ਜੀਊਂਦਾ ਰਹੇ ਮਜਦੂਰ ਦੇਸ਼ ਦਾ,ਜੁਗ ਜੁਗ ਜੀਵੇ ਕਿਸਾਨ।
ਦੁਨੀਆਂ ਦਾ ਇਹ ਅੰਨਦਾਤਾ ਹੈ, ਰੁੱਤਬਾ ਬੜਾ ਮਹਾਨ।
ਅਸਲ ਵਿਚ ਕਿਸਾਨ ਹੀ, ਮਾਂ ਧਰਤੀ ਦਾ ਜਾਇਆ ਹੈ।
ਲੋਕੋ ਇਸ ਦੀ ਮਿਹਨਤ ਦਾ,ਮੁੱਲ ਕਿਸੇ ਨਾ ਪਾਇਆ ਹੈ।
ਦੁਨੀਆਂ ਦਾ ਢਿੱਡ ਭਰਦਾ ਹੈ ਤੇ ਉੱਚੀ ਇਸ ਦੀ ਸ਼ਾਨ,
ਜੀਊਂਦਾ ਰਹੇ ਮਜਦੂਰ ਦੇਸ਼ ਦਾ,ਜੁਗ ਜੁਗ ਜੀਵੇ ਕਿਸਾਨ।
ਦੁਨੀਆਂ ਦਾ ਇਹ ਅੰਨਦਾਤਾ ਹੈ, ਰੁੱਤਬਾ ਬੜਾ ਮਹਾਨ।
ਕਿਸਾਨਾ ਤੇ ਮਜਦੂਰ ਭਰਾਵਾਂ,ਰਲ ਮਿਲ ਕੇ ਖੇਤੀ ਕੀਤੀ।
ਇਕੱਠੇ ਬਹਿ ਕੇ ਰੋਟੀ ਖਾਧੀ ਤੇ ਲੱਸੀ- ਚਾਹ ਵੀ ਪੀੱਤੀ।
ਚਾਹ ਦੀ ਕੇਟਲੀ ਛੁੱਟ ਗਈ ਉਦ੍ਹਾ ਫਿੱਕਾ ਸੀ ਪਕਵਾਨ,
ਜੀਊਂਦਾ ਰਹੇ ਮਜਦੂਰ ਦੇਸ਼ ਦਾ,ਜੁਗ ਜੁਗ ਜੀਵੇ ਕਿਸਾਨ।
ਦੁਨੀਆਂ ਦਾ ਇਹ ਅੰਨਦਾਤਾ ਹੈ, ਰੁੱਤਬਾ ਬੜਾ ਮਹਾਨ।
ਖਾਣ-ਪੀਣ ਨੂੰ ਦੇਸ਼ ਹੈ ਸਾਰਾ, ਪਰ ਡਾਂਗਾਂ ਖਾਏ ਕਿਸਾਨ।
ਹੱਕ ਆਪਣੇ ਲਈ ਵਾਰਨ ਜਾਨਾਂ, ਹੋ ਗਏ ਲੋਕ ਹੈਰਾਨ।
ਕਿਸਾਨ ਮਾਰੂ ਕਨੂੰਨ ਬਣਾ ਕੇ ਨੇਤਾ, ਝੂਠੇ ਦੇਣ ਬਿਆਨ,
ਜੀਊਂਦਾ ਰਹੇ ਮਜਦੂਰ ਦੇਸ਼ ਦਾ,ਜੁਗ-ਜੁਗ ਜੀਵੇ ਕਿਸਾਨ।
ਦੁਨੀਆਂ ਦਾ ਇਹ ਅੰਨਦਾਤਾ ਹੈ, ਰੁੱਤਬਾ ਬੜਾ ਮਹਾਨ।
ਦੇਸ਼ ਵੇਚਣ ਵਾਲਾ ਰਹਿ ਗਿਆ, ਕੀਤਾ ਕੀ ਸਰਕਾਰਾਂ ਨੇ।
ਅਮੀਰਾਂ ਤੇ ਰਜਵਾੜਿਆਂ ਰਲ ਕੇ,ਖਾਧਾ ਦੇਸ਼ ਗ਼ਦਾਰਾਂ ਨੇ।
‘ਅੰਨ੍ਹੀ ਪੀ੍ਹਵੇ ਤੇ ਕੁੱਤੇ ਚੱਟਣ, ਇਉਂ ਲੀਡਰ ਬੜੈ ਸ਼ੈਤਾਨ,
ਜੀਊਂਦਾ ਰਹੇ ਮਜਦੂਰ ਦੇਸ਼ ਦਾ,ਜੁਗ-ਜੁਗ ਜੀਵੇ ਕਿਸਾਨ।
ਦੁਨੀਆਂ ਦਾ ਇਹ ਅੰਨਦਾਤਾ ਹੈ, ਰੁੱਤਬਾ ਬੜਾ ਮਹਾਨ।
‘ਸੁਹਲ’ ਦੇਸ਼ ਬਚਾਵਣ ਤੁਰ ਪਏ, ਭਾਰਤ ਦੇ ਅੰਨਦਾਤਾ।
ਕੁਰਬਾਨੀਆਂ ਦੇ ਕੇ ਖੋ੍ਹਲ ਦੇਣਗੇ, ਨਵੇਂ ਯੁਗ ਦਾ ਖਾੱਤਾ।
ਕਾਰਪੋਰੇਟ ਘਰਾਣਿਆਂ ਵਾਲੀ, ਹੁਣ ਹੋ ਜਾਊ ਬੰਦ ਦੁਕਾਨ,
ਜੀਊਂਦਾ ਰਹੇ ਮਜਦੂਰ ਦੇਸ਼ ਦਾ, ਜੁਗ-ਜੁਗ ਜੀਵੇ ਕਿਸਾਨ।
ਦੁਨੀਆਂ ਦਾ ਇਹ ਅੰਨਦਾਤਾ ਹੈ, ਰੁੱਤਬਾ ਬੜਾ ਮਹਾਨ।