇ ਸੰਕੇਤ ਮਿਲ ਰਹੇ ਹਨ।
ਅਗਲੇ ਸਾਲ 9.5 ਫੀਸਦੀ ਤੱਕ ਡਿੱਗ ਸਕਦੀ ਹੈ ਜੀਡੀਪੀ : ਰੀਜ਼ਰਵ ਬੈਂਕ
This entry was posted in ਭਾਰਤ.