ਸਦੀਆਂ ਤੋਂ ਮਨੁੱਖ ਪ੍ਰਜਾਤੀ ਚਾਹ ਦਾ ਸੇਵਨ ਕਰਦੀ ਆ ਰਹੀ ਹੈ। ਵਿਸ਼ਵ ਵਿਚ ਪਾਣੀ ਤੋਂ ਬਾਅਦ ਚਾਹ ਦਾ ਦੂਜਾ ਸਥਾਨ ਹੈ।
ਚਾਹ ਵਿਚ ਹੇਠ ਲਿਖੇ ਭੋਜਨ ਅੰਸ਼ ਹੁੰਦੇ ਹਨ।
1. ਅਘੁਲ ਪਦਾਰਥ :- ਜਿਵੇਂ ਪ੍ਰੋਟੀਨ ਪਿੰਗਮੈਂਟ ਅਤੇ ਪਾਲੀਸਚੈਰਾਈਡਸ
2. ਪੋਲੀਫੀਨੋਲਸ :- ਚਾਹ ਵਿਚ ਇਹ 30 ਤੋਂ 35 ਪ੍ਰਤੀਸ਼ਤ ਤਕ ਹੋ ਸਕਦੇ ਹਨ। ਚਾਹ ਦੀ ਗੁਣਵਤਤਾ ਇਨ੍ਹਾਂ ਦੀ ਮਾਤਰਾ ਉੱਤੇ ਨਿਰਭਰ ਕਰਦੀ ਹੈ। ਇਹ 8000 ਕਿਸਮ ਦੇ ਹੁੰਦੇ ਹਨ। ਸਿਹਤਮੰਦ ਸਰੀਰ ਰੱਖਣ ਵਿਚ ਅਹਿਮ ਭੂਮਿਕਾ ਨਿਭਾਉਂਦੇ ਹਨ।
3. ਕੌਫੀ
4. ਅਮੀਨੋ ਐਸਿਡ
5. ਕਾਰਬੋ
6. ਵਿਟਾਮਿਨ/ਮਿਨਰਸਲ ਆਦਿ
ਚਾਹ ਦੀ ਪੱਤੀ ਤੋਂ ਚਾਹ ਬਨਾਉਣ ਲਈ ਦੋ ਢੰਗ ਹਨ
1. ਟੀ ਥੈਲੀਆਂ ਵਿਚ
2. ਖੁੱਲੀ ਚਾਹ
1. ਚਾਹ ਥੈਲੀਆਂ ਵਿਚ (ਟੀ ਬੈਗਸ) : ਚਾਹ ਦੀ ਪੱਤੀ ਨੂੰ ਟੀ-ਬੈਗ ਵਿਚ ਪਾਇਆ ਜਾਂਦਾ ਹੈ। ਆਮ ਤੌਰ ’ਤੇ ਹਰ ਇਕ ਬੈਗ ਵਿਚ ਲਗਭਗ 2 ਗ੍ਰਾਮ ਚਾਹ ਦੀ ਪੱਤੀ ਹੁੰਦੀ ਹੈ। ਟੀ ਬੈਗਸ ਵਿਚ ਡਸਟ ਅਰਥਾਤ ਹਲਕੀ ਚਾਹ ਪਾਈ ਜਾਂਦੀ ਹੈ। ਟੀ ਬੈਗ ਫਿਲਟਰ ਪੇਪਰ ਪਲਾਸਟਿਕ, ਨਾਈਲਾਨ, ਸਿਲਕ, ਮਕੀ ਤੋਂ ਬਣੇ ਬੈਗ ਆਦਿ ਹੁੰਦੇ ਹਨ। ਇਨ੍ਹਾਂ ਵਿਚ ਸਿਲਕ ਦੇ ਬੈਗ ਅੱਛੇ ਮੰਨੇ ਜਾਂਦੇ ਹਨ। ਬੈਗ ਚੋਰਸ ਗੋਲ ਜਾਂ ਟੈਟਰਾਹੈਡਗ ਸ਼ਕਲ ਦੇ ਹੁੰਦੇ ਹਨ।
ਜਦੋਂ ਬੈਗ ਨੂੰ ਗਰਮ ਪਾਣੀ ਵਿਚ ਡਬੋਇਆ ਜਾਂਦਾ ਹੈ ਤਦ ਚਾਹ ਦੀ ਪੱਤੀ ਪਾਣੀ ਚੂਸਦੀ ਹੈ ਅਤੇ ਫੁਲ ਜਾਂਦੀ ਹੈ। ਆਮ ਤੌਰ ’ਤੇ ਚਾਹ ਨੂੰ ਫੁਲਣ ਲਈ ਸੀਮਤ ਥਾਂ ਹੀ ਮਿਲਦੀ ਹੈ।
ਟੀ ਬੈਗ ਵਿਚਲੀ ਪੱਤੀ ਦਾ ਸਰਫਿਸ ਏਰੀਆ ਵੱਧ ਹੁੰਦਾ ਹੈ। ਇਸ ਕਾਰਨ ਪੱਤੀ ਵਿਚਲੀ ਖੁਸ਼ਬੂ, ਸਵਾਦ, ਕੁਝ ਖਾਸ ਕਿਸਮ ਦੇ ਤੇਲ ਜਲਦੀ ਵਾਸਪ ਬਣ ਜਾਂਦੇ ਹਨ ਅਤੇ ਚਾਹ ਡੱਲ ਅਤੇ ਬੇਸੁਆਦੀ ਹੋ ਜਾਂਦੀ ਹੈ। ਚਾਹ ਅਮਰੀਕਾ,ਇੰਗਲੈਂਡ ਵਿਚ 95 ਪ੍ਰਤੀਸ਼ਤ ਰੈਸਟੋਰੈਂਟਾਂ ਵਿਚ ਪੀਤੀ ਜਾਂਦੀ ਹੈ, ਪ੍ਰੰਤੂ ਟੀ ਬੈਗ ਦੀ ਚਾਹ ਘਟ ਸਵਾਦ, ਘਟ ਖੁਸ਼ਬੂਦਾਰ ਹਲਕੀ ਆਦਿ ਹੁੰਦੀ ਹੈ।
ਟੀ-ਬੈਗ ਕਾਰਖਾਨਿਆਂ ਵਿਚ ਪੈਕ ਕੀਤੀ ਜਾਂਦੀ ਹੈ। ਸਟੋਰ ਤੱਕ ਪਹੁੰਚਣ ਵਿਚ ਬਹੁਤ ਸਮਾਂ ਲਗ ਜਾਂਦਾ ਹੈ। ਚਾਹ ਤਾਜੀ ਨਹੀਂ ਹੁੰਦੀ। ਟੀ ਬੈਗ ਚਾਹ ਦੀ ਪੱਤੀ ਦੀ ਮਾਤਰਾ 2 ਗ੍ਰਾਮ ਹੁੰਦੀ ਹੈ। ਘੱਟ ਪੱਤੀ ਜਾਂ ਵੱਧ ਪੱਤੀ ਦਾ ਅਨੰਦ ਨਹੀਂ ਲਿਆ ਜਾ ਸਕਦਾ।
ਟੀ-ਬੈਗ ਦਾ ਇਕੋ ਲਾਭ ਹੈ ਕਿ ਚਾਹ ਬਨਾਉਣੀ ਅਤੇ ਚਾਹ ਦੇ ਬੈਗ ਨੂੰ ਨਸ਼ਟ ਕਰਨ ਵਿਚ ਆਸਾਨੀ ਹੈ।
ਖੁੱਲੀ ਚਾਹ ਪੱਤੀ :- ਇਹ ਚਾਹ ਡੱਬਿਆਂ ਜਾਂ ਕਨਸਟਰਾਂ ਵਿਚ ਮਿਲਦੀ ਹੈ। ਟੀ-ਬੈਗਸ ਨਾਲੋਂ ਮਹਿੰਦੀ ਹੁੰਦੀ ਹੈ। ਇਹ ਅੱਛੀ ਕਿਸਮ ਦੀ ਚਾਹ ਹੁੰਦੀ ਹੈ। ਚਾਹ ਦੇ ਕੱਪ ਵਿਚ ਘਟੀ ਵਧ ਮਾਤਰਾ ਵਿਚ ਪੱਤੀ ਵਰਤੀ ਜਾ ਸਕਦੀ ਹੈ। ਇਸ ਚਾਹ ਵਿਚ ਐਂਟੀਆਕਸੀਡੈਂਟਸ ਜ਼ਿਆਦਾ ਹੁੰਦੇ ਹਨ। ਅਰੋਮਾ ਅਤੇ ਫਲੈਵਰ ਵੀ ਜ਼ਿਆਦਾ ਹੁੰਦੇ ਹਨ। ਚਾਹ ਦੀ ਪੱਤੀ ਨੂੰ ਫੈਲਣ ਲਈ ਖੁੱਲ੍ਹਾ ਸਥਾਨ ਹੁੰਦਾ ਹੈ। ਕੁਝ ਹਾਲਾਤਾਂ ਵਿਚ ਚਾਹ ਦੀ ਪੱਤੀ ਦੁਬਾਰਾ ਵੀ ਵਰਤੀ ਜਾ ਸਕਦੀ ਹੈ। ਇਸ ਦੀ ਸਟੋਰਾਂ ਵਿਚ ਤਾਜ਼ੀ ਮਿਲਣਦੀ ਸੰਭਾਵਨਾ ਜ਼ਿਆਦਾ ਹੁੰਦੀ ਹੈ। ਟੀ-ਬੈਗਸ ਬਨਾਉਣ ਲਈ ਵਰਤੇ ਜਾਂਦੇ ਮਟੀਰੀਅਲ ਦਾ ਕੋਈ ਡਰ ਨਹੀਂ।
ਵਰਤੀ ਗਈ ਖੁੱਲੀ ਚਾਹ ਨੂੰ ਨਸ਼ਟ ਕਰਨ ਵਿਚ ਕੁਝ ਔਖਾ ਹੁੰਦਾ ਹੈ। ਪੈਸੇ ਖਰਚ ਕਰਕੇ ਟੀ-ਬੈਗ ਦੀ ਘਟੀਆ ਚਾਹ ਪੀਣ ਵਿਚ ਕੋਈ ਸਿਆਣਪ ਨਹੀਂ ਹੈ।
ਖੁੱਲੀ ਚਾਹ ਬਨਾਉਣ ਅਤੇ ਨਸ਼ਟ ਕਰਨ ਦੇ ਝੰਮੇਲੇ ਨੂੰ ਇਕ ਖਾਸ ਕਿਸਮ ਦੀ ਜਾਲੀ ਟੀ-ਇਨਫਯੂਜਰ ਦੀ ਵਰਤੋਂ ਕੀਤੀ ਜਾ ਸਕਦੀ ਹੈ।