ਟੋਰਾਂਟੋ – ਭਾਰਤ ਸਰਕਾਰ ਵੱਲੋਂ ਕਿਸਾਨਾਂ ਨਾਲ ਕੀਤੇ ਗਏ ਜਾਲਮਾਨਾ ਵਰਤੀਰੇ ਤੇ ਪੂਰੀ ਦੁਨੀਆਂ ਵਿੱਚ ਇਨ੍ਹਾਂ ਨੂੰ ਲਾਹਨਤਾਂ ਪੈ ਰਹੀਆਂ ਹਨ। ਦੇਸ਼ ਵਿਦੇਸ਼ ਵਿੱਚ ਸੱਭ ਕਿਸਾਨਾਂ ਦੀਆਂ ਮੰਗਾਂ ਦਾ ਸਮੱਰਥਨ ਕਰ ਰਹੇ ਹਨ। ਕਨੇਡਾ ਦੇ ਪ੍ਰਧਾਨਮੰਤਰੀ ਜਸਟਿਨ ਟਰੁਡੋ ਨੇ ਵੀ ਇਸ ਮਾਮਲੇ ਤੇ ਕਿਸਾਨਾਂ ਦੀ ਹਿਮਾਇਤ ਕੀਤੀ ਹੈ। ਕੇਂਦਰ ਦੀ ਮੋਦੀ ਸਰਕਾਰ ਕਿਸਾਨਾਂ ਪ੍ਰਤੀ ਬਹੁਤ ਹੀ ਅੜੀਅਲ ਵਤੀਰਾ ਕਰ ਰਹੀ ਹੈ।
ਪ੍ਰਧਾਨਮੰਤਰੀ ਟਰੁਡੋ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਤੇ ਸਿੱਖਾਂ ਨੂੰ ਵਧਾਈ ਦਿੱਤੀ ਹੈ। ਇਸ ਮੌਕੇ ਉਨ੍ਹਾਂ ਨੇ ਦਿੱਲੀ ਵਿੱਚ ਚੱਲ ਰਹੇ ਕਿਸਾਨ ਅੰਦੋਲਨ ਦਾ ਜਿਕਰ ਕਰਦੇ ਹੋਏ ਕਿਹਾ ਹੈ ਕਿ ਉਥੇ ਸਥਿਤੀ ਬਹੁਤ ਹੀ ਚਿੰਤਾਜਨਕ ਹੈ। ਟਰੁਡੋ ਨੇ ਕਿਹਾ, ‘ਅਸੀਂ ਪ੍ਰੀਵਾਰਾਂ ਅਤੇ ਦੋਸਤਾਂ ਨੂੰ ਲੈ ਕੇ ਬਹੁਤ ਪਰੇਸ਼ਾਨ ਹਾਂ। ਸਾਨੂੰ ਪਤਾ ਹੈ ਕਿ ਕਈ ਲੋਕਾਂ ਦੇ ਲਈ ਇਹ ਸਚਾਈ ਹੈ।’ ਉਨ੍ਹਾਂ ਨੇ ਅੱਗੇ ਇਹ ਵੀ ਕਿਹਾ, ‘ਕਨੇਡਾ ਸਦਾ ਸ਼ਾਂਤੀਪੂਰਣ ਪ੍ਰਦਰਸ਼ਨਾਂ ਦੇ ਅਧਿਕਾਰ ਦਾ ਬਚਾਅ ਕਰੇਗਾ। ਅਸੀਂ ਗੱਲਬਾਤ ਵਿੱਚ ਵਿਸ਼ਵਾਸ਼ ਕਰਦੇ ਹਾਂ। ਅਸਾਂ ਭਾਰਤ ਸਰਕਾਰ ਦੇ ਸਾਹਮਣੇ ਆਪਣੀ ਚਿੰਤਾ ਜਾਹਿਰ ਕੀਤੀ ਹੈ।ਇਹ ਸਮਾਂ ਸੱਭ ਦੇ ਨਾਲ ਆਉਣ ਦਾ ਹੈ।’
ਇਸ ਤੋਂ ਪਹਿਲਾਂ ਕਨੇਡਾ ਦੇ ਰੱਖਿਆ ਮੰਤਰੀ ਹਰਜੀਤ ਸਿੰਘ ਨੇ ਵੀ ਟਵੀਟ ਤੇ ਲਿਿਖਆ ਸੀ, ‘ਭਾਰਤ ਵਿੱਚ ਸ਼ਾਂਤੀਪੂਰਣ ਪ੍ਰਦਰਸ਼ਨਾਂ ਤੇ ਕਰੂਰਤਾ ਵਿਖਾਉਣਾ ਪਰੇਸ਼ਾਨ ਕਰਨ ਵਾਲਾ ਹੈ। ਮੇਰੇ ਇਲਾਕੇ ਦੇ ਕਈ ਲੋਕਾਂ ਦੇ ਪ੍ਰੀਵਾਰ ਉਥੇ ਹਨ ਅਤੇ ਉਨ੍ਹਾਂ ਨੂੰ ਆਪਣੇ ਪ੍ਰੀਵਾਰਾਂ ਦੀ ਚਿੰਤਾ ਹੈ। ਚੰਗੇ ਲੋਕਤੰਤਰ ਸ਼ਾਂਤੀਪੂਰਣ ਪ੍ਰਦਰਸ਼ਨਾਂ ਦੀ ਇਜ਼ਾਜਤ ਦਿੰਦੇ ਹਨ। ਮੈਂ ਇਸ ਮੁੱਢਲੇ ਅਧਿਕਾਰ ਦੀ ਰੱਖਿਆ ਦੀ ਅਪੀਲ ਕਰਦਾ ਹਾਂ।’