ਫ਼ਾਲੁਨ ਦਾਫ਼ਾ ਇਨਫੋ ਸੈਂਟਰ ਇੰਡੀਆ,
ਅੱਜ ਦੀ ਤੇਜ਼ ਰਫ਼ਤਾਰ ਜਿੰਦਗੀ ਵਿੱਚ ਅਸੀਂ ਸਾਰੇ ਇਕ ਰੋਗ-ਮੁਕਤ ਸਰੀਰ ਅਤੇ ਚਿੰਤਾ-ਮੁਕਤ ਮਨ ਦੀ ਇੱਛਾ ਰੱਖਦੇ ਹਾਂ I ਪ੍ਰੰਤੂ ਜਿੰਨਾ ਅਸੀਂ ਇਸ ਲਕਸ਼ ਨੂੰ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰਦੇ ਹਾਂ, ਉੰਨਾ ਹੀ ਇਹ ਦੂਰ ਪ੍ਰਤੀਤ ਹੁੰਦਾ ਹੈ I ਏਦਾ ਲਗਦਾ ਹੈ ਕਿ ਪਰਿਵਾਰ ਦੀਆਂ ਉਲਝਣਾਂ, ਨੌਕਰੀ ਦੇ ਦਬਾਅ, ਅੰਤਰ-ਵਿਅਕਤੀਗਤ ਸੰਘਰਸ਼ ਅਤੇ ਸਾਡੇ ਕਰੀਬੀ ਲੋਕਾਂ ਦੇ ਸਿਹਤ ਸੰਬੰਧੀ ਸਮੱਸਿਆਵਾਂ ਦਾ ਕੋਈ ਅੰਤ ਨਹੀ ਹੈ I ਕਿ ਸਾਡੇ ਕੋਲ ਜਿੰਦਗੀ ਦੀਆਂ ਉਲਝਣਾਂ ਦਾ ਕੋਈ ਹੱਲ ਹੈ?
ਦੁਨੀਆ ਭਰ ਵਿਚ 10 ਕਰੋੜ ਲੋਕਾਂ ਨੇ ਫ਼ਾਲੁਨ ਦਾਫ਼ਾ (ਜੋ ਫ਼ਾਲੁਨ ਗੋਂਗ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ) ਦੇ ਪ੍ਰਾਚੀਨ ਮੇਡੀਟੇਸ਼ਨ ਅਭਿਆਸ ਵਿੱਚ ਆਪਣੇ ਜਵਾਬ ਲੱਬੇ ਹਨ I ਫ਼ਾਲੁਨ ਦਾਫ਼ਾ ਵਿੱਚ 5 ਕੋਮਲ ਤੇ ਪ੍ਰਭਾਵਸ਼ਾਲੀ ਕਸਰਤਾਂ ਹਨ, ਜੋ ਵਿਅਕਤੀ ਦੀਆਂ ਸ਼ਕਤੀ-ਨਾੜ੍ਹੀਆਂ ਨੂੰ ਖੋਲਣ, ਸਰੀਰ ਨੂੰ ਸ਼ੁੱਧ ਕਰਨ, ਤਨਾਓ ਨੂੰ ਦੂਰ ਕਰਨ ਅਤੇ ਅੰਦਰੂਨੀ ਸ਼ਾਂਤੀ ਪ੍ਰਦਾਨ ਕਰਨ ਵਿੱਚ ਸਹਾਇਤਾ ਕਰਦੇ ਹਨ I ਇਸਦੇ ਸਿੱਧਾਂਤਾਂ ਦੀ ਸਿੱਖਿਆ ਮੂਲ ਪੁਸਤਕ, ਜ਼ੁਆਨ ਫ਼ਾਲੁਨ(Zhuan Falun), ਵਿੱਚ ਦਿਤੀ ਗਈ ਹੈ, ਅਤੇ ਇਸਦਾ ਅਨੁਵਾਦ 40 ਤੋਂ ਜਿਆਦਾ ਭਾਸ਼ਾਵਾਂ ਵਿੱਚ ਹੋ ਚੁੱਕਿਆ ਹੈ I
ਫ਼ਾਲੁਨ ਦਾਫ਼ਾ ਮਨ ਅਤੇ ਸਰੀਰ ਦੋਵਾਂ ਦਾ ਅਭਿਆਸ ਹੈ I ਕਸਰਤਾਂ ਵਿਅਕਤੀ ਦੇ ਸਰੀਰ ਦੀ ਸ਼ਕਤੀ ਦਾ ਰੂਪਾਂਤਰ ਕਰਦਿਆਂ ਹਨ I ਇਸਤੋਂ ਇਲਾਵਾ ਇਹ ਅਭਿਆਸ ਰੋਜ਼ਮਰਾਂ ਦੇ ਜੀਵਨ ਵਿੱਚ ਸਚਾਈ, ਦਇਆ (ਕਰੂਣਾ) ਅਤੇ ਸਹਨਸ਼ੀਲਤਾ ਦੇ ਮੂਲ ਸਿੱਧਾਂਤਾਂ ਦਾ ਪਾਲਨ ਕਰਕੇ ਵਿਅਕਤੀ ਦੇ ਚਰਿਤਰ ਨੂੰ ਉਚ੍ਹਾ ਬਣਾਉਣਾ ਵੀ ਸਿਖਾਉਂਦਾ ਹੈ I ਸਾਡੇ ਮਨ ਦੀ ਸਥਿਤੀ ਸਿੱਧਾ ਸਾਡੇ ਸਰੀਰ ਨੂੰ ਪ੍ਰਭਾਵਿਤ ਕਰਦੀ ਹੈ I ਇਸ ਲਈ ਮਨ ਦੀ ਸਕਾਰਾਤਮਕ ਅਤੇ ਸ਼ੁੱਧ ਅਵਸਥਾ ਆਖ਼ਿਰਕਰ ਇਕ ਤੰਦਰੁਸਤ ਸਰੀਰ ਦੇ ਵੱਲ ਲੇਕੇ ਜਾਏਗੀ I ਇਹ ਇਕ ਕਰਨ ਹੈ ਕਿ ਫ਼ਾਲੁਨ ਦਾਫ਼ਾ ਇੰਨਾ ਪ੍ਰਭਾਵਸ਼ਾਲੀ ਸਿੱਧ ਹੋਇਆ ਹੈ I ਦੁਨਿਆ ਭਰ ਦੇ ਕਰੋੜਾਂ ਲੋਕਾਂ ਨੇ ਫ਼ਾਲੁਨ ਦਾਫ਼ਾ ਅਭਿਆਸ ਨੂੰ ਆਪਣੇ ਦਿਨ-ਪ੍ਰਤਿਦਿਨ ਦੇ ਜੀਵਨ ਦਾ ਮੱਹਤਵਪੂਰਣ ਹਿੱਸਾ ਬਣਾਇਆ ਹੈI ਸਿੱਧੇ ਅੱਖਰਾਂ ਵਿੱਚ ਕਿਹਾ ਜਾਵੇ ਤਾਂ ਇਹ ਲੋਕ ਇਕ ਤੰਦਰੁਸਤ ਅਤੇ ਇਕਸਾਰਤਾਪੂਰਨ ਜੀਵਨ ਜੀਣ ਦੀ ਦਿਸ਼ਾ ਵਿੱਚ ਇਸਨੂੰ ਆਪਣੇ ਸਮੇਂ ਦਾ ਇਕ ਉਪਯੋਗੀ ਨਿਵੇਸ਼ ਮੰਨਦੇ ਹਨ I
ਫ਼ਾਲੁਨ ਦਾਫ਼ਾ ਭਾਰਤ ਵਿੱਚ
ਸਾਡੇ ਦੇਸ਼ ਵਿੱਚ ਵੀ ਅਨੇਕਾਂ ਲੋਕ ਦਿਲੀ, ਮੁੰਬਈ, ਬੰਗ੍ਲੋਰ, ਹੈਦਰਾਬਾਦ, ਨਾਗਪੁਰ, ਪੁਣੇ ਆਦਿ ਸ਼ਹਿਰਾਂ ਵਿਖੇ ਫ਼ਾਲੁਨ ਦਾਫ਼ਾ ਦਾ ਅਭਿਆਸ ਕਰ ਰਹੇ ਹਨ I ਅਨੇਕਾਂ ਸਕੂਲਾਂ ਵਿੱਚ ਇਸਦਾ ਨਿਯਮਿਤ ਅਭਿਆਸ ਕੀਤਾ ਜਾਂਦਾ ਹੈ, ਜਿਸਦਾ ਸਕਾਰਾਤਮਕ ਪ੍ਰਭਾਵ ਵਿਧਆਰਥੀਆਂ ਦੇ ਪ੍ਰੀਖਿਆ ਦੇ ਨਤੀਜਿਆਂ, ਨੈਤਿਕ ਗੁਣ ਅਤੇ ਸਿਹਤ ਲਾਭ ਵਿੱਚ ਦਿਖਾਈ ਦਿੰਦਾ ਹੈ I
ਪ੍ਰਿਸ਼ਠਭੂਮੀ
ਫ਼ਾਲੁਨ ਦਾਫ਼ਾ ਮਨ ਅਤੇ ਸ਼ਰੀਰ ਦੀ ਇਕ ਉੱਚ ਪੱਧਰੀ ਸਾਧਨਾ ਹੈ I ਪ੍ਰਾਚੀਨ ਸਮੇਂ ਤੋਂ ਇਹ ਇਕ ਗੁਰੂ ਵਲੋਂ ਇਕ ਸ਼ਿਸ਼ ਨੂੰ ਸਿਖਾਈ ਜਾਂਦੀ ਰਹੀ ਹੈ I ਵਰਤਮਾਨ ਸਮੇਂ ਵਿੱਚ ਫ਼ਾਲੁਨ ਦਾਫ਼ਾ ਨੂੰ ਪਹਿਲੀ ਵਾਰੀ ਚੀਨ ਵਿਖੇ ਮਈ 1992 ਵਿੱਚ ਸ਼੍ਰੀ ਲੀ ਹੋਂਗਜ਼ੀ ਦੁਆਰਾ ਸਾਰਵਜਨਿਕ ਕੀਤਾ ਗਿਆ I ਅੱਜ 100 ਤੋਂ ਵੱਧ ਦੇਸ਼ਾਂ ਵਿੱਚ 10 ਕਰੋੜ ਤੋਂ ਜਿਆਦਾ ਲੋਕ ਇਸਦਾ ਅਭਿਆਸ ਕਰ ਰਹੇ ਹਨ I ਫ਼ਾਲੁਨ ਦਾਫ਼ਾ ਦੇ ਸੰਸਥਾਪਕ ਸ਼੍ਰੀ ਲੀ ਹੋਂਗਜ਼ੀ ਨੂੰ 1,500 ਤੋਂ ਵੱਧ ਪੁਰਸਕਾਰਾਂ ਨਾਲ ਸਨਮਾਨਿਆ ਗਿਆ ਹੈ I ਸ਼੍ਰੀ ਹੋਂਗਜ਼ੀ ਨੂੰ ਨੋਬਲ ਸ਼ਾਂਤੀ ਪੁਰਸਕਾਰ (Nobel Peace Prize) ਤੇ ਸਵਤੰਤਰ ਵਿਚਾਰਾਂ ਲਈ ਸਖਾਰੋਵ ਪੁਰਸਕਾਰ (Sakharov Prize) ਲਈ ਵੀ ਨਾਮਜ਼ਦ ਕੀਤਾ ਜਾ ਚੁਕਾ ਹੈI
ਭਾਵੇਂ, ਫ਼ਾਲੁਨ ਦਾਫ਼ਾ ਦਾ ਅਭਿਆਸ ਦੁਨਿਆ ਭਰ ਵਿੱਚ ਕੀਤਾ ਜਾ ਰਿਹਾ ਹੈ, ਪਰ ਦੁੱਖ ਦੀ ਗਲ ਇਹ ਹੈ ਕਿ ਚੀਨ, ਜੋ ਕਿ ਇਸਦੀ ਜਨਮ ਭੂਮੀ ਹੈ, ਵਿੱਚ ਇਸਦਾ ਦਮਨ ਹੋ ਰਿਹਾ ਹੈ I ਫ਼ਾਲੁਨ ਦਾਫ਼ਾ ਆਪਣੇ ਬੇਜੋੜ ਸੇਹਤ-ਲਾਭਾਂ ਅਤੇ ਅਧਿਆਤਮਕ ਸਿਖਿਆਵਾਂ ਦੇ ਕਰਨ ਚੀਨ ਵਿਖੇ ਇਨਾ ਲੋਕਪ੍ਰਿਅ ਹੋਇਆ ਕਿ ਸਨ 1999 ਤੱਕ 7-10 ਕਰੋੜ ਲੋਕ ਇਸਦਾ ਅਭਿਆਸ ਕਰ ਰਹੇ ਸੀ — ਜਦਕਿ ਚੀਨੀ ਕਮਿਊਨਿਸਟ ਪਾਰਟੀ (ਚੀਨੀ ਸਾਮਵਾਦੀ ਪਾਰਟੀ) ਦੇ ਮੇਮਬਰਾਂ ਦੀ ਗਿਣਤੀ ਕੇਵਲ 6 ਕਰੋੜ ਸੀ I ਇਸਦੀ ਵੱਧਦੀ ਲੋਕਪ੍ਰਿਅਤਾ ਸਾਮਵਾਦੀ ਸ਼ਾਸਕਾਂ ਨੂੰ ਖਲਨ ਲੱਗੀ I 20 ਜੁਲਾਈ 1999 ਨੂੰ, ਫ਼ਾਲੁਨ ਦਾਫ਼ਾ ਦੀ ਸ਼ਾਂਤੀਪ੍ਰਸਤ ਪ੍ਰਕਿਰਤੀ ਦੇ ਬਾਵਜੂਦ, ਚੀਨੀ ਸ਼ਾਸਕਾਂ ਨੇ ਇਸ ਅਭਿਆਸ ਨੂੰ ਆਪਣੀ ਪ੍ਰਭੂਸੱਤਾ ਲਈ ਖ਼ੱਤਰਾ ਮੰਨਦੇ ਹੋਏ, ਇਸ ਪ੍ਰਾਚੀਨ ਅਧਿਆਤਮਕ ਅਭਿਆਸ ਤੇ ਪਾਭੰਦੀ ਲਗਾ ਦੀਤੀ I ਪਿਛਲੇ 19 ਸਾਲਾਂ ਤੋਂ ਸਾਮਵਾਦੀ ਪਾਰਟੀ ਦੁਆਰਾ ਇਸ ਲੋਕਪ੍ਰਿਅ ਅਧਿਆਤਮਕ ਪ੍ਰਣਾਲੀ ਨੂੰ ਜੜੋਂ ਖ਼ਤਮ ਕਰਨ ਲਈ ਇਸਦੇ ਅਭਿਆਸੀਆਂ ਤੇ ਕਰੂਰ ਅਤਿਆਚਾਰ ਜਾਰੀ ਹੈ I ਦੁਨਿਆ ਭਰ ਦੀਆਂ ਸਰਕਾਰਾਂ ਤੇ ਸੁਚੇਤ ਨਾਗਰਿਕ ਚੀਨੀ ਸਰਕਾਰ ਨੂੰ ਫ਼ਾਲੁਨ ਦਾਫ਼ਾ ਦੇ ਦਮਨ ਤੇ ਰੋਕ ਲਾਉਣ ਲਈ ਅਪੀਲ ਕਰ ਰਹੇ ਹਨ I