ਨਿਊਯਾਰਕ – ਦੁਨੀਆਂ ਵਿੱਚ ਕੋਰੋਨਾ ਮਰੀਜ਼ਾਂ ਦੀ ਸੰਖਿਆ ਦਾ ਅੰਕੜਾ 8.36 ਕਰੋੜ ਤੋਂ ਵੀ ਵੱਧ ਹੋ ਗਿਆ ਹੈ। ਗੰਭੀਰ ਸਥਿਤੀ ਨੂੰ ਵੇਖਦੇ ਹੋਏ ਡਬਲਿਯੂ. ਐਚ. ਓ. ਨੇ ਨਵੇਂ ਸਾਲ ਦੀ ਸ਼ੁਰੂਆਤ ਵਿੱਚ ਹੀ ਫਾਈਜ਼ਰ-ਬਾਇਓਐਨਟੈਕ ਦੀ ਕੋਰੋਨਾ ਵੈਕਸੀਨ ਨੂੰ ਐਮਰਜੈਂਸੀ ਵਿੱਚ ਵਰਤੋਂ ਕਰਨ ਲਈ ਪ੍ਰਵਾਨਗੀ ਦੇ ਦਿੱਤੀ ਹੈ। ਡਬਲਿਯੁ. ਐਚ. ਓ. ਵੱਲੋਂ ਅਪਰੂਵ ਕੀਤੀ ਗਈ ਇਹ ਪਹਿਲੀ ਕੋਰੋਨਾ ਵੈਕਸੀਨ ਹੈ। ਹੁਣ ਵਿਸ਼ਵਭਰ ਦੇ ਸਾਰੇ ਦੇਸ਼ ਇਸ ਨੂੰ ਇਸਤੇਮਾਲ ਕਰ ਸਕਦੇ ਹਨ।
ਡਬਲਿਯੂ. ਐਚ. ਓ. ਨੇ ਇੱਕ ਸਟੇਟਮੈਂਟ ਜਾਰੀ ਕਰਕੇ ਕਿਹਾ ਹੈ ਕਿ ਫਾਈਜਰ ਦੀ ਇਹ ਵੈਕਸੀਨ ਐਮਰਜੈਂਸੀ ਵਿੱਚ ਯੂਜ ਕੀਤੀ ਜਾ ਸਕਦੀ ਹੈ। ਟੈਸਟਾਂ ਵਿੱਚ ਇਹ ਸਾਰੇ ਮਾਪਦੰਡਾਂ ਤੇ ਖਰੀ ਉਤਰੀ ਹੈ। ਚੀਨ ਨੇ ਵੀ ਆਪਣੇ ਦੇਸ਼ ਵਿੱਚ ਬਣੀ ਵੈਕਸੀਨ ਨੂੰ ਕੁਝ ਸ਼ਰਤਾਂ ਦੇ ਤਹਿਤ ਪ੍ਰਵਾਨਗੀ ਦੇ ਦਿੱਤੀ ਹੈ। ਇਹ ਵੈਕਸੀਨ ਸਰਕਾਰੀ ਫਾਰਮਾ ਕੰਪਨੀ ਸਿਨੋਫਾਰਮ ਦੁਆਰਾ ਤਿਆਰ ਕੀਤੀ ਗਈ ਹੈ। ਸਿਨੋਫਾਰਮ ਨੇ ਹਾਲ ਹੀ ਵਿੱਚ ਕਿਹਾ ਸੀ ਕਿ ਇਸ ਵੈਕਸੀਨ ਨੇ 79.34% ਇਫਿਕੇਸੀ ਅਤੇ ਫੇਜ਼ ਥਰੀ ਦੇ ਕਲੀਨੀਕਲ ਟਰਾਇਲ ਵਿੱਚ 99.52% ਐਂਟੀ ਬਾਡੀ ਪਾਜਿਟਿਵ ਕਨਵਰਜਨ ਰੇਟ ਵਿਖਾਇਆ ਹੈ।
ਅਮਰੀਕਾ ਦੇ ਵਾਇਰਲ ਡਿਸੀਜ਼ ਐਕਸਪਰਟ ਡਾ. ਫੌਸੀ ਨੇ ਕਿਹਾ ਹੈ ਕਿ ਅਗਰ ਦੇਸ਼ ਵਿੱਚ ਸਹੀ ਢੰਗ ਨਾਲ ਵੈਕਸੀਨ ਦਿੱਤੀ ਗਈ ਤਾਂ ਅਗਲੇ ਸਾਲ ਦੇ ਅੰਤ ਤੱਕ ਹਾਲਾਤ ਪਹਿਲਾਂ ਦੀ ਤਰ੍ਹਾਂ ਨਾਰਮਲ ਹੋ ਜਾਣਗੇ।