ਪੈਰਿਸ, (ਸੁਖਵੀਰ ਸਿੰਘ ਸੰਧੂ) – ਫਰਾਂਸ ਦੇ ਪ੍ਰਧਾਨ ਮੰਤਰੀ ਏਮਾਨੂਲ ਮੈਕਰੋਨ ਨੇ ਸਪੈਸ਼ਲ ਟੀ ਵੀ ਪ੍ਰਸਾਰਨ ਵਿੱਚ ਪੱਤਰਕਾਰਾਂ ਨਾਲ ਕੋਵਿਡ 19 ਬਾਰੇ ਗੱਲਬਾਤ ਕਰਦਿਆਂ ਦੱਸਿਆ ਹੈ ਕਿ ਕਰੋਨਾ ਮਹਾਮਾਰੀ ਦੀ ਦੂਸਰੀ ਵਾਰ ਪੈ ਰਹੀ ਮਾਰ ਨੂੰ ਠੱਲ ਪਾਉਣ ਲਈ ਪੈਰਿਸ ਅਤੇ ਫਰਾਂਸ ਦੇ ਅੱਠ ਹੋਰ ਵੱਡੇ ਸ਼ਹਿਰਾਂ ਵਿੱਚ ਸ਼ਨਿਚਰਵਾਰ ਤੋਂ ਰਾਤ 9 ਵਜੇ ਤੋਂ ਲੈਕੇ ਸਵੇਰੇ 6 ਵਜੇ ਤੱਕ ਚਾਰ ਹਫਤਿਆਂ ਲਈ ਰਾਤ ਦਾ ਕਰਫਿਉ ਜਾਰੀ ਹੋਵੇਗਾ। ਰੈਸਟੋਰੈਂਟਾਂ ਨੂੰ ਵੀ ਰਾਤੀ ਨੌ ਵਜੇ ਤੋਂ ਬਾਅਦ ਬੰਦ ਕਰਨ ਦੀ ਤਾਕੀਦ ਕੀਤੀ ਹੈ। ਕੈਫੈ, ਨਾਈਟ ਕਲੱਬ, ਮੈਰਿਜ਼ ਪੈਲਿਸ ਅਤੇ ਸਟੇਡੀਅਮ ਪਹਿਲਾਂ ਹੀ 24 ਘੰਟਿਆਂ ਲਈ ਬੰਦ ਕੀਤੇ ਹੋਏ ਹਨ। ਕਿਸੇ ਵੀ ਐਂਮਰਜੈਂਸੀ ਵਿੱਚ ਕਾਰਨ ਦੱਸੋ ਨੋਟਿਸ ਕੋਲ ਹੋਣਾ ਜਰੂਰੀ ਹੋਵੇਗਾ, ਨਹੀ ਤਾਂ 135 ਐਰੋ ਤੋਂ ਵੱਧ ਤੱਕ ਦਾ ਜੁਰਮਾਨਾ ਵੀ ਹੋ ਸਕਦਾ ਹੈ।