ਕਿਸੇ ਨੂੰ ਹੱਕ-ਹਕੂਕ ਸਭ ਦੇਵਣ ਲਈ,
ਕੁਝ ਫਰਜ਼ ਤਾਂ ਭੁੱਲਣੇ ਪੈਣੇ ਨੇ।
ਯਾਦਾਂ ਨੂੰ ਚੁੱਪ ਦੇ ਜ਼ਿੰਦਰੇ ਲਾ,
ਕੁਝ ਸੁਪਨੇ ਤਾਂ ਡੁੱਲਣੇ ਪੈਣੇ ਨੇ।
ਨਾ ਚਾਹੁੰਦਿਆਂ ਜ਼ਿੰਦਗੀ ਦੇ ਕੱਕੇ ਰੇਤੇ,
ਕੁਝ ਕਦਮ ਤਾਂ ਤੁਰਨੇ ਪੈਣੇ ਨੇ।
ਮਨ ਦੀ ਸਿੱਲੀ ਭੂਮੀ ਤੇ ਹੁਣ,
ਕੁਝ ਚਿਹਰੇ ਤਾਂ ਖੁਨਣੇ ਪੈਣੇ ਨੇ।
ਰੱਬ ਖੁਸ਼ ਸੀ ਸ਼ਾਇਦ ਏਸੇ ਹਾਲ,
ਕੁਝ ਰੰਗ ਤਾਂ ਘੁਲਣੇ ਪੈਣੇ ਨੇ।
ਕਿਸੇ ਨੂੰ ਹੱਕ-ਹਕੂਕ ਸਭ ਦੇਵਣ ਲਈ,
ਕੁਝ ਫਰਜ ਤਾਂ ਭੁੱਲਣੇ ਪੈਣੇ ਨੇ।
ਹਾਂ..ਕੁਝ ਫਰਜ਼ ਤਾਂ ਭੁੱਲਣੇ ਪੈਣੇ ਨੇ।