ਚੰ ਡੀਗੜ :- ਮਾਸਿਕ ਆਤਮ ਰੰਗ ਦੇ ਸੰਪਾਦਕ ਦੇ ਭਾਈ ਸਾਹਿਬ ਭਾਈ ਰਣਧੀਰ ਸਿੰ ਘ ਟਰੱਸਟ
ਦੇ ਟਰੱਸਟੀ ਭਾਈ ਸਤਨਾਮ ਸਿੰਘ ਜੀ ਸੰਖੇਪ ਬਿਮਾਰੀ ਬਾਅਦ ੮੨ ਸਾਲ ਦੀ ਉਮਰ ਭੋਗ ਕੇ ਸਦੀਵੀ ਵਿਛੋੜਾ ਦੇ
ਗਏ। ਆਪ ਅਖੰਡ ਕੀਰਤਨੀ ਜਥਾ ਚੰਡੀਗੜ ਦੇ ਮੁਖ ਸੇਵਾਦਾਰ ਸਨ। ਉਹਨਾਂ ਦੇ ਵਿਛੋੜੇ ਦੀ ਖ਼ਬਰ ਜੰਗਲ ਦੀ
ਅੱਗ ਵਾਂਗ ਫੈਲ ਗਈ ਜਿਸ ਨਾਲ ਪੰਜਾਬ, ਹਰਿਆਣਾ ਤੇ ਦਿੱਲੀ ਤੋਂ ਵੱਡੀ ਗਿਣਤੀ ਵਿਚ ਉਹਨਾਂ ਦੇ ਸੰਗੀ ਸਾਥੀ
ਉਹਨਾਂ ਨੂੰ ਅੰਤਿਮ ਵਿਦਾਇਗੀ ਦੇਣ ਹਿਤ ਪੁੱਜ ਗਏ। ਕਲ ੧੩ ਜਨਵਰੀ ਦਿਨ ਬੁਧਵਾਰ ਦੇ ਦੋ ਵਜੇ ਉਹਨਾਂ ਦਾ
ਅੰਤਿਮ ਸਸਕਾਰ ਸੈਕਟਰ ੨੫ ਦੇ ਮਾਨ ਘਾਟ ਵਿਚ ਸਿੱਖ ਰਵਾਇਤ ਅਨੁਸਾਰ ਕਰ ਦਿਤਾ ਗਿਆ। ਮਾਨ
ਘਾਟ ਵਿਚ ਵੈਰਾਗਮਈ ਕੀਰਤਨ ਰੂਪੀ ਸ਼ਰਧਾਂਜਲੀ ਭਾਈ ਨਿਰਵੈਰ ਸਿੰਘ ਜੀ ਜ਼ੀਰਕਪੁਰ ਤੇ ਭਾਈ ਕੁਲਵੰ ਤ
ਸਿੰਘ ਜੀ ਕਾਕੀ (ਜਲੰਧਰ) ਨੇ ਅੰਤਿਮ ਅਰਦਾਸ ਰਾਹੀ ਦਿਤੀ।
ਭਾਈ ਸਤਨਾਮ ਸਿੰਘ ਨੇ ਲੰਮਾ ਸਮਾਂ ਪੰਜਾਬ ਦੇ ਖੇਤੀ ਬਾੜੀ ਵਿਭਾਗ, ਚੰ ਡੀਗੜ ਵਿਚ ਬਤੌਰ ਏ ਸਹਾਇਕ, ਫਿਰ
ਸੁਪਰਡੈਂਟ, ਫਿਰ ਪ੍ਬੰਧਕੀ ਅਫਸਰ ਤੇ ੩੧ ਮਾਰਚ ੧੯੯੭ ਨੂੰ ਸੇਵਾ ਮੁਕਤੀ ਸਮੇਂ ਸਪੈਸ਼ਲ ਸੈਕਟਰੀ ਦੇ ਪਦ ਤੋਂ
ਰਿਟਾਇਰ ਹੋਏ ਸਨ। ਆਪ ਲੰਮਾ ਸਮਾਂ ਆਤਮ ਰੰਗ ਦੇ ਮੈਨੇਜਰ ਦੇ ਤੌਰ ਤੇ ਸੇਵਾ ਕੀਤੀ। ਜਦੋ ਆਤਮ ਰੰਗ ਦੇ ਸੰਪਾਦਕ
ਪਿੰਸੀਪਲ ਗੁਰਮੁਖ ਸਿੰਘ ਕੁਛ ਸਾਲ ਪਹਿਲਾਂ ਆਤਮ ਰੰਗ ਦੀ ਸੇਵਾ ਤੋਂ ਮੁਕਤ ਹੋਏ ਤਦ ਤੋਂ ਆਪ ਜੀ ਇਸ ਦੀ
ਨਿਰੰਤਰ ਸੰਪਾਦਨਾ ਦੀ ਸੇਵਾ ਕਰ ਰਹੇ ਸਨ। ਆਪ ਆਪਣੇ ਪਿੱਛੇ ਧਰਮਪਤਨੀ ਬੀਬੀ ਕੁਲਵੰਤ ਕੌਰ , ਪੁੱ ਤਰ
ਮਨਪੀਤ ਸਿੰਘ, ਤੇ ਪੁਤਰੀ ਮਨਿੰਦਰ ਕੌਰ ਤੇ ਹੱਸਦਾ ਵਸਦਾ ਪਰਵਾਰ ਛੱਡ ਗਏ ਹਨ।
ਉਹਨਾਂ ਦੇ ਵਿਛੋੜੇ ਤੇ ਹਰਦਰਸ਼ਨ ਮੈਮੋਰੀਅਲ ਇੰਟਰਨੈਸ਼ਨਲ ਟਰੱਸਟ ਕੈਨੇਡਾ ਦੇ ਬਾਨੀ ਸ: ਜੈਤੇਗ ਸਿੰਘ ਅਨੰਤ
ਨੇ ਬੜੇ ਦੁਖੀ ਹਿਰਦੇ ਨਾਲ ਪਿਛਲੀ ਅੱਧੀ ਸਦੀ ਦੀ ਦੇਣ ਤੇ ਉਹਨਾਂ ਦੇ ਪੰਥਕ ਜਜਬੇ ਦੀ ਸਲਾਘਾ ਕੀਤੀ। ਭਾਈ
ਸਾਹਿਬ ਭਾਈ ਰਣਧੀਰ ਸਿੰਘ ਟਰੱਸਟ ਯੂਕੇ ਦੇ ਮੋਢੀ ਭਾਈ ਜੁਝਾਰ ਸਿੰਘ ਨੇ ਭਾਈ ਸਤਨਾਮ ਸਿੰਘ ਦੇ ਵਿਛੋੜੇ ਤੇ
ਦੱਸਿਆ ਕਿ ਭਾਈ ਸਤਨਾਮ ਸਿੰਘ ਇਕ ਸਮਰਪਿਤ ਭਾਵਨਾ ਵਾਲੇ ਗੁਰਸਿੱਖ ਸਨ। ਉਹਨਾਂ ਦਾ ਦੁੱਖ ਸਾਂਝਾ ਕਰਨ
ਵਾਲਿਆਂ ਵਿਚ ਅਮਰੀਕਾ ਤੋਂ ਭਾਈ ਤਾਰਾ ਸਿੰਘ ਕੈਲੀਫੋਰਨੀਆ, ਭਾਈ ਗੁਰਪੀਤ ਸਿੰਘ ਨਿਊਜਰਸੀ, ਇੰਗਲੈਂਡ
ਤੋਂ ਭਾਈ ਭੁਪਿੰਦਰ ਸਿੰਘ ਬੇਦੀ, ਭਾਈ ਤਰਲੋਚਨ ਸਿੰਘ, ਭਾਈ ਜਸਬੀਰ ਸਿੰਘ, ਕੈਨੇਡਾ ਤੇ ਭਾਈ ਗੁਰਮੀਤ ਸਿੰ ਘ
ਬੋਬੀ, ਪੰਜਾਬ ਤੋਂ ਭਾਈ ਆਰ ਪੀ ਸਿੰਘ ਮੁਹਾਲੀ, ਭਾਈ ਸੁਰਿੰਦਰ ਸਿੰਘ ਮੋਹਾਲੀ, ਸ. ਗੁਰਦੀਪ ਸਿੰਘ ਅੰਮਿ੍ਤਸਰ,
ਡਾ. ਸਰਬਜੋਤ ਕੌਰ ਲੁਧਿਆਣਾ ਨੇ ਡੂੰਘੇ ਦੁੱਖ ਦਾ ਅਜ਼ਹਾਰ ਕੀਤਾ|