ਨਵੀਂ ਦਿੱਲੀ – ਕਿਸਾਨਾਂ ਨੇ ਐਤਵਾਰ ਦੀ ਸਵੇਰ ਨੂੰ ਪ੍ਰਸ਼ਾਸਨ ਨੂੰ 24 ਘੰਟੇ ਦਾ ਸਮਾਂ ਦਿੰਦੇ ਹੋਏ ਕਿਹਾ ਹੈ ਕਿ ਜੇ ਇਸ ਦੌਰਾਨ ਕਿਸਾਨਾਂ ਦੀਆਂ ਸਮੱਸਿਆਵਾਂ ਦਾ ਕੋਈ ਹਲ ਨਾ ਕੱਢਿਆ ਤਾਂ ਦਿੱਲੀ-ਮੇਰਠ ਐਕਸਪ੍ਰੈਸਵੇ ਨੂੰ ਜਾਮ ਕੀਤਾ ਜਾਵੇਗਾ। ਯੂਪੀ ਗੇਟ ਤੇ ਕਿਸਾਨ ਨੇਤਾ ਵੀਐਮ ਸਿੰਘ ਨੇ ਪ੍ਰਸ਼ਾਸਨ ਅਤੇ ਪੁਲਿਸ ਅਧਿਕਾਰੀਆਂ ਨਾਲ ਇੱਕ ਘੰਟੇ ਤੱਕ ਗੱਲਬਾਤ ਕੀਤੀ। ਉਨ੍ਹਾ ਨੇ ਕਿਸਾਨਾਂ ਦਾ ਪ੍ਰੇਸ਼ਾਨ ਕਰਨ, ਜਬਰਦਸਤੀ ਵਾਹਨਾਂ ਨੂੰ ਜ਼ਬਤ ਕਰਨਾ ਅਤੇ ਚਲਾਨ ਕੱਟਣ ਵਰਗੇ ਮੁੱਦਿਆਂ ਨੂੰ ਉਠਾਇਆ।
ਉਨ੍ਹਾਂ ਨੇ ਕਿਹਾ ਕਿ ਜੇ ਸਾਡਾ ਕੋਈ ਵੀ ਵਿਅਕਤੀ ਯੂਪੀ ਗੇਟ ਆਉਂਦਾ ਹੈ ਤਾਂ ਉਸ ਨੂੰ ਕਿਤੇ ਵੀ ਰੋਕਿਆ ਨਾ ਜਾਵੇ। ਕਿਸਾਨਾਂ ਨੂੰ ਗਾਜ਼ੀਆਬਾਦ ਦੇ ਅੰਦਰ ਅਤੇ ਆਸ-ਪਾਸ ਦੇ ਜਿ਼ਲ੍ਹੇ ਜਿਵੇਂ ਸੰਭਲ,ਮੇਰਠ, ਮੁਰਾਦਾਬਾਦ, ਹਾਪੁੜ, ਪੀਲੀਭੀਤ ਅਤੇ ਰਾਮਪੁਰ ਵਰਗੇ ਸਥਾਨਾਂ ਤੇ ਰੋਕਿਆ ਜਾ ਰਿਹਾ ਹੈ। ਪੁਲਿਸ ਟੋਲ ਪਲਾਜ਼ਾ ਤੇ ਕਿਸਾਨਾਂ ਨੂੰ ਬਿਨਾਂ ਮੱਤਲਬ ਰੋਕ ਰਹੀ ਹੈ।ਕਿਸਾਨਾਂ ਦੇ ਪਰਿਵਾਰਾਂ ਤੇ ਪੁਲਿਸ ਦੁਆਰਾ ਪਰੈਸ਼ਰ ਪਾਇਆ ਜਾ ਰਿਹਾ ਹੈ ਕਿ ਉਨ੍ਹਾਂ ਨੂੰ ਵਾਪਿਸ ਬੁਲਾਵੇ। ਏਡੀਐਮ ਸਿਟੀ ਸ਼ੈਲੇਂਦਰ ਸਿੰਹ ਨੇ ਕਿਹਾ ਕਿ ਉਹ ਆਪਣੇ ਉਚ ਅਧਿਕਾਰੀਆਂ ਨਾਲ ਗੱਲਬਾਤ ਕਰਕੇ ਕਿਸਾਨਾਂ ਦੀਆਂ ਸਮੱਸਿਆਵਾਂ ਦੂਰ ਕਰਨ ਦਾ ਯਤਨ ਕਰਨਗੇ।