ਪਿੰਡ ਸੰਧੂ ਖੁਰਦ ਦੇ ਹੋਣਹਾਰ ਨੌਜਵਾਨ ਲੇਖਕ ਸੰਧੂ ਗਗਨ ਦਾ ਪਹਿਲਾ ਕਾਵਿ ਸੰਗ੍ਰਹਿ ‘ਪੰਜਤੀਲੇ’ ਸਬ ਇੰਸਪੈਕਟਰ ਨਿਰਮਲਜੀਤ ਸਿੰਘ, ਗੋਰਾ ਸੰਧੂ ਖੁਰਦ ਸੰਪਾਦਕ ਮਾਲਵਾ ਸਰਪੰਚ ਡਾਇਰੈਕਟਰੀ, ਮਨਮਿੰਦਰ ਸਿੰਘ ਪ੍ਰਧਾਨ ਸਹਾਰਾ ਜਨ ਸੇਵਾ ਕਲੱਬ ਸੰਧੂ ਖੁਰਦ ਅਤੇ ਪਰਮਿੰਦਰ ਸਿੰਘ ਸੂਚ ਸਮਾਜ ਸੇਵੀ ਦੇ ਰਾਹੀਂ ਲੋਕ ਅਰਪਨ ਕੀਤਾ ਗਿਆ। ਇਹ ਕਾਵਿ ਸੰਗ੍ਰਹਿ ਆਰਸੀ ਪਬਲੀਕੇਸ਼ਨ ਦਿੱਲੀ ਵੱਲੋਂ ਪ੍ਰਕਾਸ਼ਿਤ ਕੀਤਾ ਗਿਆ ਹੈ। ਸੰਧੂ ਗਗਨ ਨੇ ਦਿੱਲੀ ਯੂਨੀਵਰਸਿਟੀ ਤੋਂ “ਬਹੁ-ਸਭਿਆਚਾਰਵਾਦ ਅਤੇ ਇੱਕੀਵੀਂ ਸਦੀ ਦੀ ਪਰਵਾਸੀ ਪੰਜਾਬੀ ਕਵਿਤਾ” ਵਿਸ਼ੇ ਉੱਪਰ ਡਾ: ਵਨੀਤਾ ਅਤੇ ਡਾ: ਰਵੇਲ ਸਿੰਘ ਦੀ ਰਹਿਨੁਮਾਈ ਹੇਠ ਖੋਜ ਕਾਰਜ (ਪੀ.ਐੱਚ.ਡੀ.) ਸੰਪੂਰਨ ਕੀਤਾ ਹੈ। ਉਸ ਦੇ ਇਸ ਕਾਵਿ-ਸੰਗ੍ਰਹਿ ਵਿਚ ਵਿਭਿੰਨ ਵਿਸ਼ਿਆਂ ਨਾਲ ਸਬੰਧਤ 81 ਕਵਿਤਾਵਾਂ ਸ਼ਾਮਿਲ ਹਨ।