ਚੰਡੀਗੜ੍ਹ ਯੂਨੀਵਰਸਿਟੀ ਘੜੂੰਆਂ ਨੂੰ ਰੁਜ਼ਗਾਰ ਯੋਗਤਾ ਸਬੰਧੀ ਦੇਸ਼ ਦੀ ਪ੍ਰਸਿੱਧ ਮੁਲਾਂਕਣ ਅਤੇ ਸਰਟੀਫ਼ਿਕੇਸ਼ਨ ਅਦਾਰੇ ਐਸਪਾਇਰਿੰਗ ਮਾਈਂਡਜ਼ ਨੇ ਦੇਸ਼ ਦੀਆਂ ਬਿਹਤਰੀਨ ਰੁਜ਼ਗਾਰ ਯੋਗਤਾਵਾਂ ਵਾਲੀ ਸੰਸਥਾਵਾਂ ’ਚ ਸ਼ਮਾਰ ਕਰਦਿਆਂ ਦੇਸ਼ਵਿਆਪੀ ਪੱਧਰ ’ਤੇ ਕੌਮੀ ਪੁਰਸਕਾਰ ਨਾਲ ਨਿਵਾਜਿਆ ਹੈ। ਦੇਸ਼ ਦੇ ਸੱਭ ਤੋਂ ਵੱਡੇ ਇੰਪਲਾਇਬਿਲਟੀ ਟੈਸਟ ‘ਐਮਕੈਟ’ (ਏ.ਐਮ.ਸੀ.ਏ.ਟੀ) ’ਚ ਬੈਚ-2021 ਦੇ ਵਿਦਿਆਰਥੀਆਂ ਦੀ ਸ਼ਾਨਦਾਰ ਕਾਰਗੁਜ਼ਾਰੀ ਦੇ ਆਧਾਰ ’ਤੇ ਚੰਡੀਗੜ੍ਹ ਯੂਨੀਵਰਸਿਟੀ ਨੂੰ ਰਾਸ਼ਟਰ ਪੱਧਰ ’ਤੇ ਚੋਟੀ ਦੇ 10 ਇੰਜੀਨੀਅਰਿੰਗ ਸੰਸਥਾਨਾਂ ’ਚ ਸ਼ਾਮਲ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਐਸਪਾਇਰਿੰਗ ਮਾਈਂਡਜ਼ ਦੀ ਪਹਿਲੀ ਸੂਚੀ ’ਚ ਇਸ ਵਕਾਰੀ ਪੁਰਸਕਾਰ ਲਈ ਕੌਮੀ ਅਤੇ ਰਾਜ ਪੱਧਰ ’ਤੇ ਵੱਖ-ਵੱਖ ਸੰਸਥਾਵਾਂ ਦੇ ਰੋਜ਼ਗਾਰ ਯੋਗਤਾ ਸਬੰਧੀ ਪ੍ਰਦਰਸ਼ਨ ਦੇ ਆਧਾਰ ’ਤੇ 54 ਸਿੱਖਿਅਕ ਸੰਸਥਾਵਾਂ ਨੂੰ ਚੁਣਿਆ ਗਿਆ ਹੈ ਅਤੇ ਚੰਡੀਗੜ੍ਹ ਯੂਨੀਵਰਸਿਟੀ ਰਾਸ਼ਟਰੀ ਪੱਧਰ ’ਤੇ ਚੋਟੀ ਦੀਆਂ 10 ਸੰਸਥਾਵਾਂ ’ਚ ਸ਼ੁਮਾਰ ਹੋਈ ਹੈ। ਕੌਮਾਂਤਰੀ ਪੱਧਰ ’ਤੇ ਐਮਕੈਟ ਦੇ ਆਧਾਰ ’ਤੇ ਦੇਸ਼ ਅਤੇ ਰਾਜਾਂ ਦੀਆਂ ਵਿਦਿਅਕ ਸੰਸਥਾਵਾਂ ਨੂੰ ਬੈਚ-2021 ਦੇ ’ਨੈਸ਼ਨਲ ਰੁਜ਼ਗਾਰ ਯੋਗਤਾ ਐਵਾਰਡ’ ਲਈ ਚੁਣਿਆ ਗਿਆ ਹੈ।
ਇਸ ਸਬੰਧੀ ਐਸਪਾਇਰਿੰਗ ਮਾਈਂਡਜ਼ ਦੇ ਐਸੋਸੀਏਟ ਵਾਈਸ ਪ੍ਰੈਜ਼ੀਡੈਂਟ ਜਸਮੀਤ ਸਿੰਘ ਸੇਠੀ ਨੇ ਕਿਹਾ ਕਿ ਐਸਪਾਇਰਿੰਗ ਮਾਈਂਡਜ਼ ਵੱਲੋਂ ਦੇਸ਼ਵਿਆਪੀ ਪੱਧਰ ’ਤੇ ਭਾਰਤ ਦੀਆਂ ਵਿਦਿਅਕ ਸੰਸਥਾਵਾਂ ਦੇ ਰੁਜ਼ਗਾਰ ਪ੍ਰਬੰਧਾਂ ਬਾਰੇ ਕੀਤੇ ਵਿਸ਼ੇਸ਼ ਸਰਵੇਖਣ ਦੌਰਾਨ ਚੰਡੀਗੜ੍ਹ ਯੂਨੀਵਰਸਿਟੀ ਦਾ ਪ੍ਰਦਰਸ਼ਨ ਬੇਮਿਸਾਲ ਪਾਇਆ ਗਿਆ ਹੈ, ਜਿਸ ਸਦਕਾ ’ਵਰਸਿਟੀ ਨੂੰ ਬਿਹਤਰੀਨ ਰੁਜ਼ਗਾਰ ਪ੍ਰਬੰਧ ਸਿਰਜਣ ਲਈ ਬੈਚ-2021 ਦੇ ਕੌਮੀ ਪੁਰਸਕਾਰ ਨਾਲ ਨਿਵਾਜਿਆ ਗਿਆ ਹੈ।ਉਨ੍ਹਾਂ ਦੱਸਿਆ ਕਿ ਇਹ ਵਕਾਰੀ ਪੁਰਸਕਾਰ ਐਸਪਾਇਰਿੰਗ ਮਾਈਂਡਜ਼ ਵੱਲੋਂ ਸਾਲ 2012 ’ਚ ਸ਼ੁਰੂ ਕੀਤਾ ਗਿਆ ਸੀ, ਜੋ ਫੈਕਲਟੀ ਜਾਂ ਸੰਸਥਾ ਦੇ ਬੁਨਿਆਦੀ ਢਾਂਚੇ ਦੇ ਆਧਾਰ ’ਤੇ ਨਹੀਂ ਬਲਕਿ ਸਿਰਫ਼ ਐਮਕੈਟ ਟੈਸਟ ’ਚ ਵਿਦਿਆਰਥੀਆਂ ਦੇ ਅਸਲ ਪ੍ਰਦਰਸ਼ਨ ਦੇ ਆਧਾਰ ’ਤੇ ਦਿੱਤਾ ਜਾਂਦਾ ਹੈ।ਉਨ੍ਹਾਂ ਦੱਸਿਆ ਕਿ ਸਮੁੱਚੇ ਭਾਰਤ ’ਚ ਆਯੋਜਿਤ ਕੀਤੀ ਜਾਂਦੀ ਇਸ ਕੰਪਿਊਟਰ ਆਧਾਰਿਤ ਪ੍ਰੀਖਿਆ ਨੂੰ 700 ਤੋਂ ਵੱਧ ਬਹੁਕੌਮੀ ਕੰਪਨੀਆਂ ਵੱਲੋਂ ਮਾਨਤਾ ਪ੍ਰਦਾਨ ਕੀਤੀ ਗਈ ਹੈ ਜਦਕਿ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ 20 ਲੱਖ ਤੋਂ ਵੱਧ ਵਿਦਿਆਰਥੀਆਂ ਦੇ ਐਮਕੈਟ ਦੀ ਪ੍ਰੀਖਿਆ ਸਫ਼ਲਤਾਪੂਰਵਕ ਦਿੱਤੀ ਹੈ।
ਇਸ ਸਬੰਧੀ ਬੋਲਦਿਆਂ ਚੰਡੀਗੜ੍ਹ ਯੂਨੀਵਰਸਿਟੀ ਦੇ ਚਾਂਸਲਰ ਸ. ਸਤਨਾਮ ਸਿੰਘ ਸੰਧੂ ਨੇ ਕਿਹਾ ਕਿ ਚੰਡੀਗੜ੍ਹ ਯੂਨੀਵਰਸਿਟੀ ਵਿਦਿਆਰਥੀਆਂ ਨੂੰ ਰੁਜ਼ਗਾਰ ਪ੍ਰਦਾਨ ਕਰਨ ਅਤੇ ਰੁਜ਼ਗਾਰ ਜਾਂ ਤਕਨੀਕੀ ਹੁਨਰ ਵਿਕਾਸ ਲਈ ਸ਼ਾਨਕਾਰ ਮੌਕੇ ਪ੍ਰਦਾਨ ਕਰਵਾਉਣ ਲਈ ਚੋਟੀ ਦੀਆਂ 10 ਵਿਦਿਅਕ ਸੰਸਥਾਵਾਂ ’ਚ ਸ਼ੁਮਾਰ ਕੀਤੀ ਗਈ ਹੈ ਅਤੇ ਐਸਪਾਇਰਿੰਗ ਮਾਈਂਡਜ਼ ਵੱਲੋਂ ’ਵਰਸਿਟੀ ਨੂੰ ਸਾਲ 2016, 2017 ਅਤੇ 2018 ਦੌਰਾਨ ਵੀ ਨੈਸ਼ਨਲ ਰੁਜ਼ਗਾਰ ਯੋਗਤਾ ਐਵਾਰਡ ਨਾਲ ਸਨਮਾਨਿਤ ਕੀਤਾ ਜਾ ਚੁੱਕਾ ਹੈ।ਉਨ੍ਹਾਂ ਦੱਸਿਆ ਕਿ ਪਿਛਲੇ ਸਾਲ ਬੈਚ-2020 ਲਈ ਦੇਸ਼-ਵਿਦੇਸ਼ ਦੀਆਂ ਚੋਟੀ ਦੀਆਂ 691 ਕੰਪਨੀਆਂ ਵੱਲੋਂ 6617 ਵਿਦਿਆਰਥੀਆਂ ਨੂੰ ਚੰਗੇ ਤਨਖਾਹ ਪੈਕੇਜ਼ ’ਤੇ ਨੌਕਰੀ ਲਈ ਚੁਣਿਆ ਗਿਆ, ਜਿਸ ਤੋਂ ਭਲੀਭਾਂਤ ਸਿੱਧ ਹੁੰਦਾ ਹੈ ਕਿ ’ਵਰਸਿਟੀ ਆਪਣੇ ਵਿਦਿਆਰਥੀਆਂ ਨੂੰ ਪੂਰੀ ਤਰ੍ਹਾਂ ਇੰਡਸਟਰੀ ਦੀਆਂ ਮੰਗਾਂ ਅਤੇ ਪੱਧਰ ਦੇ ਮੁਤਾਬਕ ਤਿਆਰ ਕਰਨ ’ਚ ਸਫ਼ਲ ਰਹੀ ਹੈ। ਉਨ੍ਹਾਂ ਕਿਹਾ ਕਿ ਵੱਖ-ਵੱਖ ਸਿਖਲਾਈ ਪ੍ਰੋਗਰਾਮਾਂ ਜ਼ਰੀਏ ’ਵਰਸਿਟੀ ਆਪਣੇ ਵਿਦਿਆਰਥੀਆਂ ਨੂੰ ਉਨ੍ਹਾਂ ਦੀ ਸ਼ਕਤੀਆਂ ਅਤੇ ਕਮਜ਼ੋਰੀਆਂ ਬਾਰੇ ਸਹੀ ਅਤੇ ਵਿਸਥਾਰਪੂਰਣ ਮਾਰਗ ਦਰਸ਼ਨ ਪ੍ਰਦਾਨ ਕਰਦੀ ਹੈ, ਜਿਸ ਨਾਲ ਉਨ੍ਹਾਂ ਨੂੰ ਵੱਖ-ਵੱਖ ਖੇਤਰਾਂ ਵਿੱਚ ਹੁਨਰ ਦੇ ਪਾੜੇ ਦੇ ਵਿਸ਼ਲੇਸ਼ਣ ਦੇ ਨਾਲ ਨਾਲ ਉਨ੍ਹਾਂ ਦੀਆਂ ਯੋਗਤਾਵਾਂ ਅਤੇ ਵੱਖ-ਵੱਖ ਖੇਤਰਾਂ ਵਿੱਚ ਨੌਕਰੀਆਂ ਦੀ ਲੋੜੀਂਦੀ ਯੋਗਤਾ ਸਮਝ ਆਉਂਦੀ ਹੈ।