ਵਾਸ਼ਿੰਗਟਨ – ਅਮਰੀਕਾ ਦੇ ਰਾਸ਼ਟਰਪਤੀ ਉਮੀਦਵਾਰ ਜੋ ਬਾਈਡਨ ਨੇ ਇੱਕ ਰੈਲੀ ਦੌਰਾਨ ਕਿਹਾ ਕਿ ਟਰੰਪ ਪ੍ਰਸ਼ਾਸਨ ਕੋਰੋਨਾ ਨੂੰ ਕੰਟਰੋਲ ਕਰਨ ਵਿੱਚ ਪੂਰੀ ਤਰ੍ਹਾਂ ਨਾਲ ਅਸਫਲ ਰਿਹਾ ਹੈ। ਜੇ ਮੈਂ ਰਾਸ਼ਟਰਪਤੀ ਬਣਿਆ ਤਾਂ ਜਦੋਂ ਵੀ ਸੁਰੱਖਿਅਤ ਅਤੇ ਅਸਰਦਾਇਕ ਵੈਕਸੀਨ ਮਿਲੇਗੀ ਤਾਂ ਹਰ ਅਮਰੀਕੀ ਨੂੰ ਮੁਫ਼ਤ ਵਿੱਚ ਵੈਕਸੀਨ ਮੁਹਈਆ ਕਰਵਾਈ ਜਾਵੇਗੀ, ਭਾਂਵੇ ਉਸ ਦੀ ਮੈਡੀਕਲ ਇੰਸ਼ੋਰੈਂਸ ਹੋਵੇ ਜਾਂ ਨਾ ਹੋਵੇ।
ਉਨ੍ਹਾਂ ਨੇ ਕੋਰੋਨਾ ਵਾਇਰਸ ਸਬੰਧੀ ਇਹ ਵੀ ਕਿਹਾ ਕਿ ਮੈਂ ਭਰੋਸਾ ਦਿਵਾਉਂਦਾ ਹਾਂ ਕਿ ਵੈਕਸੀਨ ਦੀ ਖ੍ਰੀਦ ਪੂਰੀ ਤਰ੍ਹਾਂ ਨਾਲ ਫੈਡਰਲ ਗਵਰਨਮੈਂਟ ਦੁਆਰਾ ਕੀਤੀ ਜਾਵੇਗੀ। ਲੋੜਵੰਦਾਂ ਨੂੰ ਪਹਿਲ ਦੇ ਆਧਾਰ ਤੇ ਵੈਕਸੀਨ ਦਿੱਤੀ ਜਾਵੇਗੀ। ਉਨ੍ਹਾਂ ਨੇ ਟਰੰਪ ਤੇ ਕੋਰੋਨਾ ਮਹਾਂਮਾਰੀ ਦੀ ਖਿਲੀ ਉਡਾਉਣ ਅਤੇ ਇਸ ਨੂੰ ਗੰਭੀਰਤਾ ਨਾਲ ਨਾ ਲੈਣ ਦਾ ਵੀ ਆਰੋਪ ਲਗਾਇਆ। ਉਨ੍ਹਾਂ ਨੇ ਇਸ ਨੂੰ ਬਹੁਤ ਵੱਡਾ ਖ਼ਤਰਾ ਦਸਦੇ ਹੋਏ ਕਿਹਾ ਕਿ ਅਗਾਂਹ ਸਰਦੀਆਂ ਵਿੱਚ ਇਹ ਵਾਇਰਸ ਹੋਰ ਵੀ ਭਿਆਨਕ ਰੂਪ ਲੈ ਸਕਦਾ ਹੈ। ਇਸ ਲਈ ਅਮਰੀਕਾ ਨੂੰ ਹੋਰ ਵੀ ਸਾਵਧਾੀ ਰੱਖਣ ਦੀ ਜਰੂਰਤ ਹੈ।
ਜੋ ਬਾਈਡਨ ਨੇ ਕਿਹਾ ਕਿ ਜੇ ਮੈਂ ਰਾਸ਼ਟਰਪਤੀ ਬਣਿਆ ਤਾਂ ਸੱਭ ਤੋਂ ਪਹਿਲਾਂ ਕੋਰੋਨਾ ਨਾਲ ਨਜਿੱਠਣ ਲਈ ਬਿੱਲ ਤੇ ਵਿਚਾਰ ਕਰਾਂਗਾ। ਵਰਨਣ ਯੋਗ ਹੈ ਕਿ ਅਮਰੀਕਾ ਵਿੱਚ 2 ਲੱਖ ਤੋਂ ਉਪਰ ਲੋਕ ਕੋਰੋਨਾ ਨਾਲ ਮਰ ਚੁੱਕੇ ਹਨ। ਅਜੇ ਵੀ ਪਾਜਿਿਟਵ ਕੇਸ ਵੱਧ ਰਹੇ ਹਨ। ਅੱਜ ਕੋਰੋਨਾ ਨਾਲ ਸੰਕਰਮਿਤ ਲੋਕਾਂ ਦੀ ਸੰਖਿਆ ਨੇ ਰੀਕਾਰਡ ਅਥਾਪਿਤ ਕਰਦੇ ਹੋਏ 83000 ਹਜ਼ਾਰ ਤੋਂ ਉਪਰ ਦਾ ਅੰਕੜਾ ਪਾਰ ਕਰ ਲਿਆ ਹੈ।