ਉੱਦਮੀ ਵੇਦੰਗ ਖੇਤਾਵਤ (Vedang Khetawat) ਨੇ ਆਪਣੇ ਨਵੇਂ ਉੱਦਮ 999services.com ਨਾਲ ਏ.ਸੀ. ਰੀਫਰਬਸ਼ਿੰਗ ਉਦਯੋਗ ਵਿੱਚ ਇੱਕ ਮਹੱਤਵਪੂਰਣ ਸਥਾਨ ਹਾਸਲ ਕੀਤਾ ਹੈ। ਇਸ ਪ੍ਰਾਪਤੀ ਦੇ ਨਾਲ, ਵੇਦਾਂਗ (Vedang)ਕੁਝ ਸੰਭਾਵਿਤ ਕਾਰੋਬਾਰੀਆਂ ਦੀ ਘੱਟੋ-ਘੱਟ ਨਿਵੇਸ਼ ਦੇ ਨਾਲ 7 ਦਿਨਾਂ ਵਿੱਚ ਆਪਣਾ ਕਾਰੋਬਾਰ ਸ਼ੁਰੂ ਕਰਨ ਦੇ ਲਈ ਕੁਝ ਆਸਾਨ ਰਣਨੀਤੀਆਂ ਦੇ ਨਾਲ ਮਦਦ ਕਰਨ ਲਈ ਤਿਆਰ ਹਨ।
ਵਿਸਥਾਰਤ ਖੋਜ ਕਰੋ: ਜੇਕਰ ਤੁਸੀਂ ਇੱਕ ਸਫਲ ਕਾਰੋਬਾਰ ਆਨਲਾਈਨ ਕਰਨਾ ਚਾਹੁੰਦੇ ਹੋ ਤਾਂ ਅਜਿਹਾ ਕਰਨ ਲਈ ਖੋਜ ਪਹਿਲਾ ਅਤੇ ਸਭ ਤੋਂ ਮਹੱਤਵਪੂਰਣ ਕਦਮ ਹੈ। ਪੂਰੀ ਖੋਜ ਕਰੋ, ਕਾਰੋਬਾਰ ਦੇ ਮੌਜੂਦਾ ਮਾਡਲਾਂ ਨੂੰ ਦੇਖੋ, ਅਤੇ ਇਸ ਗੱਲ ਦਾ ਵਿਸ਼ਲੇਸ਼ਣ ਕਰੋ ਕਿ ਉਹ ਕੀ ਪੇਸ਼ਕਸ਼ ਕਰਦੇ ਹਨ। ਮਿਲਣ ਵਾਲੀ ਹਰ ਪ੍ਰਤੀਕਿਰਿਆ (ਫੀਡਬੈਕ) ਨੂੰ ਬਹੁਤ ਗੰਭੀਰਤਾ ਨਾਲ ਲਓ ਕਿਉਂਕਿ ਇਹ ਤੁਹਾਨੂੰ ਅੱਗੇ ਵੱਧਣ ਵਿੱਚ ਤੁਹਾਡਾ ਮਾਰਗਾਦਰਸ਼ਨ ਕਰੇਗੀ।
ਅਮਲ ਵਿੱਚ ਲਿਆਉਣ ਦੀ ਰਣਨੀਤੀ ਤੇ ਕੰਮ ਕਰੋ:ਆਪਣੀ ਵੈਬਸਾਈਟ ਵੱਲ ਲੋਕਾਂ ਦਾ ਧਿਆਨ ਖਿੱਚਣ ਲਈ ਸ਼ਾਮਲ ਵੱਖ-ਵੱਖ ਕਦਮਾਂ ਨੂੰ ਸੂਚੀਬੱਧ ਕਰਨਾ ਬਹੁਤ ਹੀ ਮਹੱਤਵਪੂਰਣ ਹੈ। ਇਹ ਤੁਹਾਨੂੰ ਤੁਹਾਡੇ ਵਿਕਲਪਾਂ ਤੇ ਖੁਦ਼ ਕੰਮ ਕਰਨ ਲਈ ਕਾਫੀ ਸਮਾਂ ਦੇਵੇਗਾ ਅਤੇ ਕਿਫਾਇਤੀ ਸਰੋਤਾਂ ਦਾ ਪਤਾ ਲਗਾਉਣ ਵਿੱਚ ਮਦਦ ਕਰੇਗਾ, ਤਾਂ ਜੋ ਤੁਹਾਨੂੰ ਇਨਕਾਰਪੋਰੇਸ਼ਨ ਪ੍ਰਮਾਣ-ਪੱਤਰ ਪ੍ਰਾਪਤ ਕਰਨ ਤੋਂ ਲੈ ਕੇ ਤੁਹਾਡੀ ਵੈਬਸਾਈਟ ਬਣਾਉਣ, ਇਨਵੈਂਟਰੀ ਦਾ ਪ੍ਰਬੰਧਨ ਕਰਨ ਆਦਿ ਦੀ ਵੱਖ-ਵੱਖ ਪ੍ਰਕਿਰਿਆਵਾਂ ਵਿੱਚ ਮਦਦ ਮਿਲ ਸਕੇ।
ਬ੍ਰਾਂਡਿੰਗ ਅਤੇ ਪ੍ਰਚਾਰ ਰਣਨੀਤੀ : ਆਪਣੇ ਬ੍ਰਾਂਡ ਨਾਮ ਅਤੇ ਪ੍ਰਤੀਕ ਚਿੰਨ੍ਹ (ਲੌਗੋ) ਤੇ ਵਿਚਾਰ ਕਰਕੇ ਉਸ ਨੂੰ ਅੰਤਿਮ ਰੂਪ ਦਿਓ ਕਿਉਂਕਿ ਇਹ ਤੁਹਾਡੇ ਬ੍ਰਾਂਡ ਦੇ ਮੁੱਲਾਂ ਨੂੰ ਦਰਸਾਉਣਗੇ। ਇਨ੍ਹਾਂ ਨੂੰ ਸਟੀਕ ਅਤੇ ਸਰਲ ਰੱਖੋ। ਇਸ ਤੋਂ ਇਲਾਵਾ, ਆਪਣੀ ਪ੍ਰਚਾਰ ਰਣਨੀਤੀ ਨੂੰ ਪਹਿਲਾਂ ਤੋਂ ਹੀ ਚੰਗੀ ਤਰ੍ਹਾਂ ਯੋਜਨਾਬੱਧ ਕਰੋ ਤਾਂ ਜੋ ਪ੍ਰਚਾਰ ਗਤੀਵਿਧੀਆਂ ਵਿੱਚ ਤੁਹਾਡਾ ਜ਼ਿਆਦਾ ਨਿਵੇਸ਼ ਨਾ ਹੋਵੇ ਅਤੇ ਆਪਣੇ ਟੀਚਾਬੱਧ ਲੋਕਾਂ ਤੱਕ ਵੱਧ ਤੋਂ ਵੱਧ ਪਹੁੰਚ ਬਣਾਉਣ ਲਈ ਸੋਸ਼ਲ ਮੀਡਿਆ ਚੈਨਲਾਂ ਦੀ ਬਿਹਤਰੀਨ ਵਰਤੋਂ ਕਰ ਸਕੋ।
ਇਨਕਾਰਪੋਰੇਸ਼ਨ ਦਾ ਪ੍ਰਮਾਣ-ਪੱਤਰ ਪ੍ਰਾਪਤ ਕਰੋ: ਭਾਰਤ ਵਿੱਚ ਸਥਾਪਤ ਮੌਜੂਦਾ ਵਿਵਸਥਾ ਵਿੱਚ ਇਨਕਾਰਪੋਰੇਸ਼ਨ ਪ੍ਰਮਾਣ-ਪੱਤਰ ਪ੍ਰਾਪਤ ਕਰਨਾ ਬਹੁਤ ਹੀ ਆਸਾਨ ਹੋ ਗਿਆ ਹੈ। ਇੱਕ ਵਾਰ ਜਦੋਂ ਤੁਸੀਂ ਫਾਰਮ ਨੂੰ ਆਨਲਾਈਨ ਭਰ ਦਿੰਦੇ ਹੋ, ਤਾਂ ਤੁਹਾਨੂੰ 72 ਘੰਟਿਆਂ ਦੇ ਅੰਦਰ ਆਪਣਾ ਇਨਕਾਰਪੋਰੇਸ਼ਨ ਪ੍ਰਮਾਣ-ਪੱਤਰ ਪ੍ਰਾਪਤ ਹੋ ਜਾਵੇਗਾ।
ਆਪਣਾ ਆਨਲਾਈਨ ਪੋਰਟਲ ਬਣਾਓ: ਤੁਹਾਡੇ ਕੋਲ ਆਨਲਾਈਨ ਬਹੁਤ ਸਾਰੇ ਵਿਕਲਪ ਉਪਲੱਬਧ ਹਨ ਜੋ ਤੁਹਾਨੂੰ ਤੁਹਾਡੀ ਵੈਬਸਾਈਟ ਦਾ ਨਿਰਮਾਣ ਬਿਲਕੁਲ ਬਿਨਾਂ ਕਿਸੇ ਖਰਚੇ ਦੇ ਕਰਨ ਦੇਣਗੇ। ਕਈ ਭੁਗਤਾਨ ਵਿਕਲਪ ਵੀ ਚੁਣਨ ਲਈ ਉਪਲੱਬਧ ਹਨ। ਸਿਰਫ ਉਸ ਦੀ ਚੋਣ ਕਰੋ ਜੋ ਤੁਹਾਡੇ ਲਈ ਸਭ ਤੋਂ ਵਧੀਆ ਹੋਵੇ।
ਕਾਨੂੰਨੀ ਪ੍ਰਕਿਰਿਆਵਾਂ ਦੀ ਪਾਲਣਾ ਕਰੋ : ਜਦੋਂ ਤੁਸੀਂ ਆਪਣਾ ਕਾਰੋਬਾਰ ਸ਼ੁਰੂ ਕਰਦੇ ਹੋ ਤਾਂ ਇਹ ਯਕੀਨੀ ਬਣਾਓ ਕਿ ਤੁਸੀਂ ਇਸ ਨੂੰ ਸਹੀ ਤਰੀਕੇ ਨਾਲ ਚਲਾ ਰਹੇ ਹੋ। ਕਾਨੂੰਨੀ ਮਸਲਿਆਂ ਵਿੱਚ ਨਾ ਫਸੋ। ਆਨਲਾਈਨ ਕਾਰੋਬਾਰ ਦੇ ਨਿਯਮਾਂ ਨੂੰ ਪੜ੍ਹੋ ਅਤੇ ਆਪਣੇ-ਆਪ ਨੂੰ ਟੈਕਸ ਦੀਆਂ ਜ਼ਿੰਮ੍ਹੇਵਾਰੀਆਂ ਪ੍ਰਤੀ, ਜੇ ਕੋਈ ਹੋਣ, ਜਾਗਰੂਕ ਕਰੋ। ਯਕੀਨੀ ਬਣਾਓ ਕਿ ਤੁਸੀਂ ਜ਼ਰੂਰੀ ਟੈਕਸ ਪ੍ਰਮਾਣ-ਪੱਤਰਾਂ ਦੇ ਨਾਲ ਤਿਆਰ ਹੋ।
ਡਿਲਿਵਰੀ ਦੇ ਲਈ ਸਾਜੋ-ਸਾਮਾਨ ਅਤੇ ਕਰਮਚਾਰੀ (ਲਾਜਿਸਟਿੱਕਸ) : ਸਹੀ ਲਾਜ਼ਿਸਟਿੱਕਸ ਪ੍ਰਬੰਧ ਕਰ ਲੈਣਾ ਸਮੇਂ ਸਿਰ ਡਿਲਿਵਰੀ ਕਰਨ ਪ੍ਰਤੀ ਤੁਹਾਡੀ ਪ੍ਰਤੀਬੱਧਤਾ ਨੂੰ ਪੂਰਾ ਕਰਨ ਦੀ ਕੂੰਜੀ ਹੈ। ਯਕੀਨੀ ਬਣਾਓ ਕਿ ਆਖ਼ਰੀ ਮਿੰਟ ਦੀਆਂ ਪਰੇਸ਼ਾਨੀਆਂ ਤੋਂ ਬੱਚਣ ਦੇ ਲਈ ਡਿਲਿਵਰੀ ਸੇਵਾਵਾਂ ਨੂੰ ਪਹਿਲਾਂ ਤੋਂ ਹੀ ਚੰਗੀ ਤਰ੍ਹਾਂ ਬੁੱਕ ਕੀਤਾ ਗਿਆ ਹੈ। ਉਨ੍ਹਾਂ ਖੇਤਰਾਂ ਤੇ ਖਾਸ ਧਿਆਨ ਦਿਓ, ਜਿਨ੍ਹਾਂ ਵਿੱਚ ਤੁਸੀਂ ਡਿਲਿਵਰੀ ਨਹੀਂ ਕਰਨ ਜਾ ਰਹੇ ਹੋ ਤਾਂ ਜੋ ਤੁਸੀਂ ਕੋਈ ਵੀ ਗਲਤ ਵਚਨਬੱਧਤਾ ਕਰਨ ਤੋਂ ਬੱਚ ਸਕੋ।